ਦੋਆਬਾ ਕਾਲਜ ਵਿਖੇ ਐਨਈਪੀ 2020 ਦੇ ਵਿਵਸਥਾਵਾਂ ਅਤੇ ਪ੍ਰਾਧਿਆਪਕਾਂ ਦੀ ਭੂਮਿਕਾ ’ਤੇ ਸੈਮੀਨਾਰ ਅਯੋਜਤ
ਜਲੰਧਰ () 28 ਅਗਸਤ, 2024 ਦੋਆਬਾ ਕਾਲਜ ਦੇ ਆਈਕਿਊਏਸੀ ਵੱਲੋਂ ਐਨਈਪੀ 2020 ਦੇ ਵਿਵਸਥਾਵਾਂ ਅਤੇ ਪ੍ਰਾਧਿਆਪਕਾਂ ਦੀ ਭੂਮਿਕਾ ’ਤੇ ਸੈਮੀਨਾਰ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਡਾ. ਅਸ਼ਵਨੀ ਲੂਥਰਾ— ਡਾਇਰੈਕਟਰ ਆਈਕਿਉਏਸੀ ਜੀਐਨਡੀਯੂ ਬਤੌਰ ਮੁੱਖ ਬੁਲਾਰੇ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਰਾਜੀਵ ਖੋਸਲਾ—ਕੋਆਰਡੀਨੈਟਰ ਆਈਕਿਊਏਸੀ, ਡਾ. ਉਮਿੰਦਰ ਜੌਹਲ ਅਤੇ ਪ੍ਰਾਧਿਆਪਕਾਂ ਨੇ ਕੀਤਾ ।
ਡਾ. ਅਸ਼ਵਨੀ ਲੂਥਰਾ ਨੇ ਹਾਜਰ ਪ੍ਰਾਧਿਆਪਕਾਂ ਨੂੰ ਟੀਚਿੰਗ, ਐਜੁਕੇਸ਼ਨ, ਸੋਸਾਇਟੀ ਅਤੇ ਕਲਚਰ ਦੇ ਆਪਸੀ ਸੰਬੰਧਾਂ ਅਤੇ ਇੰਟਰਪਲੇ ਦੇ ਬਾਰੇ ਦੱਸਿਆ । ਉਨ੍ਹਾਂ ਨੇ ਕਿਹਾ ਕਿ ਅਧਿਆਪਕ ਦਾ ਚਰਿੱਤਰ ਅਤੇ ਸਖ਼ਸੀਅਤ ਚੰਗੇ ਗੁਣਾਂ ਵਾਲੀ ਹੋਣੀ ਚਾਹੀਦੀ ਹੈ ਤਾਂ ਹੀ ਉਹ ਚੰਗਾ ਲੇਖਕ ਅਤੇ ਅਧਿਆਪਕ ਬਣ ਸਕਦਾ ਹੈ । ਉਨ੍ਹਾਂ ਨੇ ਐਨਈਪੀ ਦੇ ਅੰਤਰਗਤ ਆਉਣ ਵਾਲੇ ਵੱਖ—ਵੱਖ ਸਿੱਖਿਅਕ ਸੁਧਾਰਾਂ ਜਿਵੇਂ ਕਿ ਅਸੈਸਮੈਂਟ ਅਤੇ ਮੁਲਯਾਂਕਣ ਦੀ ਨਵੀ ਪ੍ਰਕ੍ਰਿਆ, ਪ੍ਰਾਧਿਆਪਣ ਵਿੱਚ ਨਵੀਂ ਤਕਨੌਲੌਜੀ ਦੀ ਭੂਮਿਕਾ ਅਤੇ ਅਕੈਡਮਿਕ ਬੈਂਕ ਆਫ ਕ੍ਰੈਡਿਟ ਸਿਸਟਮ ਦੇ ਬਾਰੇ ਵੀ ਜਾਣਕਾਰੀ ਦਿੱਤੀ । ਉਨ੍ਹਾਂ ਨੇ ਕਿਹਾ ਕਿ ਐਨਈਪੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸਿੱਖਿਆ ਦੀ ਆਸਾਨ ਪਹੁੰਚ, ਵਿਦਿਆਰਥੀਆਂ ਨੂੰ ਬਰਾਬਰੀ ਨਾਲ ਗਣਵੱਤਾ ’ਤੇ ਆਧਾਰਿਤ ਸਿੱਖਿਆ ਪ੍ਰਾਪਤ ਕਰਨ ਦੇ ਅਵਸਰ, ਇਨੋਵੈਸ਼ਨ ਅਤੇ ਰਿਸਰਚ ਆਊਟਕਮਸ ਦੇ ਮੌਕੇ ਮੁਹੱਈਆ ਕਰਵਾਉਣਾ ਵੀ ਹੈ । ਉਨ੍ਹਾਂ ਨੇ ਕਿਹਾ ਕਿ ਐਨਈਪੀ ਦੇ ਅੰਤਰਗਤ ਸਾਰੀ ਜਗ੍ਹਾਂ ਮਲਟੀਡਿਸਪਲਨਰੀ ਟੀਚਿੰਗ ਅਤੇ ਕੋਲੈਬੋਰੈਟੀ ਰਿਸਰਚ ’ਤੇ ਜਿਆਦਾ ਜੋਰ ਦਿੱਤਾ ਜਾਵੇਗਾ । ਇਸ ਤੋਂ ਇਲਾਵਾ ਗੁਣਵੱਤਾ ’ਤੇ ਆਧਾਰਿਤ ਸਲੈਬਸ ਬਣਾਇਆ ਜਾਵੇਗਾ ਅਤੇ ਕਵਾਲਿਟੀ ਐਸ਼ੋਰੈਂਸ਼ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ ਜੋ ਕਿ ਕਿਸੇ ਵੀ ਸਿੱਖਿਅਕ ਸੰਸਥਾ ਦੇ ਲਈ ਨੈਕ ਦੀ ਐਕ੍ਰੀਡਿਟੈਸ਼ਨ ਪ੍ਰਾਪਤ ਕਰਨ ਵਿੱਚ ਸਹਾਇਕ ਹੋਵੇਗੀ । ਆਖਿਰ ਵਿੱਚ ਡਾ. ਲੂਥਰਾ ਨੇ ਪ੍ਰਾਧਿਆਪਕ ਦੇ ਵਿਕਾਸਸ਼ੀਲ ਹੋਣ ’ਤੇ ਜੋਰ ਦਿੰਦੇ ਹੋਏ ਕਿਹਾ ਕਿ ਅੱਜ ਦੇ ਦੌਰ ਵਿੱਚ ਸਿੱਖਿਅਕ ਨੂੰ ਕੈਅਰਿੰਗ, ਸ਼ੈਅਰਿੰਗ, ਪ੍ਰਿਜਰਵਿੰਗ, ਪ੍ਰੋਮੋਟਿੰਗ ਅਤੇ ਪ੍ਰੋਐਕਟਿੰਗ ਬਣਨਾ ਹੋਵੇਗਾ । ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉੱਚ ਸਿੱਖਿਆ ਦੇ ਖੇਤਰ ਵਿੱਚ ਐਨਈਪੀ 2020 ਦੇ ਆਉਣ ਨਾਲ ਬਹੁਤ ਸਾਰੇ ਬਦਲਾਵ ਆ ਰਹੇ ਹਨ, ਜਿਸ ਦੇ ਬਾਰੇ ਡਾ. ਅਸ਼ਵਨੀ ਲੂਥਰਾ ਨੇ ਜਾਣਕਾਰੀ ਦੇ ਕੇ ਸਾਰੀਆਂ ਨੂੰ ਆਪਣੇ ਗਿਆਨ ਦੇ ਸਾਰਥਕ ਰੂਪ ਨਾਲ ਜਾਗਰੂਕ ਕੀਤਾ ਹੈ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਰਾਜੀਵ ਖੋਸਲਾ ਅਤੇ ਪ੍ਰੋ. ਇਰਾ ਸ਼ਰਮਾ ਨੇ ਡਾ. ਅਸ਼ਵਨੀ ਲੂਥਰਾ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ । ਡਾ. ਰਾਜੀਵ ਖੋਸਲਾ ਨੇ ਪਤਵੰਤਿਆਂ ਦਾ ਧੰਨਵਾਦ ਕੀਤਾ ।