ਦੁਆਬਾ ਕਾਲਜ ਦੇ ਐਨਐਸਐਸ ਵਲੋਂ ਸਾਇਕਲ ਰੈਲੀ ਅਯੋਜਤ
ਜਲੰਧਰ: ਦੁਆਬਾ ਕਾਲਜ ਦੇ ਐਨਐਸਐਸ ਅਤੇ ਫਿਜਿਕਲ ਵਿਭਾਗ ਵਲੋਂ ਵਿਸ਼ਵ ਸੇਹਤ ਦਿਸਵ ਨੂੰ ਸਮਰਪਿਤ ਸਾਇਕਲ ਰੈਲੀ ਦਾ ਅਯੋਜਨ ਕੀਤਾ ਗਿਆ ਜਿਸ ਵਿਚੱ ਪਿ੍ਰੰ. ਡਾ. ਪਰਦੀਪ ਭੰਡਾਰੀ, ਪ੍ਰੋ. ਕੰਵਲਜੀਤ ਸਿੰਘ-ਸੰਯੋਜਕ, ਡਾ. ਰਾਕੇਸ਼ ਕੁਮਾਰ-ਸਹ-ਸੰਯੋਜਕ, ਪ੍ਰੋਗਰਾਮ ਅਫਸਰਾਂ-ਪ੍ਰੋ. ਰੰਜੀਤ ਸਿੰਘ, ਪ੍ਰੋ. ਮਨਜਿੰਦਰ ਸੂਦ, ਪ੍ਰਾਧਿਆਪਕਾਂ- ਪ੍ਰੋ. ਨਵੀਨ ਜੋਸ਼ੀ, ਪ੍ਰੋ. ਸੁਖਵਿੰਦਰ ਸਿੰਘ, ਪ੍ਰੋ. ਸੁਰੇਸ਼ ਮਾਗੋ, ਪ੍ਰੋ. ਗੁਲਸ਼ਨ, ਡਾ. ਮੰਦੀਪ ਸਿੰਘ ਅਤੇ ਐਨਐਸਐਸ ਵਲੰਟਿਅਰਾਂ ਨੇ ਦੋਆਬਾ ਕਾਲਜ ਦੇ ਮੇਨ ਗੇਟ ਤੋਂ ਸਵੇਰੇ ਸਾਇਕਲ ਰੈਲੀ ਨੂੰ ਆਰੰਭ ਕਰ ਪਿੰਡ ਬੱਲਾਂ ਦੀ ਗ੍ਰਾਉਂਡ ਤੱਕ ਪੁੱਜੇ ਜਿੱਥੇ ਸਾਰਿਆਂ ਦਾ ਨਿੱਘਾ ਸਵਾਗਤ ਪਿੰਡ ਦੇ ਸਰਪੰਚ ਦੀਪਾ ਨੇ ਕੀਤਾ ਅਤੇ ਕਿਹਾ ਕਿ ਸਾਇਕਲਿੰਗ ਕਰਨਾ ਇਕ ਬਹੁਤ ਹੀ ਵਦਿਆ ਕਸਰਤ ਹੈ ਜਿਸ ਤੋਂ ਅਸੀ ਆਪਣੇ ਸ਼ਰੀਰ ਨੂੰ ਫਿਟ ਰਖ ਸਕਦੇ ਹਾਂ।
ਪਿ੍ਰੰ. ਡਾ .ਪਰਦੀਪ ਭੰਡਾਰੀ ਨੇ ਵਿਦਿਆਰਥੀਆਂ ਨੂੰ ਨਿਰੋਗੀ ਜੀਵਨ ਸ਼ੈਲੀ ਅਪਨਾਉਣ ਦੇ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਸਵਾਸਥ ਦਿਆਂ ਤਿੰਨ ਅਵਸਥਾਵਾਂ ਆਤਮਿਕ, ਮਾਨਸਿਕ ਅਤੇ ਸ਼ਰੀਰਿਕ ਹੁੰਦਿਆਂ ਹਨ ਜਿਸ ਨੂੰ ਅਸੀ ਸਾਰੇ ਰੋਜਾਨਾ ਜਿੰਦਗੀ ਵਿੱਚ ਰੋਜਾਨਾ ਅਭਿਆਸ ਨਾਲ ਕਾਯਮ ਕਰ ਸਕਦੇ ਹਾਂ।