ਦੋਆਬਾ ਕਾਲਜ ਦੇ ਬੀਏ ਬੀ.ਐੱਡ ਦੇ ਵਿਦਿਆਰਥੀਆਂ ਨੇ ਪੀਐਸਟੇਟ ਦੀ ਪ੍ਰੀਖਿਆ ਕੀਤੀ ਪਾਸ

ਜਲੰਧਰ, 29 ਮਾਰਚ, 2025: ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦਿਆਂ ਹੋਇਆ ਕਿਹਾ ਕਿ ਦੋਆਬਾ ਕਾਲਜ ਦੇ ਐਜੁਕੇਸ਼ਨ ਵਿਭਾਗ ਦੀ ਬੀਏ ਬੀ.ਐੱਡ ਅਤੇ ਬੀਐਸਸੀ ਬੀ.ਐੱਡ ਦੇ ਵਿਦਿਆਰਥੀਆਂ ਨੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਉਣ ਦੇ ਲਈ ਲਾਜ਼ਮੀ ਪੰਜਾਬ ਸਟੇਟ ਟੀਚਰ ਐਲਿਜੀਬਿਲਟੀ ਟੇਸਟ ਦੀ ਲਿਖਤ ਪ੍ਰੀਖਿਆ (ਪੀਐਸਟੇਟ) ਪਾਸ ਕਰਕੇ ਆਪਣੇ ਕਾਲਜ ਦਾ ਨਾਮ ਰੋਸ਼ਨ ਕੀਤਾ ।
ਬੀਏ ਬੀ.ਐੱਡ ਦੇ ਵਿਦਿਆਰਥੀ ਵੰਸ਼ ਅਤੇ ਪੂਜਾ ਅਤੇ ਬੀਐਸਸੀ ਬੀ.ਐੱਡ ਦੇ ਵਿਦਿਆਰਥੀ ਪ੍ਰਿਯੰਕਾ, ਗਰਿਮਾ, ਦਿਵਯਾਂਸ਼ੀ ਅਤੇ ਨਿਸ਼ਠਾ ਨੇ ਓਪਰੋਕਤ ਪ੍ਰੀਖਿਆ ਪਾਸ ਕੀਤੀ ਹੈ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਅਵਿਨਾਸ਼ ਚੰਦਰ— ਵਿਭਾਗਮੁੱਖੀ ਅਤੇ ਪ੍ਰਾਧਿਆਪਕਾਂ ਨੇ ਇਨ੍ਹਾਂ ਹੋਣਹਾਰ ਵਿਦਿਆਰਥੀਆਂ ਨੂੰ ਕਾਲਜ ਵਿੱਚ ਇਸ ਉਪਲਬੱਧੀ ਦੇ ਲਈ ਸਨਮਾਨਿਤ ਕੀਤਾ ਅਤੇ ਇਨ੍ਹਾਂ ਦੇ ਮਾਤਾ—ਪਿਤਾ ਨੂੰ ਮੁਬਾਰਕਬਾਦ ਦਿੱਤੀ ।