ਦੋਆਬਾ ਕਾਲਜ ਦੇ ਜਰਨਾਲਿਜ਼ਮ ਦੇ ਵਿਦਿਆਰਥੀਆਂ ਵੱਲੋਂ ਮੀਡਿਆ ਉਸਤਵ ਸਮਾਗਮ ਵਿੱਚ ਵਧੀਆ ਪ੍ਰਦਰਸ਼ਣ

ਦੋਆਬਾ ਕਾਲਜ ਦੇ ਜਰਨਾਲਿਜ਼ਮ ਦੇ ਵਿਦਿਆਰਥੀਆਂ ਵੱਲੋਂ ਮੀਡਿਆ ਉਸਤਵ ਸਮਾਗਮ ਵਿੱਚ ਵਧੀਆ ਪ੍ਰਦਰਸ਼ਣ
ਦੋਆਬਾ ਕਾਲਜ ਵਿੱਚ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਸਿਮਰਨ ਸਿੱਧੂ ਅਤੇ ਪ੍ਰਾਧਿਆਪਕ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ । 

ਜਲੰਧਰ, 12 ਅਪ੍ਰੈਲ, 2025: ਦੋਆਬਾ ਕਾਲਜ ਦੇ ਪੋਸਟ ਗ੍ਰੈਜੂਏਟ ਜਰਨਾਲਿਜ਼ਮ ਐਂਡ ਮਾਸ ਕਮਿਊਨਿਕੇਸ਼ਨ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨਿਵਰਸਿਟੀ ਦੁਆਰਾ ਹਾਲ ਹੀ ਵਿੱਚ ਅਯੋਜਤ ਮੀਡਿਆ ਉਸਤਵ ਸਮਾਗਮ ਵਿੱਚ ਵਧੀਆ ਪ੍ਰਦਰਸ਼ਣ ਕਰ ਆਪਣੇ ਕਾਲਜ ਦਾ ਨਾਮ ਰੋਸ਼ਨ ਕੀਤਾ । ਇਸ ਮੀਡਿਆ ਉਸਤਵ ਵਿੱਚ ਦੇਸ਼ ਦੀ 17 ਯੂਨਿਵਰਸਿਟੀਆਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਵੱਖ—ਵੱਖ ਮੁਕਾਬਲਿਆਂ ਵਿੱਚ ਭਾਗ ਲਿਆ ਜਿਸ ਵਿੱਚ ਦੋਆਬਾ ਕਾਲਜ ਦੇ ਐਮਏ ਜੇਐਮਸੀ ਦੇ ਵਿਦਿਆਰਥੀ ਹਿਤੇਸ਼ ਅਤੇ ਕਰਨ ਨੇ ਕਵਿੱਜ਼ ਕੰਪੀਟਿਸ਼ਨ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਹਿਤੇਸ਼ ਨੈ ਕੈਪਸ਼ਨ ਰਾਇਟਿੰਗ ਕੰਪੀਟਿਸ਼ਨ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ । 
ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਸਿਮਰਨ ਸਿੱਧੂ—ਵਿਭਾਗਮੁੱਖੀ ਅਤੇ ਪ੍ਰਾਧਿਆਪਕਾਂ ਨੇ ਕਾਲਜ ਵਿੱਚ ਇਨ੍ਹਾਂ ਵਿਦਿਆਰਥੀਆਂ ਨੂੰ ਇਸ ਉਪਲਬੱਧੀ ਦੇ ਲਈ ਸਨਮਾਨਿਤ ਕੀਤਾ ।