ਦੋਆਬਾ ਕਾਲਜ ਦੇ ਇੰਟਰਪ੍ਰੇਨੋਰਿਅਲ ਐਂਡ ਪੱਤਰਾਚਾਰ ਕੋਸ਼ਲ ਸਕਿਲਸ ’ਤੇ ਸ਼ਾਰਟ ਟਰਮ ਕੋਰਸ ਸੰਪੰਨ

ਦੋਆਬਾ ਕਾਲਜ ਦੇ ਇੰਟਰਪ੍ਰੇਨੋਰਿਅਲ ਐਂਡ ਪੱਤਰਾਚਾਰ ਕੋਸ਼ਲ ਸਕਿਲਸ ’ਤੇ ਸ਼ਾਰਟ ਟਰਮ ਕੋਰਸ ਸੰਪੰਨ
ਦੋਆਬਾ ਕਾਲਜ ਵਿਖੇ ਅਯੋਜਤ ਸ਼ਾਰਟ ਟਰਮ ਕੋਰਸ ਇੰਟਰਪ੍ਰੋਨੋਰਿਅਲ ਐਂਡ ਪੱਤਰਾਚਾਰ ਕੋਸ਼ਲ ਸਕਿਲਸ ਵਿੱਚ ਵਿਦਿਆਰਥੀਆਂ ਨੂੰ ਕੰਮ ਕਰਵਾਉਂਦੇ ਹੋਏ ਪੋ੍ਰ. ਸੰਦੀਪ ਚਾਹਲ, ਡਾ. ਅਮਰਜੀਤ ਸਿੰਘ ਸੈਨੀ, ਪ੍ਰੋ. ਵਿਸ਼ਾਲ ਸ਼ਰਮਾ, ਪ੍ਰੋ. ਰਾਹੁਲ ਭਾਰਦਵਾਜ ਅਤੇ ਡਾ. ਅੰਮਬਿਕਾ ਭੱਲਾ ।

ਜਲੰਧਰ, 24 ਸਤੰਬਰ, 2024: ਦੋਆਬਾ ਕਾਲਜ ਦੇ ਡੀਸੀਜੇ ਪਰਸਨੈਲਿਟੀ ਡਿਵੈਲਪਮੈਂਟ ਸੈਂਟਰ ਵੱਲੋਂ ਬੀ.ਕਾਮ ਦੇ ਵਿਦਿਆਰਥੀਆਂ ਦੇ ਲਈ ਵੈਲਯੂ ਏਡਿਡ ਸ਼ਾਰਟ ਟਰਮ ਸਕਿਲਸ ਡਿਵੈਲਪਮੈਂਟ — ਇੰਟਰਪ੍ਰੇਨੋਰਿਅਲ ਐਂਡ ਪੱਤਰਾਚਾਰ ਕੋਸ਼ਲ ਕੋਰਸ ਦਾ ਅਯੋਜਨ ਕੀਤਾ ਗਿਆ ।

