ਦੋਆਬਾ ਕਾਲਜ ਵਿਖੇ ਗਲੋਬਲ ਫੂਡ ਪ੍ਰੋਡਕਸ਼ਨ ਵਿੱਚ ਕ੍ਰਾਂਤੀ ’ਤੇ ਸੈਮੀਨਾਰ ਅਯੋਜਤ
ਜਲੰਧਰ, 16 ਸਤੰਬਰ, 2024: ਦੋਆਬਾ ਕਾਲਜ ਦੇ ਬਾਇਓਟੈਕਨਾਲੋਜੀ ਵਿਭਾਗ ਵੱਲੋਂ ਗਲੋਬਲ ਫੂਡ ਪ੍ਰੋਡਕਸ਼ਨ ਵਿੱਚ ਕ੍ਰਾਂਤੀ ਵਿਸ਼ੇ ’ਤੇ ਸੈਮੀਨਾਰ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਡਾ. ਰਵਿੰਦਰ ਸ਼ਰਮਾ— ਪ੍ਰਸਿੱਧ ਫੂਡ ਟੈਕਨਾਲੋਜਿਸਟ ਅਤੇ ਬਾਇਓਟੈਕਨਾਲੋਜਿਸਟ ਐਕਸਪਰਟ—ਟੈਟਰਾਪੇਕ ਸਵੀਡਨ ਬਤੌਰ ਮੁੱਖ ਬੁਲਾਰੇ ਹਾਜਰ ਹੋਏ ।
ਡਾ. ਰਵਿੰਦਰ ਸ਼ਰਮਾ ਨੇ ਬਾਇਓਫਾਰਮਾਸਿਊਟਿਕਲ ਸੈਕਟਰ, ਫੂਡ ਟੈਕਨਾਲੋਜੀ ਦੇ ਖੇਤਰ ਅਤੇ ਬਾਇਓਟੈਕਨਾਲੋਜੀ ਵਿੱਚ ਤੇਜੀ ਨਾਲ ਪ੍ਰਚਲਿਤ ਹੋ ਰਹੀ ਇਨੋਵੈਟਿਵ ਫੂਡ ਪ੍ਰੋਡਕਸ਼ਨ ਤਕਨੀਕਾਂ ਤੇ ਚਾਨਣਾ ਪਾਇਆ ।ਉਨ੍ਹਾਂ ਨੇ ਟੈਟਰਾਪੇਕ ਤਕਨੀਕਾਂ ਦੇ ਇਸਤੇਮਾਲ ਰਾਹੀਂ ਪਲਾਂਟ ਬੇਸਡ ਪੌਦਿਆਂ ਵਿੱਚੋਂ ਦੁੱਧ ਕੱਢਣ ਦੀ ਤਕਨੀਕ ਦੀ ਪ੍ਰਕਿਰਿਆ ਬਾਰੇ ਦੱਸਦੇ ਹੋਏ ਕਿਹਾ ਕਿ ਇਸ ਨਾਲ ਅਸੀਂ ਬਾਦਾਮ ਅਤੇ ਜਈ ਦਾ ਦੁੱਧ ਹਾਈ ਟੈਂਪਰੇਚਰ ਅਤੇ ਹਾਈ ਪ੍ਰੈਸ਼ਰ ਪ੍ਰੋਸੈਸਿੰਗ ਰਾਹੀਂ ਬਿਨ੍ਹਾਂ ਉਸਦੀ ਗੁਣਵੱਤਾ ਨੂੰ ਖਰਾਬ ਕੀਤੇ ਲੰਮੇ ਸਮੇਂ ਤੱਕ ਸਟੋਰ ਕਰ ਸਕਦੇ ਹਾਂ । ਉਨ੍ਰਾਂ ਨੇ ਕਿਹਾ ਕਿ ਇਸ ਵਿਸ਼ੇਸ਼ ਹੋਮੋਜਾਈਨੇਸ਼ਨ ਟੈਕਨੋਲੋਜੀ ਰਾਹੀਂ ਵੱਖ ਵੱਖ ਡੈਅਰੀ ਪ੍ਰੋਡੈਕਟਸ ਨੂੰ ਉਨ੍ਹਾਂ ਦੀ ਨਿਊਟ੍ਰਿਸ਼ਨ ਮੁੱਲ ਨਾਲ ਜਿਆਦਾ ਦੇਰ ਤੱਕ ਸਟੋਰ ਕਰਕੇ ਇਸਤੇਮਾਲ ਕਰ ਸਕਦੇ ਹਾਂ । ਇਸੇ ਤਕਨੀਕ ਦੀ ਵਰਤੋਂ ਕਰਕੇ, ਪ੍ਰਜ਼ਰਵੇਟਿਵ ਦੀ ਵਰਤੋਂ ਕੀਤੇ ਬਿਨਾਂ ਵੱਖ—ਵੱਖ ਫੱਲਾਂ ਦੀ ਰਸਾਂ ਦੀ ਗੁਣਵੱਤਾ ਨੂੰ ਵੀ ਬਰਕਰਾਰ ਰੱਖਿਆ ਜਾ ਸਕਦਾ ਹੈ ।