ਦੋਆਬਾ ਕਾਲਜ ਵਿੱਚ ਸਟਾਰਟਅੱਪ ਆਇਡਿਆਸ ਦੀ ਉੱਤਪੱਤੀ ’ਤੇ ਵਰਕਸ਼ਾਪ ਅਯੋਜਤ

ਜਲੰਧਰ, 6 ਮਾਰਚ, 2025: ਦੋਆਬਾ ਕਾਲਜ ਦੀ ਇੰਸਟੀਟਿਯੂਟ ਇਨੋਵੇਸ਼ਨ ਕਾਂਊਂਸਿਲ ਦੁਆਰਾ ਸਟਾਰਟਅੱਪ ਲਗਾਉਣ ’ਤੇ ਵਰਕਸ਼ਾਪ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਡਾ. ਗਿਰਿਸ਼ ਸਪਰਾ—ਸੀਈਓ ਗ੍ਰੀਨ ਬ੍ਰਿਗੈਡ ਪ੍ਰਾ. ਲਿਮ. ਅਤੇ ਮੈਟੌਰ ਬਤੌਰ ਕਾਰਜਸ਼ਾਲਾ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਨਵੀਨ ਜੋਸ਼ੀ—ਕੋਆਰਡੀਨੇਟਰ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ ।
ਡਾ. ਗਿਰਿਸ਼ ਸਪਰਾ ਨੇ ਹਾਜਰ ਵਿਦਿਆਰਥੀਆਂ ਨੂੰ ਪ੍ਰੋਬਲਮਸ ਸੋਲਵਿੰਗ ਮਾਇੰਡ ਸੇਟ ਵਿਕਸਿਤ ਕਰਨ ਅਤੇ ਬਿਜਨੇਸ ਮਾਰਕਿਟ ਵਿੱਚ ਮੌਜੂਦ ਵੱਖ—ਵੱਖ ਗੈਪਸ ਨੂੰ ਲੱਭ ਕੇ ਉਸਨੂੰ ਬਿਜਨੇਸ ਮਾਡਲਸ ਵਿੱਚ ਬਦਲਣ ਦੇ ਬਾਰੇ ਜਾਣਕਾਰੀ ਦਿੱਤੀ । ਉਨ੍ਹਾਂ ਨੇ ਕਿਹਾ ਕਿ ਉਦਾਹਰਣ ਦੇ ਤੌਰ ’ਤੇ ਵੱਖ—ਵੱਖ ਧਾਰਮਿਕ ਸਥਾਨਾਂ ਤੋਂ ਅਸੀਂ ਚੜਾਏ ਗਏ ਫੁੱਲਾਂ ਦੀ ਵੇਸਟ ਨੂੰ ਸੈਗ੍ਰੀਗੇਸ਼ਨ ਕਰ ਉਨ੍ਹਾਂ ਦਾ ਸਹੀ ਢੰਗ ਨਾਲ ਨਿਵਾਰਣ ਕਰਕੇ ਸਰਕਾਰ ਤੋਂ ਗ੍ਰਾਂਟ ਲੈ ਕੇ ਇੱਕ ਛੋਟਾ ਉਦਯੋਗ ਸਥਾਪਿਤ ਕਰ ਸਕਦੇ ਹਾਂ । ਇਸੀ ਤਰ੍ਹਾਂ ਉਨ੍ਹਾਂ ਨੇ ਸੋਲਿਡ ਵੇਸਟ ਮੈਨਜਮੈਂਟ ਦੇ ਸੈਗ੍ਰੀਗੇਸ਼ਨ ਦੇ ਵੱਖ—ਵੱਖ ਤਰੀਕੇ ਦੱਸੇ । ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਟਾਰਟਅੱਪ ਦੇ ਲਈ ਵੱਖ—ਵੱਖ ਫੰਡਿੰਗ ਏਜੰਸੀ ਅਤੇ ਬੈਂਕ ਤੋਂ ਘੱਟ ਵਿਆਜ ਦਰਾਂ ’ਤੇ ਉਪਲਬੱਧ ਕਰਜ਼ੇ ਬਾਰੇ ਵੀ ਜਾਣਕਾਰੀ ਦਿੱਤੀ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਕਾਲਜ ਦੇ ਇਸ ਆਈਸੀਸੀ ਸੇਲ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਨਵੇਂ ਸਟਾਰਟਅੱਪ ਆਇਡਿਆਸ ਵਿਕਸਿਤ ਕਰਵਾਉਣਾ, ਇਨ੍ਹਾਂ ਦੇ ਲਈ ਦੀ ਜਾਣ ਵਾਲੀ ਸਰਕਾਰੀ ਗ੍ਰਾਂਟ ਦੀ ਜਾਣਕਾਰੀ ਮੁਹੱਈਆ ਕਰਵਾਉਣਾ ਅਤੇ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੀ ਸਾਕਾਰਾਤਮਕ ਵਰਕਸ਼ਾਪਸ ਵਿੱਚ ਟੇ੍ਰਨਿੰਗ ਦੇ ਕੇ ਇੱਕ ਚੰਗੇ ਸਮਾਜ ਦੀ ਸਿਰਜਣਾ ਕਰਨਾ ਵੀ ਹੈ । ਪ੍ਰੋ. ਨਵੀਨ ਜੋਸ਼ੀ ਨੇ ਵੋਟ ਆਫ ਥੈਂਕਸ ਦਿੱਤਾ ।