ਇਸ ਕੋਰਸ ਵਿੱਚ ਡੀਸੀਜੇ ਪਰਸਨੈਲਿਟੀ ਡਿਵੈਲਪਮੈਂਟ ਸੈਂਟਰ ਦੇ ਤਹਿਤ ਪ੍ਰਾਧਿਆਪਕਾਂ ਨੇ ਇੰਟਰਪ੍ਰੇਨੋਰਿਅਲਸ਼ਿਪ ਐਂਡ ਪੱਤਰਾਚਾਰ ਕੋਸ਼ਲ ਸਕਿਲਸ ਦੇ ਵੱਖ—ਵੱਖ ਮਾਡੂਲਸ ’ਤੇ ਕੰਮ ਕਰਵਾਇਆ । ਪ੍ਰੋ. ਸੰਦੀਪ ਚਾਹਲ— ਕੋਆਰਡੀਨੇਟਰ ਨੇ ਵਿਦਿਆਰਥੀਆਂ ਨੂੰ ਸਪੀਕਿੰਗ ਐਂਡ ਲਿਸਨਿੰਗ ਸਕਿਲਸ, ਪਰਸਨਲ ਲੇਟਰਸ, ਬਿਜਨਸ ਲੇਟਰਸ, ਆਫਿਸ਼ਿਯਲ ਲੇਟਰਸ, ਰਿਪੋਰਟ ਰਾਇਟਿੰਗ, ਮੈਮੋਰੈਂਡਮਸ, ਲੇਟਰਸ ਟੂ ਐਡੀਟਰਸ, ਨੋਟਿਸਿਸ, ਅਜੈਂਡਾ, ਮੀਟਿੰਗ ਦੇ ਮਿਨਟਸ, ਬੇਕਿਸ ਗਰਾਮਰ ਆਦਿ ਕਰਵਾਇਆ । ਡਾ. ਅਮਰਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਇੰਟਰਪ੍ਰੋਨੋਰਿਅਲਸ਼ਿਪ ਦੇ ਤਹਿਤ ਉਸ ਦੇ ਅਰਥ ਅਤੇ ਉਸ ’ਤੇ ਪ੍ਰਭਾਵ ਪਾਉਣ ਵਾਲੇ ਵੱਖ—ਵੱਖ ਕਾਰਕ, ਕ੍ਰਿਏਟਿਵ ਇਨੋਵੇਟਿਵ ਵਿਚਾਰ, ਇਨਵੈਂਸ਼ਨਸ, ਇੰਡਸਟਰੀਯਲ ਪਾਰਕਸ ਦੇ ਫੀਚਰ ਉਦਾਹਰਣ ਸਹਿਤ ਕਰਵਾਏ । ਉਨ੍ਹਾਂ ਨੇ ਵੱਖ—ਵੱਖ ਛੋਟੋ ਸਟਾਰਟਅੱਪ ਉਦਯੋਗਾਂ ਨੂੰ ਸ਼ੁਰੂ ਕਰਨ ਦੇ ਤੌਰ ਤਰੀਕੇ ਵੀ ਸਿਖਾਏ । ਪ੍ਰੋ. ਵਿਸ਼ਾਲ ਸ਼ਰਮਾ ਨੇ ਡਾਇਨਿੰਗ ਐਟਿਕੇਟਸ ਦੇ ਤਹਿਤ ਵਿਦਿਆਰਥੀਆਂ ਨੂੰ ਟੇਬਲ ਮੈਨਰਸ ਵਿੱਚ ਗ੍ਰਿਟਿੰਗ ਆਫ ਗੇਸਟ, ਹੈਂਡਲਿੰਗ ਆਫ ਕਟਲੈਰੀ, ਸਿਟਿੰਗ ਪਾਸਟਰ, ਫੋਲਡਿੰਗ ਆਫ ਨੈਪਕਿੰਸ, ਗਿਆਲਸ ਵੇਅਰ ਦੇ ਇਸਤੇਮਾਲ ਦੇ ਤੌਰ ਤਰੀਕੇ, ਖਾਉਣ ਦੀ ਵਿਤਰਣ ਪ੍ਰਕ੍ਰਿਆ ਅਤੇ ਕਟਲੈਰੀ ਇੰਡੀਕੇਸ਼ਨਸ ਦੇ ਤਰੀਕੇ ਦੱਸੇ । ਪ੍ਰੋ. ਰਾਹੁਲ ਭਾਰਦਵਾਜ ਨੇ ਵਿਦਿਆਰਥੀਆਂ ਨੂੰ ਡੈ੍ਰਸਿੰਗ ਸੈਂਸ ਦੇ ਅੰਤਰਗਤ ਫਾਰਮਲ ਐਂਡ ਇਨਫਾਰਮਲ ਡਰੈਸ, ਜੈਸਚਰਸ, ਪੋਸਚਰਸ, ਜੁੱਤਿਆਂ ਦੀ ਕਿਸਮਾਂ, ਉਠਣ—ਬੈਠਣ ਚਲੱਣ ਦੇ ਤੌਰ ਤਰੀਕੇ ਅਤੇ ਚੰਗੀ ਤਰ੍ਹਾਂ ਨਾਲ ਆਪਣੇ ਆਪ ਨੂੰ ਕਿਸੇ ਵੀ ਇੰਟਰਵਿਊ ਵਿੱਚ ਪ੍ਰੇਜੈਂਟ ਕਰਨ ਦੇ ਗੁਰ ਸਿਖਾਏ । ਡਾ. ਅੰਮਬਿਕਾ ਭੱਲਾ ਨੇ ਵਿਦਿਆਰਥੀਆਂ ਨੂੰ ਰਿਜਿਊਮਜ਼ ਦੇ ਵੱਖ—ਵੱਖ ਭਾਗ, ਉਸਦੇ ਡਿਜ਼ਾਇਲ ਐਂਡ ਫੀਚਰਸ, ਜੋਬ ਐਪਲੀਕੇਸ਼ਨ, ਬਾਇਓਡਾਟਾ ਤਿਆਰ ਕਰਨਾ ਅਤੇ ਸੀਵੀ ਦੇ ਬਾਰੇ ਵਿੱਚ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ।

ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਕਾਲਜ ਦੇ ਡੀਸੀਜੇ ਪਰਸਨੈਲਿਟੀ ਡਿਵੈਲਪਮੈਂਟ ਸੈਂਟਰ ਦੇ ਤਹਿਤ ਵਿਦਿਆਰਥੀਆਂ ਨੂੰ ਵੱਖ—ਵੱਖ ਸਟੇਟ ਅਤੇ ਸੈਂਟਰਲ ਲੇਵਲ ਦੀ ਅਯੋਜਤ ਕੀ ਜਾਣ ਵਾਲੀ ਲਿਖਿਤ ਪ੍ਰੀਖਿਆ ਅਤੇ ਕੋਰਪੋਰੇਟ ਅਤੇ ਉਦਯੋਗਾਂ ਦੁਆਰਾ ਕੀਤੇ ਜਾਣ ਵਾਲੇ ਇੰਟਰਵਿਊ ਦੀ ਤਿਆਰੀ ਕਰਵਾਈ ਜਾਂਦੀ ਹੈ ਅਤੇ ਇਨ੍ਹਾਂ ਸਾਰੀਆਂ ਦੇ ਲਈ ਲਾਜ਼ਮੀ ਵਿਦਿਆਰਥੀਆਂ ਦੀ ਪਰਸਨੈਲਿਟੀ ਨੂੰ ਵਿਸ਼ੇਸ਼ ਰੂਪ ਨਾਲ ਵੱਖ—ਵੱਖ ਸ਼ਾਰਟ ਟਰਮ ਦੇ ਵੈਲਯੂ ਏਡਿਡ ਕੋਰਸ ਦੁਆਰਾ ਵਿਦਿਆਰਥੀਆਂ ਦੀ ਸ਼ਖਸੀਅਤ ਨੂੰ ਨਿਖਾਰਿਆ ਜਾਂਦਾ ਹੈ ।