ਦੋਆਬਾ ਕਾਲਜ ਵਿੱਚ ਭਾਰਤੀ ਵਿਦਿਆਰਥੀਆਂ ਦੇ ਲਈ ਕਮਿਊਨੀਕੇਸ਼ਨ ਸਕਿੱਲਸ ਅਤੇ ਪਰਸਨੈਲਿਟੀ ਡਿਵੈਲਪਮੈਂਟ ’ਤੇ ਸੈਮੀਨਾਰ ਅਯੋਜਤ

ਜਲੰਧਰ, 15 ਮਾਰਚ, 2025: ਦੋਆਬਾ ਕਾਲਜ ਦੇ ਪੀ.ਜੀ. ਡਿਪਾਰਟਮੈਂਟ ਆਫ ਅੰਗ੍ਰੇਜ਼ੀ ਅਤੇ ਐਜੂਕੇਸ਼ਨ ਵਿਭਾਗ ਵੱਲੋਂ ਵਿਦਿਆਰਥੀਆਂ ਦੇ ਲਈ ਕਮਿਊਨੀਕੇਸ਼ਨ ਸਕਿੱਲਸ ਅਤੇ ਪਰਸਨੈਲਿਟੀ ਡਿਵੈਲਪਮੈਂਟ ਦੇ ਮਹੱਤਵ ’ਤੇ ਸੈਮੀਨਾਰ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਡਾ. ਨਕੁਲ ਕੁੰਦਰਾ, ਯੂਨਿਵਰਸਿਟੀ ਆਫ ਇਲਾਹਾਬਾਦ, ਪ੍ਰਯਾਗਰਾਜ ਅਤੇ ਕਾਲਜ ਦੇ ਸਾਬਕਾ ਹੋਣਹਾਰ ਵਿਦਿਆਰਥੀ ਬਤੌਰ ਮੁੱਖ ਬੁਲਾਰੇ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਈਰਾ ਸ਼ਰਮਾ—ਵਿਭਾਗਮੁੱਖੀ, ਡਾ. ਅਵਿਨਾਸ਼ ਚੰਦਰ—ਵਿਭਾਗਮੁੱਖੀ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ । ਡਾ. ਨਕੁਲ ਕੁੰਦਰਾ ਨੇ ਵਿਦਿਆਰਥੀਆਂ ਨੂੰ ਇੰਡੀਅਨ ਨੌਲਜ ਸਿਸਟਮ ਅਤੇ ਨਿਊ ਐਜੂਕੇਸ਼ਨ ਪਾਲਿਸੀ ਦੇ ਤਹਿਤ ਅੱਜਕੱਲ ਪ੍ਰਚਲਨ ਵਿੱਚ ਕਮਿਊਨੀਕੇਸ਼ਨ ਸਕਿੱਲਸ ਦੀ ਕਿਸਮਾਂ ਅਤੇ ਉਸਦੇ ਵੱਖ—ਵੱਖ ਪਹਿਲੂਆਂ ਦੀ ਸਟੀਕ ਜਾਣਕਾਰੀ ਦਿੱਤੀ ।
ਉਨ੍ਹਾਂ ਨੇ ਬਾੱਡੀ ਜੈਸਚਰ, ਇੰਡੀਅਨ ਸਟੈਂਡਰਡ ਇੰਗਲਿਸ਼ ਅਤੇ ਬ੍ਰਿਟਿਸ਼ ਇੰਗਲਿਸ਼ ’ਤੇ ਨਵੀਂ ਟੈਕਨੀਕ ਅਤੇ ਨਵੀਂ ਸ਼ਬਦਾਵਲੀ ’ਤੇ ਵੱਧਦੇ ਪ੍ਰਭਾਵ ਦੀ ਵੀ ਚਰਚਾ ਕੀਤੀ । ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਉਹ ਚੰਗੇ ਇਨਸਾਨ ਬਣਨ ਦੀ ਹਮੇਸ਼ਾਂ ਕੋਸ਼ਿਸ਼ ਕਰੇ ਅਤੇ ਆਪਣੇ ਜੀਵਨ ਵਿੱਚ ਕੰਮ ਅਤੇ ਕਰਮ ਨੂੰ ਉੱਚਾ ਸਥਾਨ ਦੇਣ ਤਦ ਹੀ ਉਹ ਸਫ਼ਲਤਾ ਦੀ ਉਚਾਇਆਂ ਨੂੰ ਛੂਹ ਸਕਦੇ ਹਨ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਅੱਜ ਦੇ ਵਿਸ਼ਵੀਕਰਨ ਦੇ ਯੁੱਗ ਵਿੱਚ ਕਮਿਊਨੀਕੇਸ਼ਨ ਅਤੇ ਸਾਫਟ ਸਕਿੱਲਸ ਦੀ ਮਹੱਤਤਾ ਵੱਧ ਗਈ ਹੈ ਅਤੇ ਵਿਦਿਆਰਥੀਆਂ ਨੂੰ ਆਪਣੀ ਭਾਸ਼ਾ ’ਤੇ ਕਾਬੂ ਰੱਖਣਾ ਬਹੁਤ ਜ਼ਰੂਰੀ ਹੈ ਤਾਕਿ ਉਹ ਵੱਖ—ਵੱਖ ਲਿਖਤੀ ਪ੍ਰੀਖਿਆਵਾਂ ਅਤੇ ਇੰਟਰਵਿਊਆਂ ਵਿੱਚ ਨਿਪੁੰਨ ਬਣ ਕੇ ਉਸਨੂੰ ਪਾਸ ਕਰ ਆਪਣੇ ਰੋਜ਼ਗਾਰ ਦੇ ਵਧੀਆ ਮੌਕੇ ਪ੍ਰਾਪਤ ਕਰ ਸਕਣ । ਵਿਦਿਆਰਥੀਆਂ ਨੇ ਪ੍ਰਸ਼ਨ—ਉੱਤਰ ਦੌਰਾਨ ਸਵਾਲ ਪੁੱਛ ਕੇ ਆਪਣੀ ਉਤਸੁਕਤਾ ਨੂੰ ਸੰਤੁਸ਼ਟ ਕੀਤਾ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਈਰਾ ਸ਼ਰਮਾ ਅਤੇ ਡਾ. ਅਵਿਨਾਸ਼ ਚੰਦਰ ਨੇ ਡਾ. ਨਕੁਲ ਕੁੰਦਰਾ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ।