ਦੁਆਬਾ ਕਾਲਜ ਵਿਖੇ ਨਿਊਜ਼ ਰੀਡਿੰਗ ਕੰਪੀਟੀਸ਼ਨ ਅਯੋਜਤ
ਜਲੰਧਰ, 4 ਮਈ, 2022: ਦੋਆਬਾ ਕਾਲਜ ਦੇ ਪੋਸਟ ਗ੍ਰੇਜੂਏਟ ਜਰਨਲਿਜ਼ਮ ਐਂਡ ਮਾਸ ਕਮਿਉਨਿਕੇਸ਼ਨ ਵਿਭਾਗ ਦੁਆਰਾ ਇੱਕ ਭਾਰਤ ਸ਼ਰੇਸ਼ਠ ਭਾਰਤ ਦੀ ਥੀਮ ਦੇ ਅੰਤਰਗਤ ਇੰਟਰ ਡਿਪਾਰਟਮੇਂਟ ਨਿਊਜ਼ ਰੀਡਿੰਗ ਕੰਪੀਟੀਸ਼ਨ ਦਾ ਵੱਖ ਵੱਖ ਅੰਡਰ ਗ੍ਰੇਜੂਏਟ ਕਲਾਸਿਜ਼ ਦੇ ਲਈ ਅਯੋਜਨ ਕੀਤਾ ਗਿਆ। ਪਿ੍ਰੰ. ਡਾ. ਪ੍ਰਦੀਪ ਭੰਡਾਰੀ ਬਤੌਰ ਮੁੱਖ ਮਹਿਮਾਨ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪ੍ਰੋ. ਸੁਖਵਿੰਦਰ ਸਿੰਘ- ਸੰਯੋਜਕ, ਡਾ. ਸਿਮਰਨ ਸਿੱਧੂ- ਵਿਭਾਗਮੁੱਖੀ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ।
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਕਾਲਜ ਇੱਕ ਭਾਰਤ ਸ਼ਰੇਸ਼ਠ ਭਾਰਤ ਦੀ ਥੀਮ ਤੇ ਅੰਤਰਗਤ ਵਿਦਿਆਰਥੀਆਂ ਨੂੰ ਵੱਖ ਵੱਖ ਰਚਨਾਤਮਕ ਕਾਰਜਾਂ ਦੇ ਲਈ ਤਿਆਰ ਕੀਤਾ ਜਾ ਰਿਹਾ ਹੈ ਤਾਕਿ ਉਹ ਆਪਣੀ ਨਵੀਨ ਰਚਨਾਤਮਕ ਤੋਂ ਕਾਰਜ ਕਰ ਆਪਣੀ ਸ਼ਖਸਿਅਤ ਨੂੰ ਨਿਖਾਰ ਸਕਣ। ਇਸ ਮੌਕੇ ਤੇ ਕਾਲਜ ਦੇ ਵਿਦਿਆਰਥੀਆਂ ਨੇ ਅੰਗ੍ਰੇਜੀ, ਹਿੰਦੀ ਅਤੇ ਪੰਜਾਬੀ ਭਾਸ਼ਾ ਵਿੱਚ ਨਿਊਜ਼ ਰੀਡਿੰਗ ਕੰਪੀਟੀਸ਼ਨ ਵਿੱਚ ਭਾਗ ਲਿਆ। ਇੰਗਲਿਸ਼ ਨਿਊਜ਼ ਰੀਡਿੰਗ ਵਿੱਚ ਬੀ.ਕਾਮ ਦੀ ਜੋਤਿਕਾ ਨੇ ਪਹਿਲਾ, ਬੀਏਬੀਏਡ ਦੇ ਦਿਵਾਂਸ਼ੂ ਨੇ ਦੂਸਰਾ ਅਤੇ ਬੀਐਸਸੀ ਨਾਨ ਮੈਡੀਕਲ ਦੀ ਪਾਰੂਲ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਹਿੰਦੀ ਨਿਊਜ਼ ਰੀਡਿੰਗ ਵਿੱਚ ਬੀਏਬੀਏਡ ਦੀ ਮੀਨਲ ਨੇ ਪਹਿਲਾ, ਬੀਐਸਸੀ ਦੇ ਰਾਜਾ ਨੇ ਦੂਸਰਾ ਅਤੇ ਬੀਵਾਕ ਦੇ ਤੁਸ਼ਾਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਪੰਜਾਬੀ ਵਿੱਚ ਬੀਐਸਸੀ ਇਕੋਨੋਮਿਕਸ ਵਿੱਚ ਹਰਮਨਦੀਪ ਨੇ ਪਹਿਲਾ, ਐਮ.ਏ. ਇੰਗਲਿਸ਼ ਦੀ ਗੁਰਦੀਪ ਨੇ ਦੂਸਰਾ ਅਤੇ ਬੀਐਸਸੀ ਮੈਡੀਕਲ ਦੇ ਗੋਰਵ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਜੈਤੂ ਵਿਦਿਆਰਥੀਆਂ ਨੂੰ ਪਿ੍ਰੰਸੀਪਲ ਡਾ. ਪ੍ਰਦੀਪ ਭੰਡਾਰੀ, ਪ੍ਰੋ. ਸੁਖਵਿੰਦਰ ਸਿੰਘ ਅਤੇ ਡਾ. ਵਿਨੇ ਗਿਰੋਤਰਾ ਨੇ ਸਨਮਾਨਿਤ ਕੀਤਾ।