ਦੋਆਬਾ ਕਾਲਜ ਦੀ ਪਾਯਲ ਬੀਐਸਸੀ ਬਾਓਟੇਕ ਸਮੈਸਟਰ-4 ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ

ਜਲੰਧਰ, 30 ਅਗਸਤ, 2022: ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਕਾਲਜ ਦੇ ਬੀਐਸਸੀ ਬਾਓਟੇਕਨਾਲਜੀ ਸਮੈਸਟਰ-4 ਦੀ ਵਿਦਿਆਰਥਣ ਪਾਯਲ ਲੂੰਬਾ ਨੇ ਜੀਐਨਡੀਯੂ ਦੀ ਪ੍ਰੀਖਿਆਵਾਂ ਵਿੱਚ ਵਦਿਆ ਪ੍ਰਦਰਸ਼ਨ ਕਰਦੇ ਹੋਏ ਆਪਣੇ ਕਾਲਜ ਦਾ ਨਾਮ ਰੋਸ਼ਨ ਕੀਤਾ। ਪਾਅਲ ਨੇ 380 ਵਿੱਚੋਂ 348 ਅੰਕ ਪ੍ਰਾਪਤ ਕਰ ਕੇ ਜੀਐਨਡੀਯੂ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ।
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਵਿਭਾਗਮੁੱਖੀ ਡਾ. ਰਾਜੀਵ ਖੋਸਲਾ, ਮੇਧਾਵੀ ਵਿਦਿਆਰਥਣ ਅਤੇ ਉਸਦੇ ਮਾਤਾ ਪਿਤਾ ਨੂੰ ਇਸ ਜਿੱਤ ਲਈ ਵਧਾਈ ਦਿੰਦੇ ਹੋਏ ਕਿਹਾ ਕਿ ਕਾਲਜ ਦਾ ਬਾਓਟੇਕਨਾਲਜੀ ਵਿਭਾਗ ਵਿਦਿਆਰਥੀਆਂ ਨੂੰ ਡੀਬੀਟੀ ਸਟਾਰ ਕਾਲਜ ਸਕੀਮ ਦੇ ਅੰਤਰਗਤ ਕਿਤਾਬਾਂ, ਸਮੇਂ ਸਮੇਂ ਤੇ ਵੱਖ ਵੱਖ ਵਿਗਿਆਨਕ ਸੰਸਥਾਨਾਂ ਦੇ ਇੰਡਸਟ੍ਰੀਅਲ ਵਿਜ਼ਿਟਸ ਆਦੀ ਕਰਵਾਉਂਦਾ ਰਹਿੰਦਾ ਹੈ ਜਿਸਦੇ ਕਾਰਨ ਸਾਇੰਸ ਦੇ ਵਿਦਿਆਰਥੀ ਵਦਿਆ ਪ੍ਰਦਰਸ਼ਨ ਕਰ ਪਾਉਂਦੇ ਹਨ ਅਤੇ ਉਨਾਂ ਦੀ ਪਲੈਸਮੇਂਟ ਵੀ ਵਦਿਆ ਹੁੰਦੀ ਹੈ।
ਦੁਆਬਾ ਕਾਲਜ ਵਿੱਚ ਮੇਧਾਵੀ ਵਿਦਿਆਰਥਣ ਪਾਯਲ ਨੂੰ ਸੰਨਮਾਨਤ ਕਰਦੇ ਹੋਏ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਅਤੇ ਡਾ. ਰਾਜੀਵ ਖੋਸਲਾ