ਦੋਆਬਾ ਕਾਲਜ ਵਿਖੇ ਟ੍ਰਾਂਸਲੇਸ਼ਨ ’ਤੇ ਸ਼ਾਰਟ ਟਰਮ ਕੋਰਸ ਅਯੋਜਤ

ਦੋਆਬਾ ਕਾਲਜ ਵਿਖੇ ਟ੍ਰਾਂਸਲੇਸ਼ਨ ’ਤੇ ਸ਼ਾਰਟ ਟਰਮ ਕੋਰਸ ਅਯੋਜਤ
ਦੋਆਬਾ ਕਾਲਜ ਵਿੱਖੇ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਨਮਰਤਾ ਜਰਨਾਲਿਜ਼ਮ ਦੇ ਵਿਦਿਆਰਥੀਆਂ ਨੂੰ ਕੰਮ ਕਰਵਾਉਂਦੇ ਹੋਏ ।

ਜਲੰਧਰ, 24 ਅਕਤੂਬਰ, 2024: ਦੋਆਬਾ ਕਾਲਜ ਦੇ ਡੀਸੀਜੇ ਪਰਸਨੈਲਿਟੀ ਡਿਵੈਲਪਮੈਂਟ ਸੈਂਟਰ ਅਤੇ ਪੋਸਟ ਗ੍ਰੈਜੂਏਟ ਅੰਗ੍ਰੇਜੀ ਵਿਭਾਗ ਵੱਲੋਂ ਜਰਨਾਲਿਜ਼ਮ ਦੇ ਵਿਦਿਆਰਥੀਆਂ ਦੇ ਲਈ ਟ੍ਰਾਂਸਲੇਸ਼ਨ ’ਤੇ ਵੈਲਯੂ ਏਡਿਡ ਸ਼ਾਰਟ ਟਰਮ ਸਕਿੱਲ ਡਿਵੈਲਪਮੈਂਟ ਕੋਰਸ ਦਾ ਅਯੋਜਨ ਕੀਤਾ ਗਿਆ ।

ਪ੍ਰੋ. ਸੰਦੀਪ ਚਾਹਲ— ਕੋਆਰਡੀਨੇਟਰ ਨੇ ਵਿਦਿਆਰਥੀਆਂ ਨੂੰ ਹਿੰਦੀ, ਪੰਜਾਬੀ ਤੋਂ ਅੰਗ੍ਰੇਜ਼ੀ ਟ੍ਰਾਂਸਲੇਸ਼ਨ ਕਰਨ ਦੀ ਪ੍ਰਕ੍ਰਿਆ, ਤਕਨੀਕੀ ਵਿਸ਼ੇਸ਼ਤਾਵਾਂ, ਟ੍ਰਾਂਸਲੇਸ਼ਨ ਮੈਥਡਸ, ਵਾਕ ਸੰਰਚਨਾ, ਮੁਹਾਵਰੇ, ਫ੍ਰੈਜਲ ਵਰਬਜ ਆਦਿ ਵਿਸ਼ਿਆਂ ’ਤੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ।

ਡਾ. ਨਮਰਤਾ ਨਿਸ਼ਤਾਂਦਰਾ ਨੇ ਸ਼ਬਦਾਂ ਦੀ ਬਨਾਵਟ, ਸ਼ਬਦਾਂ ਦੇ ਵੱਖ—ਵੱਖ ਅਰਥ, ਪ੍ਰਯਾਯਵਾਚੀ ਸ਼ਬਦ, ਵਿਪਰੀਤਾਰਥਕ ਸ਼ਬਦ, ਬੈਸਿਕ ਗ੍ਰਾਮਰ, ਵਰਬ ਫਾਰਮਸ ਅਤੇ ਵੱਖ—ਵੱਖ ਪ੍ਰਕਾਰ ਦੀ ਡਿਕਸ਼ਨ ਜਿਵੇਂ ਐਬਸਟ੍ਰੈਕਟ ਐਂਡ ਕੰਕ੍ਰੀਟ ਵਰਡਸ, ਨਿਊਆਂਸਿਸ ਆਫ ਮੀਨਿੰਗ, ਕੋਨੋਟੈਟਿਵ ਐਂਡ ਡੈਨੋਟੈਟਿਵ ਮੀਨਿੰਗ ’ਤੇ ਕੰਮ ਕਰਵਾਇਆ । 

ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਕਾਲਜ ਦੇ ਅੰਗ੍ਰੇਜ਼ੀ ਵਿਭਾਗ ਦੇ ਪ੍ਰਾਧਿਆਪਕਾਂ ਨੇ ਜਰਨਾਲਿਜ਼ਮ ਦੇ ਵਿਦਿਆਰਥੀਆਂ ਨੂੰ ਟ੍ਰਾਂਸਲੇਸ਼ਨ ਦਾ ਬਹੁਤ ਹੀ ਸਾਰਥਕ ਸਕਿੱਲ ਡਿਵੈਲਪਮੈਂਟ ਕੋਰਸ ਕਰਵਾਇਆ ਹੈ ਜੋ ਕਿ ਜਰਨਾਲਿਜ਼ਮ ਦੇ ਵਿਦਿਆਰਥੀਆਂ ਨੂੰ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਰੋਜਗਾਰ ਪ੍ਰਾਪਤ ਕਰਨ ਦੇ ਲਈ ਬਹੁਤ ਹੀ ਉਪਯੋਗੀ ਸਾਬਤ ਹੋਵੇਗਾ ਜਿਸ ਦੇ ਲਈ ਉਹ ਵਧਾਈ ਦੇ ਹੱਕਦਾਰ ਹਨ ।