ਦੋਆਬਾ ਕਾਲਜ ਵਿੱਚ ਭਾਰਤ ਦੇ ਏਕੀਕਰਨ ਦੇ ਆਗੂ ਸ. ਪਟੇਲ ਨੂੰ ਸਮਰਪਿਤ ਐਗਜੀਬਿਸ਼ਨ ਦਾ ਅਯੋਜਨ
ਦੋਆਬਾ ਕਾਲਜ ਵਿੱਚ ਸ. ਪਟੇਲ ਨੂੰ ਸਮਰਪਿਤ ਵਿਸ਼ੇਸ਼ ਪ੍ਰਦਰਸ਼ਨੀ ਦਾ ਨਿਰੀਖਣ ਕਰਦੇ ਹੋਏ ਪਤਵੰਤੇ ਅਤੇ ਵਿਦਿਆਰਥੀ ।
ਜਲੰਧਰ () 23 ਨਵੰਬਰ, 2024 ਦੋਆਬਾ ਕਾਲਜ ਦੇ ਐਨਐਸਐਸ ਵਿਭਾਗ ਦੁਆਰਾ ਰਾਸ਼ਟਰ ਏਕੀਕਰਨ ਸਪਤਾਹ ਦੇ ਤਹਿਤ ਦੇਸ਼ ਦੇ ਏਕੀਕਰਨ ਦੇ ਆਗੂ ਸ. ਵਲੱਭ ਭਾਈ ਪਟੇਲ ਨੂੰ ਸਮਰਪਿਤ ਐਗਜੀਬਿਸ਼ਨ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਮੁੱਖ ਮਹਿਮਾਨ ਹਾਜਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਡਾ. ਅਰਸ਼ਦੀਪ ਸਿੰਘ ਸੰਯੋਜਕ ਐਨਐਸਐਸ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ ।
ਇਸ ਦੌਰਾਨ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ ਡਾ. ਵਿਨੈ ਗਿਰੋਤਰਾ ਨੇ ਹਾਜਰ ਨੂੰ ਸੰਬੋਧਤ ਕਰਦੇ ਹੋਏ, ਸ. ਵਲੱਭ ਭਾਈ ਪਟੇਲ ਨੂੰ ਦੇਸ਼ ਵਿੱਚ ਏਕੀਕਰਨ ਦੇ ਲਈ ਉਨ੍ਹਾਂ ਵੱਲੋਂ ਕੀਤੇ ਗਏ ਵੱਡਮੁੱਲੇ ਯੋਗਦਾਨ ਦੀ ਵਿਸਥਾਰਪੂਰਵਕ ਚਰਚਾ ਕੀਤੀ । ਡਾ. ਅਰਸ਼ਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਸ. ਪਟੇਲ ਜਿਨ੍ਹਾਂ ਨੂੰ ਲੋਹ ਪੁਰਸ਼ ਵਜੋਂ ਵੀ ਜਾਣਿਆ ਜਾਂਦਾ ਹੈ, ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਉਹਨਾਂ ਨੂੰ ਮਹਾਨ ਉਚਾਈਆਂ ਨੂੰ ਛੂਹਣ ਲਈ ਪ੍ਰੇਰਿਤ ਕੀਤਾ । ਇਸ ਮੌਕੇ ’ਤੇ ਕਾਲਜ ਦੇ ਵਿਦਿਆਰਥੀਆਂ ਨੇ ਸ. ਵਲੱਭ ਭਾਈ ਪਟੇਲ ਦੇ ਜੀਵਨ ਨਾਲ ਸਬੰਧਤ ਕਈ ਪ੍ਰਾਪਤੀਆਂ ਅਤੇ ਉਨ੍ਹਾਂ ਵੱਲੋਂ ਕੀਤੇ ਗਏ ਸ਼ਲਾਘਾਯੋਗ ਕੰਮਾਂ ਨਾਲ ਸਬੰਧਤ ਵਿਸ਼ੇਸ਼ ਤਸਵੀਰਾਂ ਦੀ ਪ੍ਰਦਰਸ਼ਨੀ ਵੀ ਲਗਈ ਗਈ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਨ੍ਹਾਂ ਨੂੰ ਸ. ਪਟੇਲ ਦੀ ਦੂਰਅੰਦੇਸ਼ੀ ਅਤੇ ਅਗਵਾਈ ਕਰਨ ਦੀ ਅਥਾਹ ਯੋਗਤਾ ਤੋਂ ਪ੍ਰੇਰਨਾ ਲੈਂਦੇ ਹੋਏ, ਸਾਨੂੰ ਆਪਣੇ ਸਮਾਜ ਅਤੇ ਕਾਰਜ ਖੇਤਰ ਵਿੱਚ ਮਹਾਨ ਉਚਾਈਆਂ ਨੂੰ ਛੂਹਣ ਦੀ ਭਾਵਨਾ ਹੋਣੀ ਚਾਹੀਦੀ ਹੈ । ਡਾ. ਅਰਸ਼ਦੀਪ ਸਿੰਘ ਨੇ ਅੰਤ ਵਿੱਚ ਧੰਨਵਾਦ ਪ੍ਰਸਤਾਵ ਪੇਸ਼ ਕੀਤਾ ।