ਦੋਆਬਾ ਕਾਲਜ ਦੇ ਡਾ. ਨਰਿੰਦਰ ਕੁਮਾਰ ਨੂੰ ਮਿਲਿਆ ਰਿਸਰਚ ਪ੍ਰੋਜੇਕਟ
ਜਲੰਧਰ, 7 ਦਸੰਬਰ, 2021: ਦੋਆਬਾ ਕਾਲਜ ਦੇ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਫਿਜ਼ਿਕਸ ਵਿਭਾਗ ਦੇ ਡਾ. ਨਰਿੰਦਰ ਕੁਮਾਰ ਨੂੰ ਭਾਰਤ ਸਰਕਾਰ ਦੇ ਸਾਇੰਸ ਅਤੇ ਇੰਜੀਨਿਅਰ ਰਿਸਰਚ ਬੋਰਡ ਵਲੋਂ ਟੀਚਰਸ ਐਸੋਸਿਏਟਸ਼ਿਪ ਫਾਰ ਰਿਸਰਚ ਐਕਸੀਲੈਂਸ ਅਵਾਰਡ ਪ੍ਰਦਾਨ ਕੀਤਾ ਗਿਆ ਹੈ। ਉਨਾਂ ਨੇ ਕਿਹਾ ਕਿ ਇਸ ਦੇ ਤਹਿਤ ਡਾ. ਨਰਿੰਦਰ ਕੁਮਾਰ ਇੰਟਰਨਲ ਸਟ੍ਰਕਚਰ ਆਫ ਨਿਉਕਲੀਯਾਨ ਵਿਸ਼ੇ ਤੇ ਸ਼ੋਧ ਕਰਣਗੇ।
ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਇਹ ਸਲਾਨਾ ਫੈਲੋਸ਼ਿਪ ਡਾ. ਨਰਿੰਦਰ ਨੂੰ ਤਿੰਨ ਸਾਲਾਂ ਦੇ ਲਈ ਪ੍ਰਦਾਨ ਕੀਤੀ ਗਈ ਹੈ ਜਿਸ ਵਿੱਚ ਉਸ ਨੂੰ ਤਿੰਨ ਸਾਲ ਵਿੱਚ 15 ਲੱਖ ਦੀ ਗ੍ਰਾਂਟ ਮਿਲੇਗੀ। ਉਹ ਇਸ ਰਿਸਰਚ ਪ੍ਰੋਜੇਕਟ ਨੂੰ ਡਾ. ਬੀਆਰ ਅੰਬੇਡਕਰ ਨੇਸ਼ਨਲ ਇਸਟੀਟਿਊਟ, ਜਲੰਧਰ ਦੇ ਸਹਿਯੋਗ ਦੇ ਸਾਥ ਨਾਲ ਪੂਰਾ ਕਰਣਗੇ। ਪਿ੍ਰੰ. ਡਾ. ਪ੍ਰਦੀਪ ਭੰਡਾਰੀ ਅਤੇ ਡਾ. ਅਰਸ਼ਦੀਪ ਸਿੰਘ- ਵਿਭਾਗਮੁਖੀ ਨੇ ਡਾ. ਨਰਿੰਦਰ ਨੂੰ ਇਸ ਉਪਲਬਧੀ ਦੇ ਲਈ ਹਾਰਦਿਕ ਵਧਾਈ ਦਿੱਤੀ ਅਤੇ ਸਨਮਾਨਿਤ ਕੀਤਾ। ਡਾ. ਭੰਡਾਰੀ ਨੇ ਕਿਹਾ ਕਿ ਕਾਲਜ ਆਪਣੇ ਪ੍ਰਾਧਿਆਪਕਾਂ ਨੂੰ ਸਦੈਵ ਹੀ ਰਿਸਚਰਸ ਕਰਨ ਹੇਤੂ ਪ੍ਰੋਤਸਾਹਿਤ ਕਰਦਾ ਰਹੇਗਾ ਤਾਕਿ ਉਨਾਂ ਦੀ ਗੁੱਣਵਤਾ ਬਣੀ ਰਹੇ ਅਤੇ ਉਹ ਵਿਦਿਆਰਥੀਆਂ ਨੂੂੰ ਬਤੌਰ ਪ੍ਰਾਧਿਆਪਕ ਇਸ ਤਰਾਂ ਦੀਆਂ ਸ਼ੋਧਾਂ ਵਿੱਚ ਪ੍ਰੋਤਸਾਹਿਤ ਕਰਦੇ ਰਹਿਣ।