ਦੋਆਬਾ ਕਾਲਜ ਦੇ ਕਾਮਰਸ ਦੇ ਵਿਦਿਆਰਥੀਆਂ ਦਾ ਸ਼ਲਾਘਾਯੋਗ ਪ੍ਰਦਰਸ਼ਨ
ਜਲੰਧਰ, 7 ਅਗਸਤ, 2023: ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਕਾਲਜ ਦੇ ਪੋਸਟ ਗ੍ਰੇਜੁਏਟ ਕਾਮਰਸ ਅਤੇ ਬਿਜ਼ਨੇਸ ਮੈਨੇਜਮੇਂਟ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੀਆਂ ਸਮੈਸਟਰ ਪ੍ਰੀਖਿਆਵਾਂ ਵਿੱਚ ਸ਼ਲਾਗਾਯੋਗ ਪ੍ਰਦਰਸ਼ਨ ਕਰਦੇ ਹੋਏ ਆਪਣੇ ਕਾਲਜ ਦਾ ਨਾਮ ਰੋਸ਼ਨ ਕੀਤਾ। ਬੀਕਾਮ ਸਮੈਸਟਰ-4 ਦੇ ਵਿਦਿਆਰਥੀ- ਮੋਹਿਤ ਕੁਮਾਰ ਨੇ 700 ਵਿੱਚੋਂ 558 ਅੰਕ ਪ੍ਰਾਪਤ ਕਰ ਕੇ ਜੀਐਨਡੀਯੂ ਵਿੱਚ ਪੰਜਵਾਂ, ਕਾਜਲ ਨੇ 556 ਅੰਕ ਪ੍ਰਾਪਤ ਕਰ ਕੇ ਸਤਵਾਂ, ਵੰਦਨਾ ਧੀਰ ਨੇ 555 ਅੰਕ ਪ੍ਰਾਪਤ ਕਰ ਕੇ 24ਵਾਂ ਸਥਾਨ ਪ੍ਰਾਪਤ ਕਰ ਕੇੇ ਆਪਣੇ ਕਾਲਜ ਦਾ ਨਾਮ ਰੋਸ਼ਨ ਕੀਤਾ।
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਵਿਭਾਗਮੁੱਖੀ ਡਾ. ਨਰੇਸ਼ ਮਲਹੋਤਰਾ ਮੇਧਾਵੀ ਵਿਦਿਆਰਥੀਆਂ ਅਤੇ ਉਨਾਂ ਦੇ ਮਾਤਾ ਪਿਤਾ ਨੂੰ ਇਸ ਉਪਲਬਧੀ ਦੇ ਲਈ ਵਧਾਈ ਦਿੰਦੇ ਹੋਏ ਕਿਹਾ ਕਿ ਕਾਲਜ ਦਾ ਪੋਸਟ ਗ੍ਰੇਜੁਏਟ ਕਾਮਰਸ ਅਤੇ ਬਿਜਨੇਸ ਮੈਨੇਜਮੇਂਟ ਵਿਭਾਗ ਆਗੂ ਵਿਭਾਗਾਂ ਵਿੱਚ ਇੱਕ ਹੈ ਕਿਉਂਕਿ ਇਹ ਸਾਰਾ ਸਾਲ ਵਿਦਿਆਰਥੀਆਂ ਨੂੰ ਵੱਖ ਵੱਖ ਪ੍ਰੀਖਿਆਵਾਂ ਜਿਵੇਂ ਕਿ ਸੀਏ, ਕੰਪਨੀ ਸੇਕ੍ਰੇਟਰੀ ਆਦਿ ਦੀ ਤਿਆਰੀ ਦਾ ਅਯੋਜਨ ਕਰਵਾਉਂਦਾ ਰਹਿੰਦਾ ਹੈ ਤਾਕਿ ਵਿਦਿਆਰਥੀ ਸਮੇਂ ਰਹਿੰਦੇ ਪ੍ਰੀਖਿਆ ਪਾਸ ਕਰ ਕੇ ਆਪਣਾ ਕਰਿਅਰ ਬਣਾ ਸਕਣ। ਕਾਲਜ ਵਿੱਚ ਪਿ੍ਰੰ. ਡਾ. ਪਰਦੀਪ ਭੰਡਾਰੀ, ਡਾ. ਨਰੇਸ਼ ਮਲਹੋਤਰਾ, ਪ੍ਰੋ. ਗਰਿਮਾ ਚੋਡਾ, ਪ੍ਰੋ. ਸੁਰਜੀਤ ਕੌਰ, ਪ੍ਰੋ. ਸੋਨਿਆ ਕਾਲੜਾ, ਡਾ. ਸੁਰਿੰਦਰ ਸ਼ਰਮਾ, ਡਾ. ਅਮਰਜੀਤ ਸਿੰਘ, ਡਾ. ਨਿਤਾਸ਼ਾ ਸ਼ਰਮਾ, ਪ੍ਰੋ. ਰਜਨੀ ਧੀਰ ਆਦਿ ਨੇ ਮੇਧਾਵੀ ਵਿਦਿਆਰਥੀਆਂ ਨੂੰ ਇਸ ਉਪਲਬਧੀ ਦੇ ਲਈ ਕਾਲਜ ਵਿੱਚ ਸੰਮਾਨਤ ਕੀਤਾ।