ਦੋਆਬਾ ਕਾਲਜ ਨੇ ਵਾਤਾਵਰਣ ਦੀ ਸੁਰੱਖਿਆ ਲਈ ਐਮਓਯੂ ਕੀਤਾ

ਜਲੰਧਰ, 18 ਦਸੰਬਰ, 2024: ਦੋਆਬਾ ਕਾਲਜ ਦੇ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦਿਆ ਹੋਇਆ ਕਿਹਾ ਕਿ ਕਾਲਜ ਦੇ ਗ੍ਰੀਨਬ੍ਰਿਗੇਡ ਪ੍ਰਾਇਵੇਟ ਲਿਮਟਿਡ ਦੇ ਨਾਲ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਕੀਤਾ ਹੈ ਜਿਸ ਦੇ ਤਹਿਤ ਕਾਲਜ ਅਤੇ ਇਹ ਸੰਸੰਥਾ ਮਿਲ ਕੇ ਵਾਤਾਵਰਣ ਅਤੇ ਉਦਮਸ਼ੀਲਤਾ ਦੇ ਲਈ ਸਾਮੂਹਿਕ ਕੰਮ ਕਰਣਗੇ । ਜਿਸ ਦੇ ਅੰਤਰਗਤ ਵਿਦਿਆਰਥੀਆਂ, ਪ੍ਰੋਫੈਸਰਾਂ ਅਤੇ ਹੋਰ ਸਟੇਕ ਹੋਲਡਰਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਵਰਕਸ਼ਾਪਸ ਅਤੇ ਸੈਮੀਨਾਰਸ ਕਰਵਾਏ ਜਾਣਗੇ ।
ਇਸ ਐਮਓਯੂ ਵਿੱਚ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਅਤੇ ਡਾ. ਗਿਰੀਸ਼ ਸਪਰਾ—ਮੈਨੇਜਿੰਗ ਡਾਇਰੈਕਟਰ ਗ੍ਰੀਨਬ੍ਰਿਗੇਡ ਪ੍ਰਾ. ਲਿ. ਨੇ ਡਾ. ਰਾਕੇਸ਼ ਕੁਮਾਰ, ਡਾ. ਅਸ਼ਵਨੀ ਕੁਮਾਰ, ਡਾ. ਸ਼ਿਵਿਕਾ ਦੱਤਾ ਅਤੇ ਵਿਨੈ ਕੁਮਾਰ ਦੀ ਮੌਜੂਦਗੀ ਵਿੱਚ ਦਸਤਖ਼ਤ ਕਰਕੇ ਇਸਨੂੰ ਲਾਗੂ ਕੀਤਾ ਗਿਆ ।
ਡਾ. ਪ੍ਰਦੀਪ ਭੰਡਾਰੀ ਨੇ ਦੱਸਿਆ ਕਿ ਦੋਆਬਾ ਕਾਲਜ ਦੇ ਉਦੇਸ਼ ਅਤੇ ਵਿਜ਼ਨ ਦੇ ਅੰਤਰਗਤ ਕਾਲਜ ਦੇ ਕੈਂਪਸ ਨੂੰ ਪੰਜਾਬ ਦਾ ਪਹਿਲਾ ਨੇਟ ਜੀਰੋ ਕੈਂਪਸ ਬਣਾਉਣ ਦਾ ਉੇਦੇਸ਼ ਹੈ । ਜਿਸ ਦੇ ਤਹਿਤ ਕਾਲਜ ਦਾ ਵੇਸਟ ਮੈਨੇਜਮੈਂਟ— ਕੁੜੇ ਦੀ ਰੋਕਥਾਮ, ਊਰਜਾ ਦੀ ਸਹੀ ਅਤੇ ਸਟੀਕ ਖਪਤ ਅਤੇ ਟਿਕਾਉਤਾ ਨੂੰ ਪੂਰੀ ਤਰ੍ਹਾਂ ਲਾਗੂ ਕਰਨਾ ਅਤੇ ਵਾਤਾਵਰਣ ਵਿੱਚ ਹਾਨੀਕਾਰਕ ਕਾਰਬਨ ਦੇ ਨਿਕਾਸ ਨੂੰ ਘਟਾਉਣਾ ਹੈ । ਇਸ ਹੀ ਐਮਓਯੂ ਦੇ ਤਹਿਤ ਦੋਵੇਂ ਸੰਸਥਾਵਾਂ ਹਰ ਸਾਲ ਸਾਂਝੇ ਤੌਰ ਤੇ ਅਜਿਹੇ ਪ੍ਰੋਗਰਾਮ ਤਿਆਰ ਕਰਣਗੀਆਂ ਜਿਸ ਨਾਲ ਵੇਸਟ ਦਾ ਸੈਗਰੀਗੇਸ਼ਨ, ਰੀਸਾਇਕਲਿੰਗ, ਕੰਪੋਸਟਿੰਗ ਅਤੇ ਰੀਡਕਸ਼ਨ ’ਤੇ ਸਾਕਾਰਾਤਮਕ ਕੰਮ ਕੀਤਾ ਜਾ ਸਕੇ । ਇਸਦੇ ਤਹਿਤ ਸਾਰੇ ਕੰਮਾਂ ਦੀ ਸਮੀਖਿਆ ਰਿਪੋਰਟ ਵੀ ਤਿਆਰ ਕੀਤੀ ਜਾਵੇਗੀ ਅਤੇ ਇਨ੍ਹਾਂ ਖੇਤਰਾਂ ਵਿੱਚ ਲਗਾਤਾਰ ਸੁਧਾਰ ਲਈ ਯਤਨ ਕੀਤੇ ਜਾਣਗੇ ਅਤੇ ਵਿਦਿਆਰਥੀਆਂ ਅਤੇ ਸਟਾਫ਼ ਦਾ ਸਮੇਂ—ਸਮੇਂ ਤੇ ਤਕਨੀਕੀ ਵਿਸ਼ਲੇਸ਼ਣ ਕਰਕੇ ਅਤੇ ਵਾਤਾਵਰਣ ਨੂੰ ਸੁਧਾਰਨ ਵਿੱਚ ਉਨ੍ਹਾਂ ਵੱਲੋਂ ਪਾਏ ਯੋਗਦਾਨ ਦਾ ਮੁਲਾਂਕਣ ਵੀ ਕੀਤਾ ਜਾਵੇਗਾ ।
ਡਾ. ਭੰਡਾਰੀ ਨੇ ਕਿਹਾ ਕਿ ਇਹ ਐਮਓਯੂ ਸਮੁੱਚੇ ਦੁਆਬਾ ਖੇਤਰ ਦੇ ਨੌਜਵਾਨਾਂ ਅਤੇ ਨਾਗਰਿਕਾਂ ਲਈ ਬਹੁਤ ਲਾਹੇਵੰਤ ਸਾਬਤ ਹੋਵੇਗਾ ਕਿਉਂਕਿ ਇਸ ਰਾਹੀਂ ਸਮਾਜ ਦੀਆਂ ਵੱਖ—ਵੱਖ ਸਮੱਸਿਆਵਾਂ ਦੇ ਨਵੇਂ ਅਤੇ ਵਿਗਿਆਨਕ ਹੱਲ ਲੱਭੇ ਜਾ ਸਕਦੇ ਹਨ ।