ਦੁਆਬਾ ਕਾਲਜ ਦੇ ਆਕਾਸ਼ ਨੇ ਰੈਸਲਿੰਗ ਵਿੱਚ ਖੇਲੋ ਇੰਡਿਆ ਵਿੱਚ ਗੋਲਡ ਮੈਡਲ ਜਿੱਤਿਆ
ਜਲੰਧਰ, 25 ਮਈ, 2022: ਦੋਆਬਾ ਕਾਲਜ ਦੇ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਾਲਜ ਦੇ ਬੀਏ ਸਮੈਸਟਰ-4 ਦੇ ਵਿਦਿਆਰਥੀ ਅਕਾਸ਼ ਨੇ ਹਾਲ ਹੀ ਵਿੱਚ ਖੇਲੋ ਇੰਡਿਆ ਯੂਨੀਵਰਸਿਟੀ ਗੇਮਸ ਵਿੱਚ ਗ੍ਰੀਕੋ ਰੋਮਨ ਰੈਸਲਿੰਗ ਇਵੇਂਟ ਵਿੱਚ 77 ਕਿਲੋਗ੍ਰਾਮ ਵੇਟ ਕੈਟੇਗਿਰੀ ਵਿੱਚ ਦੇਸ਼ ਵਿੱਚ ਪਹਿਲੇ ਅੱਠ ਖਿਡਾਰੀਆਂ ਵਿੱਚੋਂ ਪਹਿਲੇ ਸਥਾਨ ਤੇ ਆ ਕੇ ਗੋਲਡ ਜਿੱਤ ਕੇ ਆਪਣੇ ਸਿੱਖਿਅਕ ਸੰਸਥਾਨ ਦਾ ਨਾਮ ਰੋਸ਼ਨ ਕੀਤਾ। ਇਸ ਤੋਂ ਪਹਿਲਾਂ ਆਕਾਸ਼ ਨੇ ਜੀਐਨਡੀਯੂ ਵਿੱਚ ਇੰਟਰ ਕਾਲਜ ਕੰਪੀਟੀਸ਼ਨ ਵਿੱਚ ਗੋਲਡ ਮੇਡਲ ਅਤੇ ਨੇਸ਼ਨਲ ਲੇਵਲ ਤੇ ਪੰਜਵੀ ਪੋਜੀਸ਼ਨ ਹਾਂਸਿਲ ਕੀਤੀ ਸੀ।
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਅਕਾਸ਼, ਉਸਦੇ ਮਾਤਾ ਪਿਤਾ, ਪ੍ਰੋ. ਰਜਨੀ- ਫਿਜ਼ਿਕਲ ਐਜੂਕੇਸ਼ਨ ਵਿਭਾਗ ਅਤੇ ਕੋਚ – ਕਮਲ ਨੂੰ ਇਸ ਜਿੱਤ ਦੇ ਲਈ ਹਾਰਦਿਕ ਵਧਾਈ ਦਿੰਦੇ ਹੋਏ ਕਿਹਾ ਕਿ ਕਾਲਜ ਵਿੱਚ ਵਿਦਿਆਰਥੀਆਂ ਨੂੰ ਖੇਡਾਂ ਦੇ ਪ੍ਰਤਿ ਪ੍ਰੋਤਸਾਹਿਤ ਕਰਨ ਦੇ ਲਈ ਕਾਲਜ ਵਿੱਚ ਬੈਡਮਿੰਟਨ, ਫੁਟਬਾਲ, ਸਵੀਮਿੰਗ, ਰੈਸਲਿੰਗ, ਕ੍ਰਿਕੇਟ ਅਤੇ ਬਾਕੀ ਹੋਰ ਖੇਡਾਂ ਦੇ ਲਈ ਸੁਵਿਧਾ ਪ੍ਰਦਾਨ ਕੀਤੀ ਜਾਂਦੀ ਹੈ ਤਾਕਿ ਉਨਾਂ ਦੀ ਊਰਜਾ ਦਾ ਸਹੀ ਦਿਸ਼ਾ ਵਿੱਚ ਸੰਚਾਰ ਕੀਤਾ ਜਾ ਸਕੇ।