ਦੋਆਬਾ ਕਾਲਜ ਵਿੱਚ ਉੱਚ ਸਿੱਖਿਆ ਨੂੰ ਭਾਰਤੀ ਗਿਆਨ ਪੰਰਪਰਾ ਦੁਆਰਾ ਮੁੜ ਸਸ਼ਕਤ ਕਰਨ ‘’ਤੇ ਸੈਮੀਨਾਰ ਅਯੋਜਤ
ਜਲੰਧਰ, 3 ਫਰਵਰੀ, 2025: ਦੋਆਬਾ ਕਾਲਜ ਦੇ ਐਜੁਕੇਸ਼ਨ ਵਿਭਾਗ ਦੁਆਰਾ ਉੱਚ ਸਿੱਖਿਆ ਨੂੰ ਭਾਰਤੀ ਗਿਆਨ ਪਰੰਪਰਾ ਦੁਆਰਾ ਮੁੜ ਸਸ਼ਕਤ ਕਰਨ ’ਤੇ ਸੈਮੀਨਾਰ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਡਾ. ਉਦਯਨ ਆਰਿਆ—ਪ੍ਰਿੰ. ਗੁਰੂ ਵਿਰਜਾਨੰਦ ਗੁਰੂਕੁਲ ਮਹਾਵਿਦਿਆਲਾ ਕਰਤਾਰਪੁਰ ਬਤੌਰ ਮੁੱਖ ਬੁਲਾਰੇ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਅਵਿਨਾਸ਼ ਚੰਦਰ—ਵਿਭਾਗਮੁੱਖੀ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ ।
ਡਾ. ਉਦਯਨ ਆਰਿਆ ਨੇ ਭਾਰਤੀ ਗਿਆਨ ਪੰਰਪਰਾ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਨੂੰ ਆਪਣੇ ਵਿਦਿਆਰਥੀਆਂ ਨੂੰ ਇਸਦੇ ਅੰਤਰਗਤ ਵੱਖ—ਵੱਖ ਵਿਸ਼ੇ ਜਿਵੇਂ ਕਿ ਯੋਗਾ, ਆਯੁਰਵੇਦਾ, ਵਾਤਾਵਰਣ ਵਿਗਿਆਨ, ਗਣਿਤ, ਅਰਥਸ਼ਾਸਰ, ਮੈਨੇਜਮੈਂਟ, ਆਰਟ ਅਤੇ ਕਲਚਰ ਆਦਿ ਦੇ ਬਾਰੇ ਵਿੱਚ ਸਹੀ ਲਰਨਿੰਗ ਇਨਵਾਇਰਮੈਂਟ ਪੈਦਾ ਕਰ ਸਿੱਖਿਆ ਪ੍ਰਦਾਨ ਕਰਨੀ ਚਾਹੀਦੀ ਹੈ । ਇਸੇ ਹੀ ਸਹੀ ਪਦੱਤੀ ਵਾਲੀ ਸਿੱਖਿਆ ਵਿਦਿਆਰਥੀਆਂ ਦੇ ਵਿਵਹਾਰ ਨੂੰ ਸਾਰਥਕ ਬਦਲਾਵ ਲਾ ਕੇ ਉਨ੍ਹਾਂ ਦੇ ਜੀਵਨ ਵਿੱਚ ਸੰਤੁਸ਼ਟੀ, ਖੁਸ਼ੀ, ਸਾਕਾਰਾਤਮਕ ਲਾਉਣਾ ਹੈ ।
ਪਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਸਹੀ ਸਿੱਖਿਆ ਦਾ ਕੰਮ ਬੱਚਿਆਂ ਦੇ ਵਿਵਹਾਰ ਵਿੱਚ ਭਾਰਤੀ ਗਿਆਨ ਪਰੰਪਰਾ ਦੁਆਰਾ ਸੰਪੂਰਨ ਵਿਅਕਤੀਤੱਵ ਦਾ ਵਿਕਾਸ ਕਰਨਾ ਹੈ ਤਾਕਿ ਉਹ ਆਪਣੇ ਅੰਦਰ ਆਤਮਵਿਸ਼ਵਾਸ ਪੈਦਾ ਕਰ ਆਪਣੇ ਜੀਵਨ ਵਿੱਚ ਆਉਣ ਵਾਲੀ ਹਰੇਕ ਮੁਸ਼ਕਲਾਂ ਦਾ ਦ੍ਰਿੜ ਇਰਾਦੇ ਨਾਲ ਸਾਹਮਣਾ ਕਰਨ ਦੇ ਯੋਗ ਬਣ ਸਕਣ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਅਤੇ ਡਾ. ਅਵਿਨਾਸ਼ ਚੰਦਰ ਨੇ ਡਾ. ਉਦਯਨ ਆਰਿਆ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ । ਪ੍ਰੋ. ਨੀਨਾ ਕਪੂਰ ਨੇ ਵੋਟ ਆਫ ਥੈਂਕਸ ਦਿੱਤਾ । ਡਾ. ਮਨਜੀਤ ਕੌਰ ਨੇ ਮੰਚ ਸੰਚਾਲਨ ਬਖੂਬੀ ਕੀਤਾ ।