ਦੋਆਬਾ ਕਾਲਜ ਦੇ ਬੀਏ ਬੀ.ਐੱਡ ਅਤੇ ਬੀਐਸਸੀ ਬੀ.ਐੱਡ ਦੇ ਵਿਦਿਆਰਥੀਆਂ ਨੇ ਸੀਟੇਟ ਦੀ ਪ੍ਰੀਖਿਆ ਕੀਤੀ ਪਾਸ

ਦੋਆਬਾ ਕਾਲਜ ਦੇ ਬੀਏ ਬੀ.ਐੱਡ ਅਤੇ ਬੀਐਸਸੀ ਬੀ.ਐੱਡ ਦੇ ਵਿਦਿਆਰਥੀਆਂ ਨੇ ਸੀਟੇਟ ਦੀ ਪ੍ਰੀਖਿਆ ਕੀਤੀ ਪਾਸ
ਦੋਆਬਾ ਕਾਲਜ ਵਿੱਚ ਸੀਟੇਟ ਦੀ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਅਤੇ ਪ੍ਰਾਧਿਆਪਕਗਣ ।

ਜਲੰਧਰ () 23 ਸਤੰਬਰ, 2024 ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦਿਆਂ ਹੋਇਆ ਕਿਹਾ ਕਿ ਦੋਆਬਾ ਕਾਲਜ ਦੇ ਐਜੁਕੇਸ਼ਨ ਵਿਭਾਗ ਦੀ ਬੀਏ ਬੀ.ਐੱਡ ਸਮੈਸਟਰ 7 ਦੀ ਬਿਪਾਸ਼ਾ ਅਤੇ ਜੈਸਮੀਨ ਰੱਤੂ ਨੇ ਸੀਬੀਐਸਸੀ ਦੁਆਰਾ ਰਾਸ਼ਟਰੀ ਅਧਿਆਪਕ ਸਿੱਖਿਆ ਪਰਿਸ਼ਦ ਦੀ ਦਿਸ਼ਾ—ਨਿਰਦੇਸ਼ਾਂ ਵਿੱਚ ਦੇਸ਼ ਭਰ ਵਿੱਚ ਕਰਵਾਈ ਗਈ ਸੈਂਟਰਲ ਟੀਚਰ ਐਲੀਜਿਬਿਲਟੀ ਟੇਸਟ ਦੀ ਪ੍ਰੀਖਿਆ ਸਫਲਤਾਪੂਰਵਕ ਪਾਸ ਕਰਕੇ ਆਪਣੇ ਕਾਲਜ ਦਾ ਨਾਮ ਰੋਸ਼ਨ ਕੀਤਾ । ਇਸੀ ਤਰ੍ਹਾਂ ਹੀ ਬੀਐਸਸੀ ਬੀ.ਐੱਡ ਸਮੈਸਟਰ 7 ਦੀ ਨਿਤਿਸ਼ਾ ਹੰਸ ਨੇ ਵੀ ਸੀਟੇਟ ਦੀ ਪ੍ਰੀਖਿਆ ਸਫਲਤਾਪੂਰਵਕ ਪਾਸ ਕੀਤੀ । ਧਿਆਨ ਦੇਣ ਯੋਗ ਹੈ ਕਿ ਭਾਰਤ ਦੇ ਨਾਮਵਰ ਸੀਬੀਐਸਸੀ ਸਕੂਲਾਂ ਵਿੱਚ ਪੜ੍ਹਾਉਣ ਦੇ ਲਈ ਇਹ ਸੀਟੇਟ ਦੀ ਪ੍ਰੀਖਿਆ ਦੇਣਾ ਲਾਜ਼ਮੀ ਹੈ । 
ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਅਵਿਨਾਸ਼ ਚੰਦਰ— ਵਿਭਾਗਮੁੱਖੀ ਅਤੇ ਪ੍ਰਾਧਿਆਪਕਾਂ ਨੇ ਇਨ੍ਹਾਂ ਤਿੰਨਾਂ ਹੋਣਹਾਰ ਵਿਦਿਆਰਥੀਆਂ ਨੂੰ ਕਾਲਜ ਵਿੱਚ ਇਸ ਉਪਲਬੱਧੀ ਦੇ ਲਈ ਸਨਮਾਨਿਤ ਕੀਤਾ ਅਤੇ ਇਨ੍ਹਾਂ ਦੇ ਮਾਤਾ—ਪਿਤਾ ਨੂੰ ਮੁਬਾਰਬਬਾਦ ਦਿੱਤੀ ।