ਦੋਆਬਾ ਕਾਲਜ ਵਿਖੇ ਰੀਯੂਨੀਅਨ 2024 ਸਮਾਗਮ ਅਯੋਜਤ

ਜਲੰਧਰ, 14 ਦਸੰਬਰ, 2024: ਦੋਆਬਾ ਕਾਲਜ ਦੀ ਜੇਮਸ ਡੀਸੀਜੇ ਅਲੂਮਨੀ ਐਸੋਸੀਏਸ਼ਨ ਵੱਲੋਂ ਰੀਯੂਨੀਅਨ 2024 ਸਮਾਗਮ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਸ਼੍ਰੀ ਮਨੋਰੰਜਨ ਕਾਲਿਆ— ਸਾਬਕਾ ਕੈਬਿਨੇਟ ਮੰਤਰੀ, ਪੰਜਾਬ ਅਤੇ ਹੋਣਹਾਰ ਸਾਬਕਾ ਵਿਦਿਆਰਥੀ ਬਤੌਖ ਮੁੱਖ ਮਹਿਮਾਨ ਹਾਜ਼ਰ, ਗੁਰਪ੍ਰੀਤ ਘੁੱਗੀ—ਪ੍ਰਸਿੱਧ ਬਾਲੀਵੁੱਡ ਕਲਾਕਾਰ ਅਤੇ ਸਾਬਕਾ ਵਿਦਿਆਰਥੀ ਬਤੌਰ ਵਿਸ਼ੇਸ਼ ਮਹਿਮਾਨ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਚੰਦਰ ਮੋਹਨ— ਪ੍ਰਧਾਨ ਕਾਲਜ ਪ੍ਰਬੰਧਕੀ ਕਮੇਟੀ, ਆਲੋਕ ਸੋਂਧੀ— ਮਹਾ ਸਚਿਵ ਕਾਲਜ ਪ੍ਰਬੰਧਕੀ ਕਮੇਟੀ ਅਤੇ ਸਾਬਕਾ ਵਿਦਿਆਰਥੀ ਧਰੁੱਵ ਮਿੱਤਲ— ਖਜ਼ਾਨਚੀ, ਸੰਜੈ ਸਭਰਵਾਲ, ਡਾ. ਪ੍ਰਦੀਪ ਭੰਡਾਰੀ, ਡਾ. ਅਵਿਨਾਸ਼ ਚੰਦਰ—ਸੰਯੋਜਕ, ਡਾ. ਸੁਰੇਸ਼ ਮਾਗੋ—ਸਹਿਸੰਯੋਜਕ—ਪ੍ਰਾਧਿਆਪਕ ਅਤੇ ਵਿਦਿਆਰਥੀਆਂ ਨੇ ਕੀਤਾ ।
ਮਨੋਰਜੰਨ ਕਾਲਿਆ ਨੇ ਕਿਹਾ ਕਿ ਉਹ ਆਪਣੇ ਰਾਜਨੀਤਿਕ ਅਤੇ ਨਿੱਜੀ ਜੀਵਨ ਵਿੱਚ ਜੋ ਵੀ ਬੁਲੰਦੀਆਂ ’ਤੇ ਪਹੁੰਚੇ ਹਨ ਉਹ ਸਭ ਉਨ੍ਹਾਂ ਦੀਆਂ ਸਿੱਖਿਆ ਸੰਸਥਾਵਾਂ ਅਤੇ ਪ੍ਰੋਫੈਸਰਾਂ ਦੀ ਬਦੌਲਤ ਹੈ । ਉਨ੍ਹਾਂ ਨੇ ਕਿਹਾ ਕਿ ਦੋਆਬਾ ਕਾਲਜ ਅਜਿਹੀ ਸੰਸਥਾ ਹੈ ਜੋ ਨਾ ਸਿਰਫ ਸਿੱਖਿਆ ਪ੍ਰਦਾਨ ਕਰਦੀ ਹੈ ਸਗੋਂ ਜ਼ਿੰਮੇਵਾਰ ਨਾਗਰਿਕ ਵੀ ਤਿਆਰ ਕਰਦੀ ਹੈ ।
ਚੰਦਰ ਮੋਹਨ ਨੇ ਕਿਹਾ ਕਿ ਪ੍ਰੋਫੈਸਰਾਂ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੁੰਦੀ ਹੈ ਜਿਸ ਤਹਿਤ ਉਨ੍ਹਾਂ ਨੂੰ ਆਪਣੀ ਵਿਦਿਆਰਥੀਆਂ ਦੀ ਛੁਪੀ ਪ੍ਰਤਿਭਾ ਨੂੰ ਸਹੀ ਸਮੇਂ ’ਤੇ ਪਛਾਨਣਾ, ਉਸਨੂੰ ਨਿਖਾਰਨਾ ਅਤੇ ਉਨ੍ਹਾਂ ਦੀ ਸ਼ਖਸੀਅਤ ਦਾ ਸਰਵਪੱਖੀ ਵਿਕਾਸ ਕਰਨਾ ਹੁੰਦਾ ਹੈ । ਉਨ੍ਹਾਂ ਨੇ ਪੋ੍ਰਫੈਸਰਾਂ ਅਤੇ ਵਿਦਿਆਰਥੀਆਂ ਦਰਮਿਆਨ ਚੰਗੇ ਤਾਲਮੇਲ ਅਤੇ ਆਪਸੀ ਸਬੰਧਾਂ ਨੂੰ ਡੂੰਘਾ ਕਰਨ ’ਤੇ ਜ਼ੋਰ ਦਿੱਤਾ । ਆਲੋਕ ਸੋਂਧੀ ਜੀ ਨੇ ਕਾਲਜ ਦੀ ਨੀਂਵ ਰੱਖਣ ਦੇ ਸਮੇਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਕਾਲਜ ਹਮੇਸ਼ਾ ਮਿਆਰੀ ਸਿੱਖਿਆ ਦੇ ਪ੍ਰਸਾਰ ਵੱਲ ਵੱਧ ਰਿਹਾ ਹੈ । ਗੁਰਪ੍ਰੀਤ ਘੁੱਗੀ ਨੇ ਆਪਣੇ ਕਾਲਜ ਦੇ ਦਿਨਾਂ ਦੇ ਸਫ਼ਰ ਨੂੰ ਯਾਦ ਕਰਦਿਆਂ ਕਿਹਾ ਕਿ ਕਾਲਜ ਦੇ ਪ੍ਰੋਫੈਸਰਾਂ ਦੀ ਮਦਦ ਨਾਲ ਉਹ ਜੀਐਨਡੀਯੂ ਯੂਥ ਫੈਸਟੀਵਲ ਵਿੱਚ ਸਫ਼ਲਤਾ ਦੀਆਂ ਬੁਲੰਦੀਆਂ ਨੂੰ ਛੂਹਣ ਵਿੱਚ ਕਾਮਯਾਬ ਹੋਏ ਅਤੇ ਪੰਜਾਬੀ ਫ਼ਿਲਮ ਇੰਡਸਟਰੀ ਅਤੇ ਹਿੰਦੀ ਫ਼ਿਲਮ ਇੰਡਸਟਰੀ ਵਿੱਚ ਬਹੁਤ ਨਾਮ ਕਮਾਇਆ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਰਾਹੀਂ ਹੀ ਕਾਲਜ ਵਿੱਚ ਪੜ੍ਹ ਕੇ ਰਾਸ਼ਟਰ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਨਾਮ ਕਮਾਉਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਅੱਜ ਦੇ ਵਿਸ਼ਵੀਕਰਨ ਦੇ ਦੌਰ ਵਿੱਚ ਕਾਲਜ ਦੁਆਰਾ ਦਿੱਤੀ ਗਈ ਤਕਨੀਕੀ ਅਤੇ ਇਨਫਰਾਸਟ੍ਰਕਚਰ ਦੇ ਢਾਂਚੇ ਤੋਂ ਨਾ ਕੇਵਲ ਰੁ—ਬ—ਰੁ ਹੋਣ ਦਾ ਮੌਕਾ ਮਿਲਦਾ ਹੈ ਬਲਕਿ ਕਾਲਜ ਵੱਲੋਂ ਚਲਾਏ ਜਾ ਰਹੇ ਵੱਖ—ਵੱਖ ਟ੍ਰੈਡਿਸ਼ਨਲ ਅਤੇ ਨਵੇਂ ਪ੍ਰੋਫੈਸ਼ਨਲ ਕੋਰਸਾਂ ਦੇ ਨਾਲ—ਨਾਲ ਨੈਸ਼ਨਲ ਐਜੁਕੇਸ਼ਨ ਪਾਲਿਸੀ 2020 ਦੇ ਤਹਿਤ ਕਰਵਾਏ ਜਾ ਰਹੇ ਸ਼ਾਰਟ ਟਰਮ ਸਕਿੱਲ ਡਿਵੈਲਪਮੈਂਟ ਕੋਰਸ ਦੀ ਵੀ ਜਾਣਕਾਰੀ ਮਿਲਦੀ ਹੈ ।
ਇਸ ਮੌਕੇ ’ਤੇ ਸਾਬਕਾ ਵਿਦਿਆਰਥੀ ਪਰਮਜੀਤ ਸਚਦੇਵਾ, ਰਾਜੀਵ ਰਾਏ, ਹਰਪ੍ਰੀਤ ਰਿੰਮੀ, ਨਰੇਸ਼ ਤਿਵਾਰੀ, ਸੁਨਿਲ ਸ਼ਰਮਾ, ਕਮਲਪਾਲ ਸਿੰਧੂ, ਸੁਰਿੰਦਰ ਸਿੰਘ, ਡਾ. ਸਰਬਜੀਤ ਸਿੰਘ, ਸੁਸ਼ੀਲ ਕੋਹਲੀ, ਬਲਵਿੰਦਰ—ਚਾਚਾ ਰੌਣਕੀ ਰਾਮ, ਰਾਜੀਵ ਧਮੀਜਾ, ਹਰੀਸ਼ ਵਿਜਾਨ, ਉਮੇਸ਼ ਢੀਂਗਰਾ, ਨਰਿੰਦਰ ਸਿੰਘ, ਜਸਵਿੰਦਰ ਸਿੰਘ, ਪਵਨ ਕਪਿਲ, ਸਵਦੇਸ਼ੀ ਕੋਹਲੀ, ਪ੍ਰੋ. ਬਲਵੀਰ ਆਦਿ ਹਾਜ਼ਰ ਸਨ। ਡਾ. ਅਵਿਨਾਸ਼ ਚੰਦਰ ਨੇ ਵੋਟ ਆਫ ਥੈਂਕਸ ਦਿੱਤਾ ਅਤੇ ਡਾ. ਪ੍ਰਿਯਾ ਚੋਪੜਾ ਨੇ ਮੰਚ ਸੰਚਾਲਨ ਬਖੂਬੀ ਕੀਤਾ । ਚੰਦਰ ਮੋਹਨ, ਆਲੋਕ ਸੋਂਧੀ, ਧਰੁਵ ਮਿੱਤਲ, ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਅਵਿਨਾਸ਼ ਚੰਦਰ ਅਤੇ ਡਾ. ਸੁਰੇਸ਼ ਮਾਗੋ ਨੇ ਪਤਵੰਤਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ।