ਦੋਆਬਾ ਕਾਲਜ ਵਿਖੇ ਸਰਟੀਫਿਕੇਟ ਕੋਰਸ ਇਨ ਬੈਡਮਿੰਟਨ ਅਯੋਜਤ

ਦੋਆਬਾ ਕਾਲਜ ਵਿਖੇ ਸਰਟੀਫਿਕੇਟ ਕੋਰਸ ਇਨ ਬੈਡਮਿੰਟਨ ਅਯੋਜਤ
ਦੋਆਬਾ ਕਾਲਜ ਵਿੱਚ ਬੈਡਮਿੰਨ ਕੋਚਿੰਗ ਦੇ ਸਰਟੀਫਿਕੇਟ ਕੋਰਸ ਦੇ ਸਮਾਪਨ ਸਮਾਰੋਹ ਤੇ ਸਰਟੀਫਿਕੇਟ ਪ੍ਰਦਾਨ ਕਰਦੇ ਹੋਏ ਪ੍ਰੋ. ਕੰਵਲਜੀਤ ਸਿੰਘ ਅਤੇ ਪ੍ਰੋ. ਮੰਦੀਪ ਸਿੰਘ।

ਜਲੰਧਰ, 14 ਸਤੰਬਰ, 2021: ਦੋਆਬਾ ਕਾਲਜ ਦੇ ਨੇਤਾ ਜੀ ਸੁਭਾਸ਼ ਨੇਸ਼ਨਲ ਇੰਸਟੀਟਿਊਟ ਆਫ ਸਪੋਰਟਸ ਪਟਿਆਲਾ ਅਤੇ ਸਪੋਰਟਸ ਅਥਾਰਟੀ ਆਫ ਇੰਡਿਆ ਦੇ ਸਹਿਯੋਗ ਨਾਲ 50 ਪ੍ਰਤਿਭਾਗਿਆਂ ਦੇ ਪਹਿਲੇ ਬੈਚ ਦੇ ਲਈ 15 ਦਿਨਾਂ ਪ੍ਰੇਕਿਟਕਲ ਟ੍ਰੇਨਿੰਗ ਕਲਾਸਾਂ ਦਾ ਅਯੋਜਨ ਕੀਤਾ ਗਿਆ। ਇਸ ਬੈਡਮਿੰਟਨ ਕੋਚਿੰਗ ਦੇ ਕੋਰਸ  ਦੇ ਦੌਰਾਨ ਆਏ ਹੋਏ ਕੋਚ ਪ੍ਰੇਮ ਲਾਲ ਠਾਕੁਰ ਅਤੇ ਨੇਹਾ ਸੂਦ ਨੇ ਪ੍ਰਤਿਭਾਗਿਆਂ ਨੂੰ ਪ੍ਰੇਕਿਟਕਲ ਟ੍ਰੇਨਿੰਗ ਦੀ ਕਲਾਸਿਜ਼ ਅਤੇ ਪ੍ਰੇਕਿਟਕਲ ਪ੍ਰੀਖਿਆਵਾਂ ਕੰਡਕਟ ਕਰਵਾਇਆਂ। ਸਰਟੀਫਿਕੇਟ ਵਿਤਰਣ ਸਮਾਰੋਹ ਵਿੱਚ ਵਾਇਸ ਪਿ੍ਰੰਸੀਪਲ ਪ੍ਰੋ. ਕੰਵਲਜੀਤ ਸਿੰਘ ਬਤੌਰ ਮੁੱਖ ਮਹਿਮਾਨ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਡਾ. ਮੰਦੀਪ ਸਿੰਘ ਬਲ- ਵਿਭਾਗਮੁੱਖੀ, ਫਿਜੀਕਲ ਐਜੂਕੇਸ਼ਨ, ਪ੍ਰਾਧਿਆਪਕਾਂ ਅਤੇ ਪ੍ਰਤਿਭਾਗਿਆਂ ਨੇ ਕੀਤਾ। ਸਰਟੀਫਿਕੇਟ ਕੋਰਸ ਸਫਲਤਾਪੂਰਵਕ ਪੂਰਨ ਹੋਣ ਤੋਂ ਬਾਅਦ ਸਾਰੇ ਪ੍ਰਤਿਭਾਗਿਆਂ ਨੂੰ ਪ੍ਰੋ. ਕੰਵਲਜੀਤ ਸਿੰਘ ਅਤੇ ਡਾ. ਮੰਦੀਪ ਸਿੰਘ ਨੇ ਸਰਟੀਫਿਕੇਟ ਦਿੱਤੇ। ਪ੍ਰੋ. ਕੰਵਲਜੀਤ ਸਿੰਘ ਨੇ ਹਾਜ਼ਿਰੀ ਨੂੰ ਖੇਲਾਂ ਦਾ ਮਹਤਵ ਅਤੇ ਦੇਸ਼ ਵਿੱਚ ਸਪੋਰਟਸ ਅਥਾਰਟੀ ਆਫ ਇੰਡਿਆ ਦੇ ਸਕਾਰਾਤਮਕ ਰੋਲ ਦੇ ਬਾਰੇ ਤੇ ਵੀ ਚਰਚਾ ਕੀਤੀ। ਮੰਚ ਸੰਚਾਲਨ ਪ੍ਰੋ. ਪਿ੍ਰਆ ਚੋਪੜਾ ਨੇ ਬਖੂਬੀ ਕੀਤਾ।