ਦੁਆਬਾ ਕਾਲਜ ਦਾ ਨਵਾਂ ਸੈਸ਼ਨ ਹਵਨ ਯੱਗ ਨਾਲ ਅਰੰਭ
ਜਲੰਧਰ, 14 ਸਤੰਬਰ, 2021: ਦੁਆਬਾ ਕਾਲਜ ਦੀ ਸਟੂਡੇਂਟ ਵੇਲਫੇਅਰ ਕਮੇਟੀ ਅਤੇ ਆਰਿਆ ਯੁਵਕ ਸਭਾ ਦੇ ਸਹਿਯੋਗ ਨਾਲ ਨਵੇ ਦਾਖਲ ਹੋਏ ਵਿਦਿਆਰਥੀਆਂ ਦੇ ਵਧਿਆ ਭਵਿੱਖ ਦੀ ਮੰਗਲਕਾਮਨਾ ਲਈ ਹਵਨ ਯੱਗ ਦਾ ਅਯੋਜਨ ਕੀਤਾ ਗਿਆ, ਇਸਦੇ ਵਿੱਚ ਹਵਨ ਯੱਗ ਕੀਤਾ ਗਿਆ ਅਤੇ ਕਾਲਜ ਵਿੱਚ ਦਾਖਲ ਹੋਏ ਨਵੇਂ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ। ਸ਼੍ਰੀ ਚੰਦਰ ਮੋਹਨ- ਪ੍ਰਧਾਨ ਆਰਿਆ ਸਿੱਖਿਆ ਮੰਡਲ ਅਤੇ ਕਾਲਜ ਮੈਨੇਜਿੰਗ ਕਮੇਟੀ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਸੁਰਜੀਤ ਕੋਰ ਅਤੇ ਸੋਨਿਆ ਕਾਲੜਾ- ਸੰਯੋਜਕਾਂ, ਵਿਭਾਗਮੁੱਖਿਆਂ, ਸਿੱਖਿਅਕ ਅਤੇ ਗੈਰ ਸਿੱਖਿਅਕ ਸਟਾਫ ਅਤੇ ਵਿਦਿਆਰਥੀਆਂ ਨੇ ਕੀਤਾ। ਸਾਰੇ ਪਤਵੰਤੇ ਸੱਜਣਾ ਅਤੇ ਵਿਦਿਆਰਥੀਆਂ ਨੇ ਪਵਿਤਰ ਵੇਦ ਮੰਤਰਾਂ ਦਾ ਪਾਠ ਕਰਦਿਆਂ ਹੋਇਆਂ ਹਵਨ ਕੁੰਡ ਵਿੱਚ ਆਹੂਤੀ ਪਾਉਂਦਿਆਂ ਹੋਇਆਂ ਕਾਲਜ ਦੇ ਵਧਿਆ ਭਵਿੱਖ ਲਈ ਮੰਗਲ ਕਾਮਨਾ ਕੀਤੀ।
ਚੰਦਰ ਮੋਹਨ ਨੇ ਵਿਦਿਆਰਥੀਆਂ ਨੂੰ ਪ੍ਰੋਤਸਾਹਿਤ ਕਰਦੇ ਹੋਏ ਕਿਹਾ ਕਿ ਉਨਾਂ ਨੂੰ ਬਦਲਦੇ ਹੋਏ ਸਮੇਂ ਦੇ ਨਾਲ ਆਪਣੇ ਆਪ ਨੂੰ ਢਾਲਦੇ ਹੋਏ ਟੇਕਨਾਲਾਜੀ ਦੇ ਅਨੁਸਾਰ ਆਪਣੀਆਂ ਸਿਕਲਸ ਵੀ ਵਿਕਸਿਤ ਕਰਨੀਆਂ ਚਾਹੀਦੀਆਂ ਹਨ ਜਿਸਦੇ ਅਨੁਸਾਰ ਉਹ ਡਿਜਿਟਲ ਯੁਗ ਵਿੱਚ ਸਫਲ ਹੋ ਸਕਣ। ਉਨਾਂ ਨੇ ਕਿਹਾ ਕਿ ਕਾਲਜ ਕੋਵਿਡ-19 ਦੇ ਕਾਰਨ ਵਿਦਿਆਰਥੀਆਂ ਦੀ ਮੁਸ਼ਕਲਾਂ ਨੂੰ ਸਮਝਦੇ ਹੋਏ ਉਨਾਂ ਨੂੰ ਸਿਖਿਆ ਦੇ ਖੇਤਰ ਵਿੱਚ ਕਦੇ ਵੀ ਪਿਛੜਨ ਨਹੀਂ ਦੇਣਗੇ ਅਤੇ ਉਨਾਂ ਨੂੰ ਸਕਾਲਰਸ਼ਿਪ ਅਤੇ ਬਾਕੀ ਸੁਵਿਧਾਵਾਂ ਪ੍ਰਦਾਨ ਕਰਣਗੇ ਤਾਕਿ ਉਹ ਭਵਿੱਖ ਵਿੱਚ ਅਗੇ ਵਧ ਸਕਣ।
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਨਵੇ ਦਾਖਲ ਹੋਏ ਵਿਦਿਆਰਥੀਆਂ ਦਾ ਸਵਾਗਤ ਕਰਦੇ ਹੋਏ ਉਨਾਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਉਨਾਂ ਨੂੰ ਇਨੋਵੇਸ਼ਨ, ਡੇਡੀਕੇਸ਼ਨ, ਹਾਨੇਸਟੀ ਅਤੇ ਡਿਸਿਪਲਿਨ ਦੀ ਭਾਵਨਾ ਦਾ ਆਪਣੇ ਅੰਦਰ ਸੰਚਾਰ ਕਰ ਆਪਣੇ ਸਿਖਿਆ ਕੇਂਦਰ ਦਾ ਨਾਮ ਰੋਸ਼ਨ ਕਰਨਾ ਚਾਹੀਦਾ ਹੈ। ਡਾ. ਭੰਡਾਰੀ ਨੇ ਦਸਿਆ ਕਿ ਇਸ ਸੈਸ਼ਨ ਤੋਂ ਕਾਲਜ ਸ਼ਾਰਟ ਟਰਮ ਸਿਕਲ ਡਿਵੈਲਪਮੇਂਟ ਕੋਰਸਿਜ਼ ਵੀ ਆਰੰਭ ਕਰਨ ਜਾ ਰਿਹਾ ਹੈ ਤਾਕਿ ਵਿਦਿਆਰਥੀਆਂ ਨੂੰ ਘੱਟ ਤੋਂ ਘੱਟ ਸਮੇਂ ਵਿੱਚ ਨਵੇਂ ਰੋਜਗਾਰਪਰਕ ਕੋਰਸਿਜ਼ ਪ੍ਰਦਾਨ ਕੀਤੇ ਜਾ ਸਕਣ।