ਦੋਆਬਾ ਕਾਲਜ ਦੇ ਖਿਡਾਰੀਆਂ ਦਾ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਵਧੀਆ ਪ੍ਰਦਰਸ਼ਣ

ਦੋਆਬਾ ਕਾਲਜ ਦੇ ਖਿਡਾਰੀਆਂ ਦਾ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਵਧੀਆ ਪ੍ਰਦਰਸ਼ਣ
ਦੋਆਬਾ ਕਾਲਜ ਦੇ ਹੋਣਹਾਰ ਖਿਡਾਰੀਆਂ ਦਾ ਸਨਮਾਨ ਕਰਦੇ ਹੋਏ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਅਤੇ ਪ੍ਰਾਧਿਆਪਕਗਣ ।

ਜਲੰਧਰ, 28 ਨਵੰਬਰ, 2024: ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦਿਆ ਹੋਇਆ ਕਿਹਾ ਕਿ ਕਾਲਜ ਦੇ ਪੁਰਸ਼ ਅਤੇ ਮਹੀਲਾ ਖਿਡਾਰੀਆਂ ਨੇ ਹਾਲ ਹੀ ਵਿੱਚ ਖੇਡਾਂ ਵਤਨ ਪੰਜਾਬੀ ਦੀਆਂ 2024—25 ਵਿੱਚ ਵੱਖ—ਵੱਖ ਖੇਡ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਣ ਕਰਕੇ 10 ਮੈਡਲ ਜਿੱਤ ਕੇ ਆਪਣੇ ਵਿੱਦਿਅਕ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ । 

ਡਾ. ਭੰਡਾਰੀ ਨੇ ਕਿਹਾ ਕਿ ਖੇਡਾਂ ਵਤਨ ਪੰਜਾਬੀ ਦੀਆਂ ਵਿੱਚ ਜਲੰਧਰ ਜਿਲੇ ਦੇ ਲੜਕੀਆਂ ਦੀ ਫੁੱਟਬਾਲ ਟੀਮ ਦੀ 20 ਖਿਡਾਰਨਾਂ ਵਿੱਚੋਂ ਦੋਆਬਾ ਕਾਲਜ ਦੀ 6 ਵਿਦਿਆਰਥਣ— ਗਾਇਤਰੀ, ਦ੍ਰਿਸ਼ਟੀ, ਰੁਚੀ, ਮੇਹਕ, ਪਾਯਲ ਅਤੇ ਅਮਨਦੀਪ ਨੇ ਭਾਗ ਲੈ ਕੇ ਇਨ੍ਹਾਂ ਖੇਡਾਂ ਵਿੱਚ ਸਿਲਵਰ ਮੈਡਲ ਪ੍ਰਾਪਤ ਕੀਤਾ । ਇਸੀ ਤਰ੍ਹਾਂ ਖੇਡਾਂ ਵਤਨ ਪੰਜਾਬੀ ਦੀਆਂ ਵਿੱਚ ਜਲੰਧਰ ਜਿਲੇ ਵਿੱਚੋਂ ਭਾਗ ਲੈਣ ਵਾਲੇ ਲੜਕੀਆਂ ਦੀ ਖੋ—ਖੋ ਟੀਮ ਦੇ 15 ਖਿਡਾਰਨਾਂ ਵਿੱਚੋਂ ਦੋਆਬਾ ਕਾਲਜ ਦੇ 3 ਵਿਦਿਆਰਥੀ— ਜੈਸਮੀਨ, ਸਵਾਤੀ ਅਤੇ ਵੀਨਾ ਨੇ ਭਾਗ ਲੈ ਕੇ ਟੀਮ ਦੇ ਲਈ ਕਾਂਸੀ ਮੈਡਲ ਜਿੱਤਿਆ। 

ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਕਾਲਜ ਦੇ ਵਿਦਿਆਰਥੀ ਉਦੈਵੀਰ ਸਿੰਘ ਨੇ ਖੇਡਾਂ ਵਤਨ ਪੰਜਾਬੀ ਦੀਆਂ ਦੀ ਕੁਸ਼ਤੀ ਦੀ ਟੀਮ ਵਿੱਚ 87 ਕਿਲੋ ਭਾਗ ਵਰਗ ਵਿੱਚ ਫ੍ਰੀ ਸਟਾਇਲ ਕੁਸ਼ਤੀ ਮੁਕਾਬਲੇ ਵਿੱਚ ਵਧੀਆ ਪ੍ਰਦਰਸ਼ਣ ਕਰਦੇ ਹੋਏ ਕਾਂਸੀ ਮੈਡਲ ਪ੍ਰਾਪਤ ਕੀਤਾ । 

ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਓਮਿੰਦਰ ਜੌਹਲ— ਓਵਰ ਆਲ ਸਪੋਰਟਸ ਇੰਚਾਰਜ ਅਤੇ ਪ੍ਰੋ. ਵਿਨੋਦ ਕੁਮਾਰ— ਫਿਜਿਕਲ ਐਜੂਕੇਸ਼ਨ ਵਿਭਾਗਮੁੱਖੀ ਨੇ ਇਨ੍ਹਾਂ ਖਿਡਾਰੀਆਂ ਨੂੰ ਕਾਲਜ ਵਿੱਚ ਇਸ ਉਪਲਬੱਧੀ ਦੇ ਲਈ ਸਨਮਾਨਿਤ ਕੀਤਾ ।