ਦੁਆਬਾ ਕਾਲਜ ਦੇ ਸਾਇੰਸ ਦੇ ਵਿਦਿਆਰਥੀਆਂ ਦਾ ਵਧੀਆ ਪ੍ਰਦਰਸ਼ਨ
ਜਲੰਧਰ: ਪ੍ਰਿੰਸੀਪਲ ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਕਾਲਜ ਦੇ ਫੈਕਲਟੀ ਆਫ ਸਾਇੰਸਿਸ ਦੇ ਵਿਦਿਆਰਥੀਆਂ ਦੀ ਹਾਲ ਹੀ ਵਿੱਚ ਵਿਭਿੰਨ ਕੰਪੀਟੀਸ਼ਨਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣੇ ਕਾਲਜ ਦਾ ਨਾਮ ਰੋਸ਼ਨ ਕੀਤਾ। ਪ੍ਰਿੰਸੀਪਲ ਡਾ. ਪ੍ਰਦੀਪ ਭੰਡਾਰੀ ਨੇ ਇਸ ਉਪਲਬਧੀ ਲਈ ਇਨਾਂ ਵਿਦਿਆਰਥੀਆਂ ਨਾਲ ਸਬੰਧਿਤ ਫੈਕਲਟੀ ਆਫ ਸਾਇੰਸਿਸ ਦੇ ਮੁਖਿਆਂ- ਡਾ. ਅਰਸ਼ਦੀਪ ਸਿੰਘ, ਡਾ. ਰਾਜੀਵ ਖੋਸਲਾ ਅਤੇ ਪ੍ਰੋ. ਕੇ.ਕੇ. ਯਾਦਵ ਅਤੇ ਇਨਾਂ ਵਿਦਿਆਰਥੀਆਂ ਦੇ ਮਾਤਾ ਪਿਤਾ ਨੂੰ ਇਸ ਸ਼ਲਾਖਾਯੋਗ ਪ੍ਰਦਰਸ਼ਨ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਕਾਲਜ ਭਵਿੱਖ ਵਿੱਚ ਵੀ ਵਿਦਿਆਰਥੀਆਂ ਨੂੰ ਇਸ ਦਿਸ਼ਾ ਵਿੱਚ ਉਤਸ਼ਾਹਿਤ ਕਰਨ ਲਈ ਉਪਰਾਲੇ ਕਰਦਾ ਰਹੇਗਾ।
ਡਾ. ਭੰਡਾਰੀ ਨੇ ਦੱਸਿਆ ਕਿ ਬੀਐਸਸੀ ਕੰਪਿਊਟਰ ਸਾਇੰਸ ਦੇ ਵਿਦਿਆਰਥੀਆਂ ਕਣਿਕਾ ਅਤੇ ਅੰਸ਼ਿਕਾ ਨੇ ਹਾਲ ਹੀ ਵਿੱਚ ਮੈਥੇਮੈਟਿਕਸ ਅਤੇ ਫਿਜਿਕਸ ਵਿੱਚ ਆਈਆਈਟੀ-ਜੈਮ ਦੀ ਪਰੀਖਿਆ ਪਾਸ ਕੀਤੀ। ਬੀਐਸਸੀ ਬਾਓਟੈਕਨਾੱਲਜੀ ਦੇ ਵਿਦਿਆਰਥੀ ਸ਼ਿਵਮ ਸਾਹੂ ਨੇ ਆਲ ਇੰਡਿਆ ਡੀਬੀਟੀ-ਜੇਆਰਐਫ ਪਰੀਖਿਆ ਪਾਸ ਕੀਤੀ ਅਤੇ ਸੈਨਟਰਲ ਡਰਗ ਇੰਸਟੀਟਿਊਟ ਲਖਨਊ ਵਿੱਚ ਪੀਐਚਡੀ ਲਈ ਦਾਖਿਲਾ ਮਿਲਿਆ। ਇਸੇ ਤਰਾਂ ਬੀਐਸਸੀ ਨਾਨ ਮੈਡੀਕਲ ਦਾ ਵਿਦਿਆਰਥੀ ਵਿਸ਼ਾਲ ਭਟੋਏ ਕਲੇਰੇਟਨ ਯੂਨੀਵਰਸਿਟੀ, ਅੋਟਾਵਾ, ਕੈਨੇਡਾ ਵਿੱਚ ਪੀਐਚਡੀ ਲਈ ਚੁਣਿਆ ਗਿਆ ਅਤੇ ਇਸ ਵਿਦਿਆਰਥੀ ਨੇ ਜੀਆਰਈ ਦੀ ਪਰੀਖਿਆ ਵੀ ਪਾਸ ਕੀਤੀ।