ਦੋਆਬਾ ਕਾਲਜ ਦੇ ਜਰਨਲਿਜ਼ਮ ਦੇ ਵਿਦਿਆਰਥੀਆਂ ਦਾ ਵਧੀਆ ਪ੍ਰਦਰਸ਼ਨ
ਜਲੰਧਰ: ਪਿ੍ਰੰ. ਡਾ. ਪ੍ਰਦੀਪ ਭੰਡਾਨੀ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਕਾਲਜ ਦੇ ਜਰਨਲਿਜ਼ਮ ਦੇ ਵਿਦਿਆਰਥੀਆਂ ਨੇ ਜੀਐਨਡੀਯੂ ਵਿੱਚ ਸ਼ਲਾਘਾਯੋਗ ਪ੍ਰਦਰਸ਼ਨ ਕਰਦੇ ਹੋਏ ਆਪਣੇ ਕਾਲਜ ਦਾ ਨਾਮ ਰੌਸ਼ਨ ਕੀਤਾ। ਐਮਏਜੇਐਮਸੀ ਸਮੈਸਟਰ 4 ਦੇ ਕਰਨਲ ਭੁਪਿੰਦਰ ਸਿੰਘ ਰਾਏ ਨੇ 1600 ਵਿੱਚੋਂ 1238 ਅੰਕ ਲੈ ਕੇ ਜੀਐਨਡੀਯੂ ਵਿੱਚ ਪਹਿਲਾ, ਹਿਨਾ ਨੇ 1203 ਅੰਕ ਲੈ ਕੇ ਦੂਸਰਾ, ਪਾਰਸ ਸਨੋਤਰਾ ਨੇ 1168 ਅੰਕ ਲੈ ਕੇ ਛੇਵਾਂ, ਕੁਮਾਰ ਸਬਰਵਾਲ ਨੇ 1167 ਅੰਕ ਲੈ ਕੇ ਸਤਵਾਂ, ਮੋਨਿਕਾ ਕਲਿਆਨ ਨੇ 1162 ਅੰਕ ਲੈ ਕੇ ਅਠਵਾਂ ਅਤੇ ਤਨੀਸ਼ਾ ਗੁਪਤਾ ਨੇ 1160 ਅੰਕ ਲੈ ਕੇ ਜੀਐਨਡੀਯੂ ਵਿੱਚ ਦਸਵਾਂ ਸਥਾਨ ਪ੍ਰਾਪਤ ਕੀਤਾ। ਐਮਏਜੇਐਮਸੀ ਸਮੈਸਟਰ 2 ਦੀ ਵਿਦਿਆਰਥਣ ਸ਼ਿਕਸ਼ਾ ਨੇ 400 ਵਿੱਚੋਂ 280 ਅੰਕ ਲੈ ਕੇ ਜੀਐਨਡੀਯੂ ਵਿੱਚ ਚੌਥਾ ਅਤੇ ਸ਼ਿਵਾਨੀ ਨੇ 275 ਅੰਕ ਲੈ ਕੇ ਜੀਐਨਡੀਯੂ ਵਿੱਚ ਸਤਵਾਂ ਸਥਾਨ ਪ੍ਰਾਪਤ ਕੀਤਾ। ਇਸੇ ਤਰਾਂ ਬੀਏਜੇਐਮਸੀ ਸਮੈਸਟਰ-2 ਦੀ ਵਿਦਿਆਰਥਣ ਗੁਰਮੀਤ ਕੌਰ ਨੇ 450 ਵਿਚੋਂ 364 ਅੰਕ ਪ੍ਰਾਪਤ ਕਰ ਜੀਐਨਡੀਯੂ ਵਿਚੱ ਪਹਿਲਾ, ਦਿਵਿਆ ਸ਼ਰਮਾ ਨੇ 335 ਅੰਕ ਲੈ ਕੇ 7ਵਾਂ ਅਤੇ ਸ਼ਬਨਮ ਚੋਹਾਨ ਨੇ 326 ਅੰਕ ਲੈ ਕੇ 12ਵਾਂ ਸਥਾਨ ਪ੍ਰਾਪਤ ਕੀਤਾ। ਬੀਏਜੇਐਮਸੀ ਸਮੈਸਟਰ 4 ਦੀ ਵਿਦਿਆਰਥਣ ਮਿਤਾਲੀ ਨੇ 450 ਵਿਚੋਂ 349 ਅੰਕ ਪ੍ਰਾਪਤ ਕਰ ਜੀਐਨਡੀਯੂ ਵਿੱਚ ਪੰਜਵਾਂ, ਰਾਸ਼ੀ ਰਾਵਲ ਨੇ 331 ਅੰਕ ਲੈ ਕੇ 7ਵਾਂ ਅਤੇ ਆਂਚਲ ਨੇ 308 ਅੰਕ ਲੈ ਕੇ ਜੀਐਨਡੀਯੂ ਵਿੱਚ 12ਵਾਂ ਸਥਾਨ ਪ੍ਰਾਪਤ ਕੀਤਾ। ਬੀਏਜੇਐਮਸੀ ਸਮੈਸਟਰ 6 ਦੀ ਵਿਦਿਆਰਥਣ ਸ਼ਿਵਾਨੀ ਨੇ 2900 ਵਿਚੋਂ 1892 ਅੰਕ ਲੈ ਕੇ 9ਵਾਂ ਅਤੇ ਆਭਾ ਮੱਕੜ ਨੇ 1848 ਅੰਕ ਲੈ ਕੇ ਜੀਐਨਡੀਯੂ ਵਿੱਚ 11ਵਾਂ ਸਥਾਨ ਪ੍ਰਾਪਤ ਕੀਤਾ।
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਵਿਭਾਗਮੁਖੀ ਡਾ. ਸਿਮਰਨ ਸਿੱਧੂ, ਵਿਦਿਆਰਥੀਆਂ ਅਤੇ ਉਨਾਂ ਦੇ ਪਰਿਵਾਰ ਵਾਲਿਆਂ ਨੂੰ ਇਲ ਉਪਲਬਧੀ ਲਈ ਵਧਾਈ ਦਿੰਦੇ ਹੋਏ ਕਿਹਾ ਕਿ ਕਾਲਜ ਵਿੱਚ ਜਰਨਲਿਜ਼ਮ ਵਿਭਾਗ ਦੇ ਵਿਦਿਆਰਥੀ ਸਦਾ ਹੀ ਵਦਿਆ ਪ੍ਰਦ੍ਰਸ਼ਨ ਕਰਦੇ ਰਹੇ ਹਨ ਅਤੇ ਪਿ੍ਰੰਟ ਅਤੇ ਇਲੇਕਟ੍ਰੋਨਿਕ ਮੀਡੀਆ ਦੇ ਖੇਤਰ ਵਿੱਚ ਜ਼ਿਆਦਾਤਰ ਕਾਲਜ ਵਿੱਚ ਜਰਨਲਿਜ਼ਮ ਵਿਭਾਗ ਦੇ ਵਿਦਿਆਰਥੀ ਹੀ ਕੰਮ ਕਰ ਰਹੇ ਹਨ।