ਦੋਆਬਾ ਕਾਲਜ ਵਿਖੇ ਨੇਸ਼ਨਲ ਐਜੂਕੇਸ਼ਨ ਪਾਲਿਸੀ 2020 ਦੇ ਅੰਤਰਗਤ ‘ਆਉਟਕਮਸ ਬੇਸਡ ਐਜੂਕੇਸ਼ਨ’ ਤੇ ਸੈਮੀਨਾਰ ਅਯੋਜਤ
ਜਲੰਧਰ, 2 ਦਿਸੰਬਰ, 2022: ਦੋਆਬਾ ਕਾਲਜ ਦੇ ਇੰਟਰਨਲ ਕਵਾਲਿਟੀ ਅੰਸ਼ੋਰੇਂਸ ਸੇਲ ਵਲੋਂ ਆਈਡਿਆ ਜਨਰੇਸ਼ਨ ਅਤੇ ਫਿਜੀਬਿਲਿਟੀ ਏਨਾਲਸਿਸ ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਡਾ. ਰਾਜੀਵ ਕੁਮਾਰ ਗਰਗ- ਪ੍ਰੋਫੈਸਰ ਇੰਡਸਟ੍ਰੀਅਲ ਐਂਡ ਪ੍ਰੋਡਕਸ਼ਨ ਇੰਜੀਨੀਅਰਿੰਗ, ਐਨਆਈਟੀ ਜਲੰਧਰ ਬਤੌਰ ਰਿਸੋਰਸ ਹਾਜਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਡਾ. ਨਰੇਸ਼ ਮਲਹੋਤਰਾ-ਆਈਕਿਊਏਸੀ ਕੋਰਡੀਨੇਟਰ, ਪ੍ਰੋ. ਸੰਦੀਪ ਚਾਹਲ, ਡਾ. ਸੁਰਿੰਦਰ ਸ਼ਰਮਾ, ਡਾ. ਰਾਜੀਵ ਖੋਸਲਾ ਅਤੇ ਪ੍ਰਾਧਿਆਪਕਾਂ ਨੇ ਕੀਤਾ।
ਮੁਖ ਮਹਿਮਾਨ ਦਾ ਸਵਾਗਤ ਕਰਦੇ ਹੋਏ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਐਨਆਈਪੀ 2020 ਦੇ ਦੌਰ ਵਿੱਚ ਪ੍ਰਾਧਿਆਪਕ ਅਗਰ ਸਕਾਰਾਤਮਕ ਰੂਪ ਨਾਲ ਨਵੀ ਸਿੱਖਿਆ ਨੀਤਿ ਦੀ ਭਾਵਨਾ ਨੂੰ ਸਮਝਦੇ ਹੋਏ ਆਪਣਾ ਯੋਗਦਾਨ ਦੇਣ ਤਾਂ ਸਿੱਖਿਆ ਅਤੇ ਸਿੱਖਿਅਕ ਸੰਸਥਾਨ ਦਾ ਸਤੱਰ ਬਖੂਬੀ ਉੱਚਾ ਕੀਤਾ ਜਾ ਸਕਦਾ ਹੈ। ਉਨਾਂ ਨੇ ਕਿਹਾ ਕਿ ਆਊਟਕਮਸ ਬੇਸਡ ਐਜੂਕੇਸ਼ਨ ਵਿੱਚ ਸਿਲੈਬਸ ਤੋਂ ਜਿਆਦਾ ਇਸ ਗੱਲ ਤੇ ਜੋਰ ਦੇਣ ਦੀ ਜ਼ਰੂਰਤ ਹੈ ਕਿ ਆਪਣੇ ਕੋਰਸ ਨੂੰ ਪੂਰਾ ਕਰਨ ਦੇ ਬਾਅਦ ਵਿਦਿਆਰਥੀ ਵਿੱਚ ਵਿਸ਼ੇਸ਼ ਸ਼ਮਤਾਵਾਂ ਅਤੇ ਕੋਸ਼ਲ ਦਾ ਵਿਕਾਸ ਕੀਤਾ ਜਾ ਸਕੇ।
ਪ੍ਰੋ. ਸੰਦੀਪ ਚਾਹਲ ਨੇ ਕੀ-ਨੋਟ ਸਪੀਕਰ ਡਾ. ਰਾਜੀਵ ਕੁਮਾਰ ਗਰਗ ਦੇ ਬਾਰੇ ਵਿੱਚ ਦਸਦੇ ਹੋਏ ਦਸਿਆ ਕਿ ਉਹ ਇੱਕ ਬੇਹਤਰੀਨ ਸਿੱਖਿਆਵਿੱਦ, ਸ਼ੋਧਸ਼ਾਸਤਰੀ ਅਤੇ ਕੁਸ਼ਲ ਪ੍ਰਸ਼ਾਸਕ ਹੈ ਜੋਕਿ ਆਊਟਕਮਸ ਬੇਸਡ ਐਜੂਕੇਸ਼ਨ ਦੇ ਅੰਤਰਗਤ ਕੂਰੀਕੂਲਮ ਡਿਜ਼ਾਇਨ, ਟੀਚਿੰਗ ਐਂਡ ਲਰਨਿੰਗ ਮੈਥਡਸ, ਅਸੈਸਮੇਂਟਸ, ਕਾਂਟਿਨਿਊਲ ਕਵਾਲਿਟੀ ਇੰਪਰੂਵਮੈਂਟ, ਸਟੂਡੈਂਟ ਮੋਨੀਟਰਿੰਗ, ਗੋਲ ਸੈਟਿੰਗ ਆਦਿ ਦੇ ਬਾਰੇ ਵਿੱਚ ਵਿਸਤਾਰਪੂਰਵਕ ਚਰਚਾ ਕਰਨਗੇ।
