ਦੋਆਬਾ ਕਾਲਜ ਵਿਖੇ ਕੰਪਿਊਟਰ ਸਾਇੰਸ ਵਿਭਾਗ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪਲੇਸਮੈਂਟ
ਜਲੰਧਰ, 8 ਅਗਸਤ, 2022: ਦੋਆਬਾ ਕਾਲਜ ਦੇ ਪ੍ਰਿੰਂ ਡਾ. ਪ੍ਰਦੀਪ ਭੰਡਾਰੀ ਅਤੇ ਪ੍ਰੋ. ਨਵੀਨ ਜੋਸ਼ੀ- ਵਿਭਾਗਮੁਖੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੀ.ਜੀ. ਡਿਪਾਰਟਮੈਂਟ ਆਫ ਕੰਪਿਊਟਰ ਸਾਇੰਸ ਐਂਡ ਆਈ.ਟੀ. ਵਿਭਾਗ ਦੇ ਬੀਸੀਏ ਅਤੇ ਬੀਐਸਸੀ ਆਈ.ਟੀ. ਦੇ ਵਿਦਿਆਰਥੀਆਂ ਦਾ ਕਾਲਜ ਵਿਖੇ ਹਾਲ ਹੀ ਵਿੱਚ ਹੋਈ ਵੱਖ ਵੱਖ ਕੰਪਨਿਆਂ ਦੀ ਪਲੇਸਮੈਂਟ ਡ੍ਰਾਇਵ ਵਿੱਚ ਟੈਕਨੀਕਲ ਰਾਊਂਡ ਅਤੇ ਪਰਸਨਲ ਇੰਟਰਵਿਊ ਦੇ ਉਪਰਾਂਤ ਚੁਣਿਆ ਗਿਆ ਹੈ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਦੱਸਿਆ ਕਿ ਕਾਲਜ ਦਾ ਪਲੇਸਮੈਂਟ ਐਂਡ ਇੰਡਸਟਰੀ ਇੰਟਰਫੇਸ ਸੇਲ ਅਤੇ ਕੰਪਿਊਟਰ ਸਾਇੰਸ ਵਿਭਾਗ ਸਮੇਂ ਸਮੇਂ ਤੇ ਪਲੇਸਮੈਂਟ ਡ੍ਰਾਇਵ ਅਯਜੋੋਨ ਕਰਦਾ ਰਹਿੰਦਾ ਹੈ ਤਾਕਿ ਵਿਦਿਆਰਥੀਆਂ ਦਾ ਮਲਟੀ ਨੈਸ਼ਨਲ ਕੰਪਨੀ ਵਿੱਚ ਪਲੇਸਮੈਂਟ ਮਿਲ ਸਕੇ । ਇਸਦੇ ਲਈ ਕਾਲਜ ਵਿੱਖੇ ਡੀਸੀਜੇ ਕੰਪਿਟਿਟਿਵ ਸੈਂਟਰ ਅਤੇ ਡੀਸੀਜੇ ਪਰਸਨੈਲਿਟੀ ਡਿਵੈਲਪਮੈਂਟ ਸੈਂਟਰ ਵਧੀਆ ਕਰ ਕਰ ਰਹੇ ਹਨ । ਪ੍ਰੋ. ਨਵੀਨ ਜੋਸ਼ੀ ਨੇ ਦੱਸਿਆ ਕਿ ਕੰਪਿਊਟਰ ਸਾਇੰਸ ਵਿਭਾਗ ਦੇ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਟ੍ਰੈਨਿੰਗ ਰਾਹੀਂ ਵੱਖ ਵੱਖ ਪਹੇਲੁਆਂ ਤੇ ਸਿਖਲਾਈ ਦਿੱਤੀ ਜਾਂਦੀ ਹੈ ਇਸਦੇ ਕਾਰਨ ਇਸ ਵਿਦਿਆਰਥੀਆਂ ਨੇ ਇਸ ਉਪਲਬੱਧੀ ਹਾਸਿਲ ਕੀਤੀ ਹੈ ।
ਬੀਸੀਏ ਦੇ ਮਨਦੀਪ, ਰਾਹੁਲ, ਸੰਚਿਤ ਸ਼ਰਮਾ ਦਾ ਵਿਪ੍ਰੋ, ਹਰਜੋਤ ਅਤੇ ਰਾਜਨ ਦਾ ਇਨਫੋਸਿਸ, ਯਸ਼ਿਕਾ ਅਤੇ ਸ਼ੁਭਮ ਦਾ ਡੀਐਕਸੀ ਟੈਕਨੋਲੋਜੀ, ਪੂਨਮ, ਦੇਵਮ ਅਤੇ ਗੁਰਲੀਨ ਦਾ ਕੈਪਜਮਨੀ ਮਲਟੀ ਨੈਸ਼ਨਲ ਕੰਪਨੀ ਵਿੱਚ ਪਲੇਸਮੈਂਟ ਹੋਈ । ਇਸੀ ਤਰ੍ਹਾਂ ਬੀਐਸਸੀ ਆਈ.ਟੀ. ਦੇ ਰਾਜਨ ਦਾ ਕੰਫੋਰਜ ਅਤੇ ਸ਼ਭਮ ਦਾ ਆਈਸੀਆਈਸੀਆਈ ਵਿੱਖੇ ਚਯਨ ਹੋਇਆ ।
ਪ੍ਰਿੰ. ਡਾ. ਪ੍ਰੰਦੀਪ ਭੰਡਾਰੀ ਨੇ ਪਲੇਸਮੈਂਟ ਵਿਦਿਆਰਥੀਆਂ, ਉਨਾਂ ਦੇ ਮਾਤਾ ਪਿਤਾ, ਪ੍ਰਾਧਿਆਪਕ, ਪ੍ਰੋ. ਨਵੀਨ ਜੋਸ਼ੀ, ਡਾ. ਓਪਿੰਦਰ ਅਤੇ ਡਾ. ਅਮਰਜੀਤ ਸਿੰਘ ਸੈਨੀ ਨੂੰ ਉਨ੍ਹਾਂ ਦੀ ਇਸ ਸਫਲਤਾ ਲਈ ਮੁਬਾਰਕਬਾਦ ਦਿੱਤੀ ।