ਦੋਆਬਾ ਕਾਲਜ ਦੇ ਟੂਰਿਜਮ ਅਤੇ ਹੋਟਲ ਮੈਨੇਜਮੇਂਟ ਦੇ ਵਿਦਿਆਰਥੀਆਂ ਦਾ ਵਧੀਆ ਪ੍ਰਦਰਸ਼ਨ

ਦੋਆਬਾ ਕਾਲਜ ਦੇ ਟੂਰਿਜਮ ਅਤੇ ਹੋਟਲ ਮੈਨੇਜਮੇਂਟ ਦੇ ਵਿਦਿਆਰਥੀਆਂ ਦਾ ਵਧੀਆ ਪ੍ਰਦਰਸ਼ਨ
ਦੋਆਬਾ ਕਾਲਜ ਦਿਆਂ ਸਮੈਸਟਰ ਪਰੀਖਿਆਵਾਂ ਵਿੱਚ ਸ਼ਲਾਘਾਯੋਗ ਪ੍ਰਦਰਸ਼ਨ ਕਰਨ ਵਾਲੇ ਬੀਟੀਐਚਐਮ ਦੇ ਵਿਦਿਆਰਥੀ ।

ਜਲੰਧਰ: ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਕਾਲਜ ਦੇ ਟੂਰਿਜਮ ਅਤੇ ਹੋਟਲ ਮੈਨੇਜਮੇਂਟ ਵਿਭਾਗ ਦੇ ਵਿਦਿਆਰਥੀਆਂ ਨੇ ਜੀਐਨਡੀਯੂ ਵਿੱਚ ਸ਼ਲਾਘਾਯੋਗ ਪ੍ਰਦਰਸ਼ਨ ਕਰਦੇ ਹੋਏ ਆਪਣੇ ਕਾਲਜ ਦਾ ਨਾਮ ਰੌਸ਼ਨ ਕੀਤਾ। ਬੀਟੀਐਚਐਮ ਸਮੈਸਟਰ-2 ਦੀ ਵਿਦਿਆਰਥਣ ਰੁਪਿੰਦਰ ਕੌਰ ਨੇ 500 ਵਿੱਚੋਂ 424 ਅੰਕ ਲੈ ਕੇ ਜੀਐਨਡੀਯੂ ਵਿੱਚ ਪਹਿਲਾ, ਗੋਰਵ ਨੇ 409 ਅੰਕ ਲੈ ਕੇ ਦੂਸਰਾ, ਸਵਿਤਾ ਨੇ 399 ਅੰਕ ਲੈ ਕੇ ਤੀਸਰਾ, ਤਿਸ਼ਾ ਨੇ 375 ਅੰਕ ਲੈ ਕੇ ਜੀਐਨਡੀਯੂ ਵਿੱਚ ਚੌਥਾ ਸਥਾਨ ਪ੍ਰਾਪਤ ਕੀਤਾ। ਬੀਟੀਐਚਐਮ ਸਮੈਸਟਰ-4 ਦੀ ਵਿਦਿਆਰਥਣ ਮਹਿਕ ਨੇ 400 ਵਿੱਚੋਂ 309 ਅੰਕ ਲੈ ਕੇ ਪਹਿਲਾ, ਅਤਿੰਦਰਪਾਲ ਸਿੰਘ ਨੇ 287 ਅੰਕ ਲੈ ਕੇ ਦੂਸਰਾ ਅਤੇ ਸ਼ਵਿੰਦਰਪ੍ਰੀਤ ਕੌਰ ਨੇ 282 ਅੰਕ ਲੈ ਕੇੇ ਜੀਐਨਡੀਯੂ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰਾਂ ਬੀਟੀਐਚਐਮ ਸਮੈਸਟਰ-6 ਦੇ ਵਿਦਿਆਰਥੀ ਕਰਨਦੀਪ ਨੇ 2900 ਵਿੱਚੋਂ 2107 ਅੰਕ ਲੈ ਕੇ ਪਹਿਲਾ, ਦੀਦਾਰ ਸਿੰਘ ਨੇ 2071 ਅੰਕ ਲੈ ਕੇ ਦੂਸਰਾ, ਅੰਜੁਮ ਨੇ 1988 ਅੰਕ ਲੈ ਕੇ ਤੀਸਰਾ, ਰਾਜੇਸ਼ ਨੇ 1971 ਅੰਕ ਲੈ ਕੇ ਚੌਥਾ ਅਤੇ ਸੂਰਜ ਨੇ 1921 ਅੰਕ ਲੈ ਕੇ ਜੀਐਨਡੀਯੂ ਵਿੱਚ ਪੰਜਵਾਂ ਸਥਾਨ ਪ੍ਰਾਪਤ ਕੀਤਾ। 

ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਵਿਭਾਗਮੁਖੀ ਪ੍ਰੋ. ਰਾਹੁਲ ਹੰਸ, ਵਿਦਿਆਰਥੀਆਂ ਅਤੇ ਉਨਾਂ ਦੇ ਮਾਤਾ ਪਿਤਾ ਨੂੰ ਇਸ ਉਪਲਬਧੀ ਲਈ ਹਾਰਦਿਕ ਵਧਾਈ ਦਿੰਦੇ ਹੋਏ ਕਿਹਾ ਕਿ ਕਾਲਜ ਦਾ ਟੂਰਿਜਮ ਅਤੇ ਹੋਟਲ ਮੈਨੇਜਮੇਂਟ ਵਿਭਾਗ ਆਪਣੇ ਵਿਦਿਆਰਥੀਆਂ ਨੂੰ ਟੂਰਿਜ਼ਮ ਅਤੇ ਹਾਸਪਿਟੇਲਿਟੀ ਇੰਡਸਟਰੀ ਦੇ ਅਨੁਰੂਪ ਇਸ ਨੂੰ ਕਾਲਜ ਵਿੱਚ ਮੌਜੂਦ ਦੋਆਬਾ ਬੇਕਰੀ ਅਤੇ ਵਿਸ਼ੇਸ਼ ਫੂਡ ਪ੍ਰੋਡਕਸ਼ਨ ਲੈਬ ਵਿੱਚ ਵਦਿਆ ਟ੍ਰੇਨਿੰਗ ਦਿੰਦਾ ਹੈ ਜਿਸ ਨਾਲ ਵਿਦਿਆਰਥੀਆਂ ਦੀ ਹੋਟਲ ਇੰਡਸਟਰੀ ਵਿੱਚ ਵਦਿਆ ਪਲੇਸਮੇਂਟ ਹੁੰਦੀ ਹੈ।