ਦੋਆਬਾ ਕਾਲਜ ਦੇ ਕੰਪਿਊਟਰ ਸਾਇੰਸ ਅਤੇ ਆਈਟੀ ਦੇ ਵਿਦਿਆਰਥੀਆਂ ਦਾ ਵਧੀਆ ਪ੍ਰਦਰਸ਼ਨ

ਦੋਆਬਾ ਕਾਲਜ ਦੇ ਕੰਪਿਊਟਰ ਸਾਇੰਸ ਅਤੇ ਆਈਟੀ ਦੇ ਵਿਦਿਆਰਥੀਆਂ ਦਾ ਵਧੀਆ ਪ੍ਰਦਰਸ਼ਨ
ਦੋਆਬਾ ਕਾਲਜ ਦਿਆਂ ਸਮੈਸਟਰ ਪਰੀਖਿਆਵਾਂ ਵਿੱਚ ਸ਼ਲਾਘਾਯੋਗ ਪ੍ਰਦਰਸ਼ਨ ਕਰਨ ਵਾਲੇ ਕੰਪਿਊਟਰ ਸਾਇੰਸ ਅਤੇ ਆਈਟੀ ਦੇ ਵਿਦਿਆਰਥੀ ।

ਜਲੰਧਰ: ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਕਾਲਜ ਦੇ ਕੰਪਿਊਟਰ ਸਾਇੰਸ ਅਤੇ ਆਈਟੀ ਵਿਭਾਗ ਦੇ ਵਿਦਿਆਰਥੀਆਂ ਨੇ ਜੀਐਨਡੀਯੂ ਵਿੱਚ ਸ਼ਲਾਘਾਯੋਗ ਪ੍ਰਦਰਸ਼ਨ ਕਰਦੇ ਹੋਏ ਆਪਣੇ ਕਾਲਜ ਦਾ ਨਾਮ ਰੌਸ਼ਨ ਕੀਤਾ। ਬੀਸੀਏ ਸਮੈਸਟਰ-3 ਦੇ ਵਿਦਿਆਰਥੀ ਕਰਨ ਨੇ 300 ਵਿੱਚੋਂ 243 ਅੰਕ ਲੈ ਕੇ ਜੀਐਨਡੀਯੂ ਵਿੱਚ ਚੌਥਾ ਸਥਾਨ ਪ੍ਰਾਪਤ ਕੀਤਾ। ਬੀਐਸਸੀ ਆਈਟੀ ਸਮੈਸਟਰ-4 ਦੀ ਵਿਦਿਆਰਥਣ ਪਿ੍ਰਯਾ ਨੇ 400 ਵਿੱਚੋਂ 330 ਅੰਕ ਲੈ ਕੇ ਤੀਸਰਾ, ਰਮਨਪ੍ਰੀਤ ਕੌਰ ਨੇ 296 ਅੰਕ ਲੈ ਕੇ 11ਵਾਂ ਅਤੇ ਪਲਕ ਕੌਂਡਲ ਨੇ 295 ਅੰਕ ਲੈ ਕੇ ਜੀਐਨਡੀਯੂ ਵਿੱਚ 13ਵਾਂ ਸਥਾਨ ਪ੍ਰਾਪਤ ਕੀਤਾ। ਬੀਐਸਸੀ ਆਈਟੀ ਸਮੈਸਟਰ-6 ਦੇ ਵਿਦਿਆਰਥੀ ਸੁਨੀਤ ਕੁਮਾਰ ਨੇ 2300 ਵਿੱਚੋਂ 1820 ਅੰਕ ਲੈ ਕੇ ਪੰਜਵਾਂ, ਤਨੁ ਸ਼ਰਮਾ ਨੇ 1811 ਅੰਕ ਲੈ ਕੇ ਜੀਐਨਡੀਯੂ ਵਿੱਚ ਛੇਵਾਂ ਸਥਾਨ ਪ੍ਰਾਪਤ ਕੀਤਾ। ਇਸੇ ਤਰਾਂ ਬੀਵਾਕ (ਮਾਡਰਨ ਆਫਿਸ ਪ੍ਰੈਕਟਿਸਿਜ਼) ਸਮੈਸਟਰ-2 ਦੀ ਵਿਦਿਆਰਥਣ ਗਗਨਦੀਪ ਕੌਰ ਨੇ 400 ਵਿੱਚੋਂ 297 ਅੰਕ ਲੈ ਕੇ ਪਹਿਲਾ, ਦਮਨਪ੍ਰੀਤ ਕੌਰ ਨੇ 262 ਅੰਕ ਲੈ ਕੇ ਦੂਸਰਾ ਅਤੇ ਦੀਪਿਕਾ ਨੇ 240 ਅੰਕ ਲੈ ਕੇ ਜੀਐਨਡੀਯੂ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ। ਬੀਵਾਕ (ਮਾਡਰਨ ਆਫਿਸ ਪ੍ਰੈਕਟਿਸਿਜ਼) ਸਮੈਸਟਰ-4 ਦੇ ਵਿਦਿਆਰਥੀ ਹਰਸ਼ ਰਾਏ ਨੇ 400 ਵਿੱਚੋਂ 273 ਅੰਕ ਲੈ ਕੇ ਪਹਿਲਾ ਅਤੇ ਰਾਜਦੀਪ ਕੌਰ ਨੇ 256 ਅੰਕ ਲੈ ਕੇ ਜੀਐਨਡੀਯੂ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ। ਬੀਵਾਕ (ਮਾਡਰਨ ਆਫਿਸ ਪ੍ਰੈਕਟਿਸਿਜ਼) ਸਮੈਸਟਰ-6 ਦੀ ਵਿਦਿਆਰਥਣ ਰੂਚੀ ਮੋਰਿਆ ਨੇ 2400 ਵਿੱਚੋਂ 1977 ਅੰਕ ਲੈ ਕੇ ਪਹਿਲਾ, ਲਵਪ੍ਰੀਤ ਕੌਰ ਨੇ 1817 ਅੰਕ ਲੇਕਰ ਦੂਸਰਾ ਅਤੇ ਗੁਰਨਾਮ ਕੌਰ ਨੇ 1799 ਅੰਕ ਲੈ ਕੇ ਜੀਐਨਡੀਯੂ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੀ ਪ੍ਰਕਾਰ ਪੀਜੀਡੀਸੀਏ ਸਮੈਸਟਰ-2 ਦੀ ਵਿਦਿਆਰਥਣ ਨੰਦਨੀ ਨੇ 800 ਵਿੱਚੋਂ 655, ਜਯੋਤੀ ਨੇ 639, ਸੰਜੇ ਨੇ 620 ਅੰਕ ਲੈ ਕੇ ਜੀਐਨਡੀਯੂ ਵਿੱਚ ਡਿਸਟਿੰਕਸ਼ਨ ਪ੍ਰਾਪਤ ਕੀਤੀ।

ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਵਿਭਾਗਮੁਖੀ ਪ੍ਰੋ. ਨਵੀਨ ਜੋਸ਼ੀ, ਵਿਦਿਆਰਥੀਆਂ ਅਤੇ ਉਨਾਂ ਦੇ ਮਾਤਾ ਪਿਤਾ ਨੂੰ ਇਸ ਉਪਲਬਧੀ ਲਈ ਹਾਰਦਿਕ ਵਧਾਈ ਦਿੰਦੇ ਹੋਏ ਕਿਹਾ ਕਿ ਕਾਲਜ ਦਾ ਕੰਪਿਊਟਰ ਸਾਇੰਸ ਅਤੇ ਆਈਟੀ ਵਿਭਾਗ ਆਪਣੇ ਵਿਦਿਆਰਥੀਆਂ ਨੂੰ ਵਿਸ਼ੇਸ਼ ਈ-ਕੰਟੇਟ ਸੇਂਟਰ ਅਤੇ ਸਾਫਟਵੇਅਰ ਡੈਵੇਲਪਮੇਂਟ ਸੈਂਟਰ ਦੀ ਸਹਾਇਤਾ ਨਾਲ ਕੰਪਿਊਟਰ ਸਾਇੰਸ ਅਤੇ ਆਈਟੀ ਇੰਡਸਟਰੀ ਦੇ ਖੇਤਰ ਵਿੱਚ ਕਾਬਲ ਬਣਾਉਂਦਾ ਹੈ ਜਿਸ ਕਰਕੇ ਵਿਭਾਗ ਦੇ ਵਿਦਿਆਰਥੀ ਗਲੋਬਲ ਕੰਪੀਟੀਟਿਵ ਵਰਲਡ ਦੇ ਲਈ ਕਾਬਲ ਬਣਕੇ ਹਰ ਖੇਤਰ ਵਿੱਚ ਵਦਿਆ ਪ੍ਰਦਸ਼ਨ ਕਰਦੇ ਹਨ।