ਇਸ ਦੇ ਤਹਿਤ, ਕਿਸੇ ਵੀ ਫੱਲਾਂ ਦੇ ਰੱਸਾਂ ਨੂੰ 135 ਡਿਗਰੀ ਸੈਂਟੀਗਰੇਡ ਤੋਂ 150 ਡਿਗਰੀ ਸੈਂਟੀਗਰੇਡ ’ਤੇ ਕੁਝ ਸਕਿੰਟਾਂ ਲਈ ਗਰਮ ਕੀਤਾ ਜਾਂਦਾ ਹੈ ਤਾਂ ਜੋ ਉਸ ਵਿੱਚ ਮੌਜੂਦ ਬੈਕਟੀਰੀਆ ਜੋ ਮਨੁੱਖ ਨੂੰ ਨੁਕਸਾਨ ਪਹੁੰਚਾਉ਼ਂਦੇ ਹਨ, ਨੂੰ ਨਸ਼ਟ ਕੀਤਾ ਜਾ ਸਕੇ । ਇਸ ਤੋਂ ਬਾਅਦ, ਉਕਤ ਫੱਲਾਂ ਦੇ ਰੱਸਾਂ ਦੀ ਗੁਣਵੱਤਾ ਬਰਕਰਾਰ ਰਹਿੰਦੀ ਹੈ ਅਤੇ ਇਸ ਦੀ ਸ਼ੈਲਫ ਲਾਈਫ ਵੀ ਵੱਧ ਜਾਂਦੀ ਹੈ । ਇਨ੍ਹਾਂ ਨਵੀਆਂ ਟੈਟਰਾਪੇਕ ਤਕਨੀਕਾਂ ਦੇ ਨਾਲ, ਅਸੀਂ ਲੰਬੇ ਸਮੇਂ ਲਈ ਭੋਜਨ ਦੀਆਂ ਵਸਤੂਆਂ ਦੀ ਵਰਤੋਂ ਬਿਨਾਂ ਫਰਿਜ ਦੇ ਕਰ ਸਕਦੇ ਹਾਂ । ਇਸ ਤੋਂ ਇਲਾਵਾ ਉਪਰੋਕਤ ਖੇਤਰ ਵਿੱਚ ਵਿਦਿਆਰਥੀਆਂ ਦੇ ਲਈ ਉਪਲਬੱਧ ਵੱਖ—ਵੱਖ ਰੋਜਗਾਰ ਦੇ ਮੌਕੇ ਬਾਰੇ ਵੀ ਦੱਸਿਆ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਅੱਜ ਦੇ ਸਾਇੰਸ ਦੇ ਵਿਦਿਆਰਥੀਆਂ ਨੂੰ ਆਪਣੇ ਅੰਦਰ ਜ਼ਰੂਰੀ ਮਾਡਲ ਟੈਕਨਾਲੋਜੀ ਦੀ ਮਹੱਤਤਾ ਨੂੰ ਸਮਝਦੇ ਹੋਏ ਸਕਿੱਲ ਡਿਵੈਲਪਮੈਂਟ ਕਰਨੇ ਹੋਣਗੇ ਤਾਕਿ ਉਹ ਇਸ ਤਰ੍ਹਾਂ ਦੀ ਨਵੀਂ ਕ੍ਰਾਂਤੀਕਾਰੀ ਫੂਡ ਪ੍ਰੋਡੈਕਸ਼ਨ ਟੈਕਨਾਲੋਜੀ ਦੇ ਅਹਿਮ ਭਾਗੀਦਾਰ ਬਣ ਕੇ ਵਿਸ਼ਵ ਦੀ ਗਲੋਬਲ ਫੂਡ ਪ੍ਰੋਡੈਕਸ਼ਨ ਦੀ ਸਮੱਸਿਆ ਨੂੰ ਆਪਣੀ ਕਾਬਲਿਅਤ ਨਾਲ ਸਮੇਂ ਰਹਿੰਦੇ ਦੂਰ ਸਕ ਸਕਣ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਰਾਜੀਵ ਖੋਸਲਾ, ਡਾ. ਅਸ਼ਵਨੀ ਕੁਮਾਰ ਅਤੇ ਡਾ. ਰਾਕੇਸ਼ ਕੁਮਾਰ ਨੇ ਡਾ. ਰਵਿੰਦਰ ਸ਼ਰਮਾ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ।