ਦੋਆਬਾ ਕਾਲਜ ਦੀ ਵਿਧੀ ਜੋਸ਼ੀ ਜੀਐਨਡੀਯੂ ਵਿੱਚ ਰਹੀ ਤੀਜੇ ਸਥਾਨ ’ਤੇ

ਦੋਆਬਾ ਕਾਲਜ ਦੀ ਵਿਧੀ ਜੋਸ਼ੀ ਜੀਐਨਡੀਯੂ ਵਿੱਚ ਰਹੀ ਤੀਜੇ ਸਥਾਨ ’ਤੇ
ਦੋਆਬਾ ਕਾਲਜ ਦੇ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਅਤੇ ਡਾ. ਸਿਮਰਨ ਸਿੱਧੂ ਵਿਧੀ ਨੂੰ ਸਨਮਾਨਿਤ ਕਰਦੇ ਹੋਏ ।  

ਜਲੰਧਰ, 13 ਜੂਨ, 2024: ਪ੍ਰਿੰ ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਾਲਜ ਦੇ ਪੋਸਟ ਗੈ੍ਰਜੁਏਟ ਜਰਨਾਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਭਾਗ ਦੀ ਐਮਏ ਜੇਐਮਸੀ ਸਮੈਸਟਰ—3 ਦੀ ਵਿਦਿਆਰਥਣ ਵਿਧੀ ਜੋਸ਼ੀ ਨੇ ਜੀਐਨਡੀਯੂ ਵਿੱਚ ਤੀਜਾ ਸਥਾਨ ਪ੍ਰਾਪਤ ਕਰਕੇ ਆਪਣੇ ਕਾਲਜ ਦਾ ਨਾਮ ਰੋਸ਼ਨ ਕੀਤਾ । 

ਹੋਣਹਾਰ ਵਿਦਿਆਰਥਣ ਵਿਧੀ ਜੋਸ਼ੀ ਨੇ ਕਿਹਾ ਕਿ ਕਾਲਜ ਦਾ ਜਰਨਾਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਭਾਗ ਵਿਦਿਆਰਥੀਆਂ ਨੂੰ ਸਮੇਂ—ਸਮੇਂ ਤੇ ਸੈਮੀਨਾਰਜ, ਪੈਨਸ ਡਿਸਕਸ਼ਨਸ, ਵਰਕਸ਼ਾਪਸ, ਪ੍ਰੈਕਟਿਕਲ ਆਡੀਓ—ਵੀਡੀਓ ਟੈ੍ਰਨਿੰਗ, ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਦੀ ਬਾਰੀਕਿਆਂ ਨੂੰ ਸਿਖਾਉਣ ਦੇ ਲਈ ਮੀਡੀਆ ਹਾਊਸਸ ਦੇ ਇੰਡਸਟ੍ਰੀਅਲ ਡਿਜੀਟਸ ਕਰਵਾਉਂਦਾ ਰਹਿੰਦਾ ਹੈ ਜਿਸ ਨਾਲ ਕਿ ਉਹ ਪ੍ਰੀਖਿਆਵਾਂ ਵਿੱਚ ਵਧੀਆ ਪ੍ਰਦਰਸ਼ਣ ਕਰਨ ਦੇ ਲਈ ਬਹੁਤ ਮਦਦ ਮਿਲਦੀ ਹੈ । 

ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਸਿਮਰਨ ਸਿੱਧੂ— ਵਿਭਾਗਮੁਖੀ ਅਤੇ ਪ੍ਰਾਧਿਆਪਕਾਂ ਨੇ ਹੋਣਹਾਰ ਵਿਦਿਆਰਥੀ ਵਿਧੀ ਜੋਸ਼ੀ ਨੂੰੰ ਇਸ ਉਪਲਬੱਧੀ ਦੇ ਲਈ ਕਾਲਜ ਵਿੱਚ ਸਨਮਾਨਿਤ ਕੀਤਾ ਅਤੇ ਉਸ ਦੇ ਮਾਤਾ—ਪਿਤਾ ਨੂੰ ਮੁਬਾਰਕਬਾਦ ਦਿੱਤੀ ।