ਮੁੱਖ ਵਕਤਾ ਡਾ. ਰਾਜੀਵ ਕੁਮਾਰ ਗਰਗ ਨੇ ਆਊਟਕਮਸ ਬੇਸਡ ਐਜੂਕੇਸ਼ਨ ਦੇ ਬਾਰੇ ਵਿੱਚ ਵਿਸਤਾਰ ਨਾਲ ਜਾਣਕਾਰੀ ਦਿੰਦੇ ਹੋਏ ਬਲੂਮਸ ਟੈਕਸੋਨੋਮੀ ਦੇ ਤਹਿਤ ਛੇ ਸਤੱਰਾਂ- ਥਿੰਕਿੰਗ, ਨਾਲੇਜ, ਕੋਮਪਰੀਹੇਨਸ਼ਨ, ਐਪਲੀਕੇਸ਼ਨ, ਐਨਾਲਸਿਸ, ਈਵੇਲੂਏਸ਼ ਅਤੇ ਸਿੰਥਿਸਿਜ਼ ਦੇ ਬਾਰੇ ਵਿੱਚ ਵੱਖ ਵੱਖ ਉਦਾਹਰਨਾਂ ਦੇ ਨਾਲ ਸਮਝਾਇਆ। ਉਨਾਂ ਨੇ ਇਨਪੁਟ ਬੇਸਡ ਐਜੂਕੇਸ਼ਨ ਅਤੇ ਆਊਟਪੁਟ ਬੇਸਡ ਐਜੂਕੇਸ਼ਨ ਦੇ ਫਰਕ ਨੂੰ ਸਮਝਾਂਦੇ ਹੋਏ ਕਿਹਾ ਕਿ ਅੱਜਦੀ ਨਵੀ ਸਿੱਖਿਆ ਬੇਸਡ ਨੀਤਿ ਦੇ ਦੌਰ ਵਿੱਚ ਆਊਟਪੁਟ ਬੇਸਡ ਐਜੂਕੇਸ਼ਨ ਲਰਨਿੰਗ ਅਬਜੇਕਟਿਵਸ, ਸਟੂਡੈਂਟ ਲਰਨਿੰਗ ਆਊਟਕਮਸ ਅਤੇ ਐਜੂਕੇਸ਼ਨ ਆਊਟਕਮਸ ਦੀ ਬਹੁਤ ਮਹੱਤਾ ਹੈ ਜਿਸ ਤੋਂ ਕਿ ਵਿਦਿਆਰਥੀ ਨੂੁੰ ਆਪਣੀ ਸਿੱਖਿਆ ਪੂਰਨ ਕਰਨ ਦੇ ਉਪਰੰਤ ਰੋਜ਼ਗਾਰ ਮਿਲਣ ਦੀ ਜਿਆਦਾ ਸੰਭਾਵਨਾ ਹੁੰਦੀ ਹੈ। ਡਾ. ਗਰਗ ਨੇ ਕਿਹਾ ਕਿ ਇਹ ਬਹੁਤ ਜ਼ਰੂਰੀ ਹੈ ਵਿਦਿਆਰਥੀ ਆਪਣੇ ਟੀਚੇ ਨੂੰ ਪਹਿਚਾਨੇ ਅਤੇ ਉਸ ਨੂੰ ਨਿਰਧਾਰਤ ਕਰੇ ਤਾਕਿ ਵਿਦਿਆਰਥੀ ਸਹੀ ਸਮੇਂ ਤੇ ਆਪਣੇ ਕਰਿਅਰ ਨੂੰ ਚੁੰਨ ਸਕੇ ਅਤੇ ਆਪਣੇ ਟੀਚੇ ਨੂੰ ਹਾਂਸਿਲ ਕਰ ਸਕੇ। ਉਨਾਂ ਨੇ ਕਿਹਾ ਕਿ ਹਰ ਪ੍ਰਾਧਿਆਪਕ ਨੂੰ ਆਪਣੇ ਸਿੱਖਿਅਕ ਸੰਸਥਾਨ ਦੇ ਨਾਲ ਸੈਂਸ ਆਫ ਬਿਲਾਂਗਿਗਨੈਸ ਦੀ ਭਾਵਨਾ ਵਿਕਸਿਤ ਕਰ ਕੇ ਆਪਣੇ ਵਿਦਿਆਰਥੀਆਂ ਨੂੰ ਵੀ ਜਿਆਦਾ ਸਮੇਂ ਦੇਣਾ ਚਾਹੀਦਾ ਹੈ ਤਾਕਿ ਅਧਿਆਪਕ ਵਿਦਿਆਰਥੀਆਂ ਦੇ ਜੀਵਨ ਨੂੰ ਵਦਿਆ ਰੋਲ ਨਿਭਾ ਸਕੇ। ਡਾ. ਨਰੇਸ਼ ਮਲਹੋਤਰਾ ਨੂੰ ਵੋਟ ਆਫ ਥੈਂਕਸ ਕੀਤਾ।