ਦੋਆਬਾ ਕਾਲਜ ਵਿੱਚ ਬਿਹਤਰ ਭਵਿੱਖ ਦੇ ਲਈ ਸਸਟੇਨੇਬਲ ਵਿਕਾਸ ’ਤੇ ਸੈਮੀਨਾਰ ਅਯੋਜਤ

ਜਲੰਧਰ, 26 ਮਾਰਚ, 2025 ਦੋਆਬਾ ਕਾਲਜ ਦੇ ਈਕੋ ਕਲੱਬ ਦੁਆਬਾ ਪੰਜਾਬ ਸਟੇਟ ਕਾਂਊਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਅਤੇ ਮਿਨਿਸਟਰੀ ਆਫ ਇਨਵਾਇਰਮੈਂਟ ਫਾਰੇਸਟ ਐਂਡ ਕਲਾਇਮੇਟ ਚੇਂਜ ਭਾਰਤ ਸਰਕਾਰ ਦੁਆਰਾ ਬਿਹਤਰ ਭਵਿੱਖ ਦੇ ਲਈ ਸਸਟੇਨੇਬਲ ਵਿਕਾਸ ’ਤੇ ਸੈਮੀਨਾਰ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਮੀਨਲ ਵਰਮਾ— ਈਕੋ ਵਾਰਿਅਰ ਐਂਡ ਸਸਟੇਨੇਬਿਲਟੀ ਐਡਵੋਕੇਟ ਅਤੇ ਭਰਤ ਬੰਸਲ—ਰੀਪ ਬੇਨੇਫਿਟੀ ਅੋਰਗਨਾਇਜੇਸ਼ਨ ਬਤੌਰ ਮੁੱਖ ਬੁਲਾਰੇ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਅਸ਼ਵਨੀ ਕੁਮਾਰ, ਪ੍ਰਾਧਿਆਪਕ ਅਤੇ ਵਿਦਿਆਰਥੀਆਂ ਨੇ ਕੀਤਾ ।
ਹਾਜਰ ਨੂੰ ਸੰਬੋਧਤ ਕਰਦੇ ਹੋਏ ਮੀਨਲ ਵਰਮਾ ਨੇ ਵੇਸਟ ਸੈਗਰੀਗੇਸ਼ਨ, ਕੰਪੋਸਟਿੰਗ, ਅਰਬਨ ਗਾਰਡਨਿੰਗ ਅਤੇ ਵੇਸਟ ਰੀਸਾਇਕਲਿੰਗ ’ਤੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ । ਉਨ੍ਹਾਂ ਨੇ ਉਦਾਹਰਣ ਦਿੰਦੇ ਹੋਏ ਕਿਹਾ ਕਿ ਅਸੀਂ ਕੀਚਨ ਦੀ ਵੇਸਟ ਨੂੰ ਰੀਸਾਇਕਲਿੰਗ ਕਰਕੇ ਉਸ ਤੋਂ ਡਿਟਰਜੰਟ, ਕਲੀਨਰ, ਸ਼ੈਂਪੂ, ਸਾਬਨ ਅਤੇ ਡਿਸ਼ ਵਾਸ਼ ਆਦਿ ਦੀ ਸਾਮਗਰੀ ਵਧੀਆ ਤਰੀਕੇ ਨਾਲ ਬਣਾ ਸਕਦੇ ਹਾਂ । ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪਲਾਸਟਿਕ ਦੀ ਘੱਟ ਤੋਂ ਘੱਟ ਇਸਤੇਮਾਲ ਕਰਨ ਦੇ ਤੌਰ ਤਰੀਕੇ ਸਿਖਾ ਕੇ ਸਸਟੇੇਨੇਬਿਲਟੀ ਬਲੂ ਪ੍ਰਿੰਟਸ ਦੇ ਬਾਰੇ ਵੀ ਦੱਸਿਆ ।
ਭਰਤ ਬੰਸਲ ਨੇ ਵਿਦਿਆਰਥੀਆਂ ਨੂੰ ਵਾਤਾਵਰਣ ਦੀ ਸੁਰੱਖਿਆ ਅਤੇ ਬਚਾਅ ਦੇ ਤੌਰ ਤਰੀਕੇ ਵੀ ਦੱਸੇ । ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਓਪਰੋਕਤ ਬੁਲਾਰਿਆਂ ਰਾਹੀਂ ਵਿਸਥਾਰਪੂਰਵਕ ਸੁਧਾਰਣਾਂ ਦੇ ਨਾਲ ਅੱਜ ਪ੍ਰੇਰਿਤ ਕੀਤਾ ਗਿਆ ਹੈ ਤਾਕਿ ਉਹ ਪ੍ਰਿਥਵੀ ਨੂੰ ਸਮੇਂ ਰਹਿੰਦੇ ਇਸਨੂੰ ਹਰਾ—ਭਰਾ ਅਤੇ ਇਸ ਦੇ ਵਾਤਾਵਰਣ ਨੂੰ ਸਾਫ ਬਣਾ ਸਕਣ ।