ਦੋਆਬਾ ਕਾਲੇਜਿਏਟ ਸੀਨੀਅਰ ਸੈਕੇਂਡਰੀ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਦੋਆਬਾ ਕਾਲੇਜਿਏਟ ਸੀਨੀਅਰ ਸੈਕੇਂਡਰੀ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ
ਦੋਆਬਾ ਕਾਲੇਜਿਏਟ ਸੀ. ਸੈਕ. ਸਕੂਲ ਦੇ ਮੇਧਾਵੀ ਵਿਦਿਆਰਥੀ।

ਜਲੰਧਰ: ਪਿ੍ਰੰ. ਡਾ. ਪ੍ਰਦੀਪ ਭੰਡਾਨੀ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਦੋਆਬਾ ਕਾਲੇਜਿਏਟ ਸੀ. ਸੈਕ. ਸਕੂਲ ਦੇ ਵਿਦਿਆਰਥੀਆਂ ਨੇ ਹਾਲ ਹੀ ਵਿਚੱ 10+2 ਬੋਰਡ ਦੀਆਂ ਪ੍ਰੀਖਿਆਵਾਂ ਵਿੱਚ ਵਦਿਆ ਪ੍ਰਦਰਸ਼ਨ ਕਰਦੇ ਹੋਏ ਆਪਣੇ ਸਿਖਿਆ ਕੇਂਦਰ ਦਾ ਨਾਮ ਰੋਸ਼ਨ ਕੀਤਾ। 

10+2 ਨਾਨ ਮੇਡਿਕਲ ਦੇ ਵਿਦਿਆਰਥੀਆਂ- ਆਦਿਤਯ ਕੁਮਾਰ ਨੇ 500 ਵਿਚੋਂ 461 ਅੰਕ ਅਤੇ 92.2 ਪ੍ਰਾਪਤ ਕਰਕੇ ਸਕੂਲ ਵਿੱਚ ਪਹਿਲਾ, ਨਿਤਿਸ਼ ਠਾਕੁਰ ਨੇ 459 ਅੰਕ ਅਤੇ 91.8 ਪ੍ਰਾਪਤ ਕਰਕੇ ਦੂਸਰਾ ਅਤੇ ਗੁਰਪ੍ਰੀਤ ਸਿੰਘ ਨੇ 416 ਅੰਕ ਅਤੇ 83.2 ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰਾਂ 10+2 ਮੇਡਿਕਲ ਦੇ ਵਿਦਿਆਰਥੀਆਂ- ਸ਼ੋਭਿਤ ਨੇ 418 ਅੰਕ ਅਤੇ 83.6 ਪ੍ਰਾਪਤ ਕਰਕੇ ਸਕੂਲ ਵਿੱਚ ਪਹਿਲਾ, ਸਪਨਾ ਨੇ 415 ਅੰਕ ਅਤੇ 83 ਪ੍ਰਤਿਸ਼ਤ ਲੈ ਕੇ ਦੂਸਰਾ ਅਤੇ ਸਰਨਦੀਪ ਭਟੀ ਨੇ 397 ਅੰਕ ਅਤੇ 79.4 ਪ੍ਰਾਪਤ ਕਰਕੇ ਸਕੂਲ ਵਿੱਚ ਤੀਸਰਾ ਸਥਾਨ ਹਾਸਿਲ ਕੀਤਾ।

10+2 ਕਾਮਰਸ ਦੇ ਵਿਦਿਆਰਥੀਆਂ- ਸੁਖਬੀਰ ਸਿੰਘ ਨੇ 500 ਵਿਚੋਂ 454 ਅੰਕ ਅਤੇ 90.8 ਪ੍ਰਾਪਤ ਕਰ ਸਕੂਲ ਵਿੱਚ ਪਹਿਲਾ, ਖੁਸ਼ਬੂ ਨੇ 451 ਅੰਕ ਅਤੇ 90.2 ਪ੍ਰਾਪਤ ਕਰ ਦੂਸਰਾ ਅਤੇ ਗਾਰਗੀ ਨੇ 433 ਅੰਕ ਅਤੇ 86.6 ਪ੍ਰਤਿਸ਼ਤ ਪ੍ਰਾਪਤ ਕਰਕੇ ਸਕੂਲ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰਾਂ 10+2 ਆਰਟਸ ਦੇ ਵਿਦਿਆਰਥੀਆਂ- ਹਰਮਨਦੀਪ ਕੋਰ ਨੇ 500 ਵਿੱਚੋਂ 402 ਅੰਕ ਲੈ ਕੇ ਸਕੂਲ ਵਿੱਚ ਪਹਿਲਾ, ਰਤਨ ਕੁਮਾਰ ਨੇ 387 ਅੰਕ ਲੈ ਕੇ ਦੂਸਰਾ ਅਤੇ ਨੰਦਨੀ ਨੇ 357 ਅੰਕ ਪ੍ਰਾਪਤ ਕਰਕੇ ਸਕੂਲ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ।

ਪਿ੍ਰ. ਡਾ. ਪ੍ਰਦੀਪ ਭੰਡਾਰੀ ਨੇ ਇਨਾਂ ਸ਼ਲਾਘਾਯੋਗ ਵਿਦਿਆਰਥੀਆਂ, ਇਨਾਂ ਦੇ ਮਾਤਾ ਪਿਤਾ ਅਤੇ ਡਾ. ਵਿਨੀਤ ਮੇਹਤਾ-ਇੰਚਾਰਜ, ਦੋਆਬਾ ਕਾਲੇਜਿਏਟ ਸੀ.ਸੈਕ. ਸਕੂਲ ਅਤੇ ਪ੍ਰਾਧਿਆਪਕਾਂ ਨੂੰ ਇਸ ਉਪਲਬਧੀ ਦੇ ਲਈ ਵਧਾਈ ਦਿੰਦੇ ਹੋਏ ਕਿਹਾ ਕਿ ਕਾਲਜ ਸਦਾ ਹੀ ਦੋਆਬਾ ਕਾਲੇਜਿਏਟ ਸੀ. ਸੈਕ. ਸਕੂਲ ਵਿੱਚ ਪੜਨ ਵਾਲੇ ਵਿਦਿਆਰਥੀਆਂ ਨੂੰ ਵਦਿਆ ਇਨਫ੍ਰਾਸਟਰਕਚਰ ਅਤੇ ਸਹੂਲਤਾਂ ਪ੍ਰਦਾਨ ਕਰਦਾ ਹੈ ਤਾਕਿ ਉਹ ਵਦਿਆ ਪ੍ਰਦਰਸ਼ਨ ਕਰ ਸਕਨ। ਇਸ ਸੈਸ਼ਨ ਤੋਂ ਸਪੋਰਟਸ ਨੂੰ ਵਧਾਵਾ ਦੇਣ ਦੇ ਲਈ ਸਕੂਲ ਦੇ ਵਿਦਿਆਰਥੀਆਂ ਨੂੰ ਸਵੀਮਿੰਗ ਪੂਲ, ਬੈਡਮਿੰਟਨ ਕੋਰਟ, ਫੁਟਬਾਲ ਅਤੇ ਵਿਸ਼ੇਸ਼ ਸੁਵਿਧਾਵਾਂ ਪ੍ਰਦਾਨ ਕੀਤੀਆ ਜਾਣਗੀਆਂ।