ਦੁਆਬਾ ਕਾਲਜ ਵਿਖੇ ਵਿਦਿਆਰਥੀਆਂ ਦਾ ਪੀਕੇਐਫ ਵਿੱਚ ਇੰਡਸਟਰੀਅਲ ਵਿਜ਼ਿਟ
ਜਲੰਧਰ, 14 ਮਈ, 2022: ਦੋਆਬਾ ਕਾਲਜ ਦੇ ਪੋਸਟ ਗ੍ਰੇਜੂਏਟ ਕਾਮਰਸ ਅਤੇ ਬਿਜ਼ਨੇਸ ਮੈਨੇਜਮੇਂਟ ਵਿਭਾਗ ਵਲੋਂ ਬੀਕਾਮ ਕੇ ਵਿਦਿਆਰਥੀਆਂ ਦਾ ਵਿਜ਼ਿਟ ਪੀਕੇਐਫ ਗਰੁਪ ਵਿੱਚ ਕਰਵਾਇਆ ਗਿਆ। ਇਸ ਮੌਕੇ ਤੇ ਡਾ. ਨਰੇਸ਼ ਮਲਹੋਤਰਾ- ਵਿਭਾਗਮੁੱਖੀ, ਡਾ. ਸੁਰਿੰਦਰ ਸ਼ਰਮਾ-ਇਵੇਂਟ ਕੋਰਡੀਨੇਟਰ ਅਤੇ ਡਾ. ਨਿਤਾਸ਼ਾ ਸ਼ਰਮਾ ਬੀਕਾਮ ਦੇ ਵਿਦਿਆਰਥੀਆਂ ਦੇ ਨਾਲ ਪੀਕੇਐਫ ਦੇ ਦਫ਼ਤਰ ਪੁੱਜੇ ਜਿੱਥੇ ਉਨਾਂ ਦਾ ਨਿੱਘਾ ਸਵਾਗਤ ਸ਼੍ਰੀ ਵਿਵੇਕ ਸੋਂਧੀ-ਜਵਾਇੰਟ ਮੈਨੇਜਿੰਗ ਡਾਇਰੈਕਟਰ, ਸ਼੍ਰੀ ਆਸ਼ਿਮ ਸੋਂਧੀ- ਵਾਇਸ ਪ੍ਰੇਜਿਡੇਂਟ ਅਤੇ ਕਵਿਤਾ ਗੁਪਤਾ-ਸੀਨੀਅਰ ਮੈਨੇਜਰ ਨੇ ਕੀਤਾ।
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਕਾਲਜ ਦੇ ਕਾਮਰਸ ਦੇ ਵਿਦਿਆਰਥੀਆਂ ਦਾ ਸਮੇਂ ਸਮੇਂ ਤੇ ਇੰਡਸਟ੍ਰੀਅਲ ਵਿਜ਼ਿਟ ਕਰਵਾਇਆ ਜਾਂਦਾ ਹੈ ਤਾਕਿ ਉਹ ਬੈਂਕਿੰਗ, ਮਾਰਕੇਟਿੰਗ ਅਤੇ ਫਾਇਨਾਂਸ ਉਦਯੋਗ ਨਾਲ ਸਬੰਧਤ ਬਰੀਕਿਆਂ ਨੂੰ ਸਿੱਖ ਸਕਣ। ਕਵਿਤਾ ਗੁਪਤਾ ਨੇ ਵਿਦਿਆਰਥੀਆਂ ਨੂੰ ਐਨਬੀਐਫਸੀ ਨਾਲ ਸਬੰਧਤ ਓਪਰੇਸ਼ਨਲ ਅਤੇ ਲੀਗਲ ਆਸਪੇਕਟਸ ਦੀ ਜਾਣਕਾਰੀ ਦਿੱਤੀ ਅਤੇ ਬੋਰੋਵਿੰਗ ਅਤੇ ਲੈਂਡਿੰਗ ਦੀ ਪ੍ਰਕਿ੍ਰਆ ਦੇ ਬਾਰੇ ਵੀ ਦੱਸਿਆ। ਮਿਸ ਜਯੋਤਿਕਾ ਨੇ ਬੈਂਕਿੰਗ ਉਦਯੋਗ, ਆਰਬੀਆਈ ਦੇ ਵੱਖ ਵੱਖ ਰੈਗੂਲੇਸ਼ਨਸ ਦੇ ਬਾਰੇ ਵਿੱਚ ਦੱਸਿਆ। ਮਿਸ ਰੇਖਾ ਨੇ ਵਿਦਿਆਰਥੀਆਂ ਨੂੰ ਫਾਇਨਾਂਸ ਕੰਪਨੀ ਸ਼ੁਰੂ ਕਰਨ ਅਤੇ ਇੱਕ ਸਫਲ ਵਪਾਰੀ ਬਣਾਉਨ ਦੇ ਲਈ ਜ਼ਰੂਰੀ ਗੁਣਾਂ ਦੇ ਬਾਰੇ ਵਿੱਚ ਚਰਚਾ ਕੀਤੀ।