ਡਿਪਟੀ ਕਮਿਸ਼ਨਰ ਨੇ ਪਰਾਲੀ ਤੋਂ ਬਿਜਲੀ ਬਣਾਉਣ ਵਾਲੀ ਫਰਮ ਦੇ ਭੁਰਥਲਾ ਮਡੇਰ,ਚੋਦਾ ਅਤੇ ਅਮਰਗੜ੍ਹ ਵਿਖੇ ਪਰਾਲੀ ਦੀ ਗੱਠਾ ਬਣਾ ਕੇ ਸਟੋਰ ਕਰਨ ਵਾਲੇ ਸਥਾਨਾਂ ਦਾ ਲਿਆ ਜਾਇਜਾ
ਅਮਰਗੜ੍ਹ / ਮਾਲੇਰਕੋਟਲਾ, 16 ਅਕਤੂਬਰ: '' ਮਾਲੇਰਕੋਟਲਾ ਜ਼ਿਲ੍ਹੇ ਦੇ ਕਿਸਾਨਾਂ ਲਈ ਖੁਸ਼ੀ ਦੀ ਖ਼ਬਰ ਹੈ ਕਿ ਪਰਾਲੀ ਤੋਂ ਕੁਦਰਤੀ ਤੌਰ ਤੇ ਬਿਜਲੀ ਬਣਾਉਣ ਲਈ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਲੱਗਾ ਯੂਨਿਟ ਜ਼ਿਲ੍ਹਾ ਮਾਲੇਰਕੋਟਲਾ ਤੋਂ ਕਰੀਬ 50-60 ਹਜਾਰ ਮੀਟ੍ਰਿਕ ਟਨ ਝੋਨੇ ਦੀ ਪਰਾਲੀ ਇੱਕਤਰ ਕਰਕੇ ਬਿਜਲੀ ਪੈਦਾ ਕਰੇਗਾ ਅਤੇ ਇਸ ਵਰਤੋਂ ਉਦਯੋਗਿਕ ਇਕਾਕੀਆਂ ਵਿੱਚ ਕੀਤੀ ਜਾਵੇਗੀ । ਉਨ੍ਹਾਂ ਕਿਹਾ ਕਿ ਇਹ ਪ੍ਰਤੀਕ੍ਰਿਆ ਵਾਤਾਵਰਣ ਅਤੇ ਮਾਨਵਤਾ ਲਈ ਸੁਰੱਖਿਅਤ ਅਤੇ ਸਾਫ ਸੁਥਾਰਾ ਵਾਯੂ ਮੰਡਲ ਮੁਹੱਈਆ ਕਰਵਾਉਣ ਦਾ ਵੱਡਾ ਉੱਦਮ ਹੈ ਸਾਬਤ ਹੋ ਰਿਹਾ ਹੈ।'' ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਨੇ ਭੁਰਥਲਾ ਮਡੇਰ,ਚੋਦਾ ਅਤੇ ਅਮਰਗੜ੍ਹ ਵਿਖੇ ਕੰਪਨੀ ਵੱਲੋਂ ਪਰਾਲੀ ਦੀਆਂ ਗੰਠਾ ਬਣਵਾਕੇ ਕੀਤੇ ਸਟੋਰ ਯੂਨੀਟ ਦਾ ਦੌਰਾ ਕਰਨ ਉਪਰੰਤ ਕੀਤੇ ।
ਡਿਪਟੀ ਕਮਿਸ਼ਨਰ ਨੂੰ ਕੰਪਨੀ ਦੇ ਨੁਮਾਇੰਦਿਆ ਨੇ ਗੱਲ ਬਾਤ ਦੌਰਾਨ ਦੱਸਿਆ ਕਿ ਪਰਾਲੀ ਤੋਂ ਬਹੁਤ ਹੀ ਕਲੀਨ ਅਤੇ ਵਾਤਾਵਰਣ ਅਨਕੂਲ ਤਰੀਕੇ ਨਾਲ ਬਾਈਓ ਬਿਜਲੀ ਤਿਆਰ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਇਸ ਨਾਲ ਇਕਾਲੇ ਵਿੱਚ ਪਰਾਲੀ ਸਾੜਨ ਦੀ ਸਮੱਸਿਆ ਦਾ ਹੱਲ ਹੋ ਜਾਵੇਗਾ। ਬਿਜਲੀ ਦੀ ਵਰਤੋਂ ਉਦਯੋਗਿਕ ਇਕਾਈਆਂ ਵਿੱਚ ਕੀਤੀ ਜਾਵੇਗੀ ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੀਆਂ ਅਗਲੀਆਂ ਪੀੜ੍ਹੀਆਂ ਦੇ ਭਵਿੱਖ ਲਈ ਪਰਾਲੀ ਨੂੰ ਅੱਗ ਲਗਾਕੇ ਵਾਤਾਵਰਣ ਖਰਾਬ ਨਾ ਕਰਨ ਕਿਉਂਕਿ ਧੂੰਏ ਕਰਕੇ ਦਮੇ ਦੇ ਬਹੁਤ ਸਾਰੇ ਮਰੀਜ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹੇ ਵਿੱਚ ਝੋਨੇ ਦੀ ਖਰੀਦ ਦੇ ਸੁਚੱਜੇ ਪ੍ਰਬੰਧ ਕੀਤੇ ਹਨ ਤੇ ਲੋੜੀਂਦੀ ਮਸ਼ੀਨਰੀ ਕਿਸਾਨਾਂ ਦੇ ਘਰਾਂ ਤੱਕ ਪਹੁੰਚਾਈ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਸਾਨਾਂ ਵੱਲੋਂ ਲਾਈ ਜਾਂਦੀ ਖੇਤਾਂ ਵਿੱਚ ਅੱਗ ਉਤੇ ਨਿਗਰਾਨੀ ਸੈਟੈਲਾਈਟ ਰਾਹੀਂ ਰੱਖੀ ਜਾ ਰਹੀ ਹੈ, ਇਸ ਲਈ ਕਿਸਾਨ ਕਿਸੇ ਵਹਿਮ 'ਚ ਨਾ ਰਹਿਣ ਕਿ ਉਨ੍ਹਾਂ ਦੀ ਅੱਗ ਦਾ ਕਿਸੇ ਨੂੰ ਪਤਾ ਨਹੀਂ ਲੱਗੇਗਾ, ਸਗੋਂ ਅੱਗ ਲਾਉਣ ਵਾਲੇ ਕਿਸਾਨਾਂ ਵਿਰੁੱਧ ਨਿਯਮਾਂ ਮੁਤਾਬਕ ਕਾਰਵਾਈ ਕਰਨ ਦੇ ਨਾਲ-ਨਾਲ ਅਸਲੇ ਦੇ ਲਾਇਸੈਂਸ ਰੱਦ ਕਰਨ ਦੀ ਕਾਰਵਾਈ ਵੀ ਕੀਤੀ ਜਾਵੇਗੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸੁਰਿੰਦਰ ਸਿੰਘ, ਐਸ.ਪੀ. ਜਗਦੀਸ ਬਿਸਨੋਈ,ਐਸ.ਡੀ.ਐਮ. ਸੁਰਿੰਦਰ ਕੌਰ ਤੋਂ ਇਲਾਵਾ ਕੰਪਨੀ ਦੇ ਅਧਿਕਾਰੀ ਵੀ ਮੌਜੂਦ ਸਨ ।