ਦੋਆਬਾ ਕਾਲਜ ਵਿੱਚ ਬੀਟੀਐਚਐਮ ਦੇ ਵਿਦਿਆਰਥੀਆਂ ਦਾ ਵਧੀਆ ਪ੍ਰਦਰਸ਼ਣ

ਜਲੰਧਰ, 4 ਅਪ੍ਰੈਲ 2025: ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕਾਲਜ ਦੇ ਬੈਚਲਰ ਆਫ ਟੂਰਿਜ਼ਮ ਐਂਡ ਹੋਟਲ ਮੈਨੇਜਮੈਂਟ (ਬੀਟੀਐਚਐਮ) ਸਮੈਸਟਰ 5 ਦੇ ਵਿਦਿਆਰਥੀਆਂ ਨੇ ਯੂਨਿਵਰਸਿਟੀ ਦੀ ਪ੍ਰੀਖਿਆਵਾਂ ਵਿੱਚ ਵਧੀਆ ਪ੍ਰਦਰਸ਼ਣ ਕਰਦੇ ਹੋਏ ਆਪਣੇ ਕਾਲਜ ਦਾ ਨਾਮ ਰੋਸ਼ਨ ਕੀਤਾ ।
ਬੀਟੀਐਚਐਮ ਸਮੈਸਟਰ 5 ਦੇ ਵਿਦਿਆਰਥੀ ਤੁਸ਼ਾਰ ਨੇ 500 ਵਿਚੋਂ 373 ਅੰਕ ਪ੍ਰਾਪਤ ਕਰ ਜੀਐਨਡੀਯੂ ਵਿੱਚ ਦੂਜਾ, ਇਸ਼ਮੀਨ ਕੌਰ ਨੇ 359 ਅੰਕ ਪ੍ਰਾਪਤ ਕਰ ਜੀਐਨਡੀਯੂ ਵਿੱਚ ਤੀਜਾ ਅਤੇ ਤੇਗਬੀਰ ਸਿੰਘ ਨੇ 337 ਅੰਕ ਪ੍ਰਾਪਤ ਕਰ ਜੀਐਨਡੀਯੂ ਵਿੱਚ ਚੌਥਾ ਸਥਾਨ ਪ੍ਰਾਪਤ ਕੀਤਾ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਇਨ੍ਹਾਂ ਹੋਣਹਾਰ ਵਿਦਿਆਰਥੀਆਂ, ਇਨ੍ਹਾਂ ਦੇ ਪ੍ਰਾਧਿਆਪਕ ਪ੍ਰੋ. ਵਿਸ਼ਾਲ ਸ਼ਰਮਾ— ਵਿਭਾਗਮੁੱਖੀ, ਪ੍ਰੋ. ਜਗਮੀਤ ਸਿੰਘ ਅਤੇ ਪ੍ਰੋ. ਹਰਪ੍ਰੀਤ ਕੌਰ ਅਤੇ ਇਨ੍ਰਾਂ ਦੇ ਮਾਤਾ—ਪਿਤਾ ਨੂੰ ਇਸ ਉਪਲਬੱਧੀ ਦੇ ਲਈ ਮੁਬਾਰਕਬਾਦ ਦਿੱਤੀ । ਡਾ. ਭੰਡਾਰੀ ਨੇ ਕਿਹਾ ਕਿ ਜ਼ਿਕਰ ਯੋਗ ਹੈ ਕਿ ਦੋਆਬਾ ਕਾਲਜ ਵਿੱਚ ਜੀਐਨਡੀਯੂ ਦੇ ਅੰਤਰਗਤ ਬੀਟੀਐਚਐਮ ਦੇ ਡਿਗਰੀ ਦੇ ਕੋਰਸ ਨੂੰ ਪਿੱਛਲੇ ਲਗਭਗ 15 ਸਾਲਾਂ ਤੋਂ ਸਫ਼ਲਤਾਪੂਰਵਕ ਚਲ ਰਿਹਾ ਹੈ, ਇਸ ਵਿੱਚ ਇਨ੍ਹਾਂ ਵਿਦਿਆਰਥੀਆਂ ਨੂੰ ਸਮੇਂ—ਸਮੇਂ ’ਤੇ ਟੂਰਿਜ਼ਮ ਅਤੇ ਹੋਟਲ ਉਦਯੋਗ ਦੀ ਸਟੀਕ ਬਾਰੀਕਿਆਂ ਅਤੇ ਇਸ ਉਦਯੋਗ ਨਾਲ ਸੰਬੰਧਤ ਸੈਮੀਨਾਰ, ਵਰਕਸ਼ਾਪਸ ਅਤੇ ਇੰਡਸਟ੍ਰੀਅਲ ਵਿਜੀਟਸ ਕਰਵਾਏ ਜਾਂਦੇ ਹਨ ਤਾਕਿ ਇਨ੍ਹਾਂ ਵਿਦਿਆਰਥੀਆਂ ਦੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਵਧੀਆ ਪਲੇਸਮੈਂਟ ਹੋ ਸਕੇ ।