ਦੋਆਬਾ ਕਾਲਜ ਵਿਖੇ ਜੀਵਨ ਵਿੱਚ ਯੋਗ ਅਤੇ ਧਿਆਨ ਰਾਹੀਂ ਸਮਨਵੈ ਵਿਸ਼ੇ ’ਤੇ ਸੈਮੀਨਾਰ ਅਯੋਜਤ
ਜਲੰਧਰ, 23 ਅਗਸਤ, 2024: ਦੋਆਬਾ ਕਾਲਜ ਦੇ ਹੈਲਥ ਅਤੇ ਵੈਲਬਿੰਗ ਕਮੇਟੀ ਦੁਆਰਾ ਕਾਲਜ ਦੇ ਪ੍ਰਾਧਿਆਪਕਾਂ ਦੇ ਲਈ ਜੀਵਨ ਵਿੱਚ ਯੋਗ ਅਤੇ ਧਿਆਨ ਰਾਹੀਂ ਸਮਨਵੈ ਵਿਸ਼ੇ ’ਤੇ ਸੈਮੀਨਾਰ ਅਯੋਜਤ ਕੀਤਾ ਗਿਆ ਜਿਸ ਵਿੱਚ ਸਿਧਾਂਤ ਰਾਣਾ—ਪ੍ਰਾਧਿਆਪਕ ਆਰਟ ਆਫ ਲਿਵਿੰਗ ਅਤੇ ਪ੍ਰਿਤਪਾਲ ਸਿੰਘ — ਰਾਜ ਪੱਧਰ ਦੇ ਪ੍ਰਧਿਆਪਕ ਅਤੇ ਕਾਰਡੀਨੈਟਰ ਆਰਟ ਆਫ ਲਿਵਿੰਗ ਬਤੌਰ ਮੁੱਖ ਬੁਲਾਰੇ, ਸ਼੍ਰੀ ਰੋਹਿਤ— ਹਾਕ ਰਾਇਡਰਸ ਬਤੌਰ ਵਿਸ਼ੇਸ਼ ਮਹਿਮਾਨ ਹਾਜਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਗਰਿਮਾ ਚੌਢਾ ਅਤੇ ਪ੍ਰਾਧਿਆਪਕਾਂ ਨੇ ਕੀਤਾ ।
ਸਿਧਾਂਤ ਰਾਣਾ ਨੇ ਹਾਜਰ ਨੂੰ ਆਪਣੇ ਜੀਵਨ ਵਿੱਚ ਤਨਾਅ ਨੂੰ ਦੂਰ ਕਰਨ ਅਤੇ ਉਸ ਤੋਂ ਨਜਿੱਠਣ ਦੇ ਤੌਰ—ਤਰੀਕੇ ਕੁਝ ਸਰਲ ਕ੍ਰਿਆਵਾਂ ਅਲੋਮ—ਵਿਲੋਮ ਅਤੇ ਪ੍ਰਾਣਾਯਾਮ ਵੀ ਸਿਖਾਏ । ਉਨ੍ਹਾਂ ਨੇ ਕਿਹਾ ਕਿ ਸਾਡੇ ਜੀਵਨ ਵਿੱਚ ਸਾਡੇ ਸਾਹ, ਆਹਾਰ, ਨੀਂਦ ਅਤੇ ਧਿਆਨ ਊਰਜਾ ਦੇ ਅਹਿਮ ਸਰੋਤ ਹਨ ਜਿਨ੍ਹਾਂ ਦਾ ਸਹੀ ਪ੍ਰਯੋਗ ਕਰਨ ਨਾਲ ਮਨੁੱਖ ਦਾ ਸ਼ਰੀਰ ਹਮੇਸ਼ਾ ਤੰਦਰੁਸਤ ਰਹਿ ਸਕਦਾ ਹੈ । ਸਾਹ ਸਾਡੇ ਮਹੱਤਵਪੂਰਣ ਪ੍ਰਾਣਸ਼ਕਤੀ ਦਾ ਸਰੋਤ ਹੈ, ਇਸ ਲਈ ਸਾਧਰਣ ਸਾਹ ਕ੍ਰਿਆਵਾਂ ਸਾਡੇ ਲਈ ਅਤਿਅੰਤ ਮਹੱਤਵਪੂਰਣ ਹਨ ਅਤੇ ਇਨ੍ਹਾਂ ਨੂੰ ਹਰ ਉਮਰ ਵਿੱਚ ਆਪਣੇ ਜੀਵਨ ਦਾ ਅੰਗ ਬਣਾਉਣਾ ਚਾਹੀਦਾ ਹੈ ।
ਪ੍ਰਿਤਪਾਲ ਸਿੰਘ ਨੇ ਮਨ, ਚੇਤਨ, ਯਾਦਸ਼ਾਤ, ਸਾਹ, ਇਗੋ ਅਤੇ ਸੁਪਰ ਇਗੋ ਦੀ ਮਹੱਤਤਾ ਦਸੱਦੇ ਹੋਏ ਭਸਤ੍ਰਿਕਾ ਧਿਆਨ ਦੀ ਵਿਧੀ ਦੀ ਕ੍ਰਿਆ ਨੂੰ ਵੀ ਸਿਖਾਇਆ । ਪ੍ਰੋ. ਗਰਿਮਾ ਚੌਢਾ ਨੇ ਪਤਵੰਤਿਆਂ ਦਾ ਧੰਨਵਾਦ ਕੀਤਾ ।