ਦੋਆਬਾ ਕਾਲਜ ਦੇ ਜਰਨਲਿਜ਼ਮ ਦੇ ਐਮਏ ਜੇਐਮਸੀ ਸਮੈਸਟਰ-4 ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਦੋਆਬਾ ਕਾਲਜ ਦੇ ਜਰਨਲਿਜ਼ਮ ਦੇ ਐਮਏ ਜੇਐਮਸੀ ਸਮੈਸਟਰ-4 ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ
ਦੋਆਬਾ ਕਾਲਜ ਦੇ ਐਮਏ ਜੇਐਮਸੀ ਸਮੈਸਟਰ-4 ਦੇ ਸ਼ਲਾਘਾਯੋਗ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀ। 

ਜਲੰਧਰ, 13 ਸਿਤੰਬਰ, 2022: ਪਿ੍ਰੰ. ਡਾ. ਪ੍ਰਦੀਪ ਭੰਡਾਨੀ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਕਾਲਜ ਦੇ ਐਮਏ ਜੇਐਮਸੀ ਸਮੈਸਟਰ-4 ਦੇ ਵਿਦਿਆਰਥੀਆਂ ਨੇ ਜੀਐਨਡੀਯੂ ਵਿੱਚ ਸ਼ਲਾਘਾਯੋਗ ਪ੍ਰਦਰਸ਼ਨ ਕਰਦੇ ਹੋਏ ਆਪਣੇ ਕਾਲਜ ਦਾ ਨਾਮ ਰੌਸ਼ਨ ਕੀਤਾ। ਐਮਏਜੇਐਮਸੀ ਸਮੈਸਟਰ-4 ਦੇ ਵਿਦਿਆਰਥੀ ਕਰਨਲ ਵਿਨੋਦ ਮੇਹਤਾ ਨੇ 1600 ਵਿੱਚੋਂ 1404 ਅੰਕ ਲੈ ਕੇ ਜੀਐਨਡੀਯੂ ਵਿੱਚ ਪਹਿਲਾ, ਲੈਫਟਿਨੇਂਟ ਕਰਨਲ ਲਖਵਿੰਦਰ ਸਿੰਘ ਨੇ 1396 ਅੰਕ ਲੈ ਕੇ ਦੂਸਰਾ, ਲੈਫਟਿਨੇਂਟ ਕਰਨਲ ਅਜੀਤ ਸਿੰਘ ਨੇ 1376 ਅੰਕ ਲੈ ਕੇ ਤੀਸਰਾ,  ਸ਼ਿਵਾਨੀ ਨੇ 1288 ਅੰਕ ਲੈ ਕੇ 7ਵਾਂ, ਰੂਪਾਲੀ ਨੇ 1277 ਅੰਕ ਲੈ ਕੇ 9ਵਾਂ, ਸ਼ਿਫਾਲੀ ਰਾਵਲ ਨੇ 1263, ਅਸੀਮ ਕੁਮਾਰ ਨੇ 1258, ਮੁਕੇਸ਼ ਸ਼ਰਮਾ ਨੇ 1256, ਸ਼ਿਲਪਾ ਨੇ 1251,  ਸਪਨਾ ਸੋਨੀ ਨੇ 1249 ਅੰਕ ਪ੍ਰਾਪਤ ਕਰਕੇ ਜੀਐਨਡੀਯੂ ਵਿੱਚ ਡਿਸਟਿੰਕਸ਼ਨ ਪ੍ਰਾਪਤ ਕੀਤੀ। 

ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਵਿਭਾਗਮੁਖੀ ਡਾ. ਸਿਮਰਨ ਸਿੱਧੁ, ਵਿਦਿਆਰਥੀਆਂ ਅਤੇ ਉਨਾਂ ਦੇ ਪਰਿਵਾਰ ਵਾਲਿਆਂ ਨੂੰ ਇਸ ਉਪਲਬਧੀ ਦੇ ਲਈ ਵਧਾਈ ਦਿੰਦੇ ਹੋਏ ਕਿਹਾ ਕਿ ਕਾਲਜ ਵਿੱਚ ਜਰਨਲਿਜ਼ਮ  ਵਿਭਾਗ ਦੇ ਵਿਦਿਆਰਥੀ ਸਦਾ ਹੀ ਵਦਿਆ ਪ੍ਰਦ੍ਰਸ਼ਨ ਕਰਦੇ ਰਹੇ ਹਨ ਅਤੇ ਪਿ੍ਰੰਟ ਅਤੇ ਇਲੇਕਟ੍ਰੋਨਿਕ ਮੀਡੀਆ ਦੇ ਖੇਤਰ ਵਿੱਚ ਜ਼ਿਆਦਾਤਰ ਕਾਲਜ ਵਿੱਚ ਜਰਨਲਿਜ਼ਮ ਵਿਭਾਗ ਦੇ ਵਿਦਿਆਰਥੀ ਹੀ ਕੰਮ ਕਰ ਰਹੇ ਹਨ।