ਦੋਆਬਾ ਕਾਲਜ ਵਿਖੇ ਪੰਜ ਰੋਜ਼ਾ ਥਿਏਟਰ ਵਰਕਸ਼ਾਪ ਅਯੋਜਤ
ਜਲੰਧਰ, 30 ਦਸੰਬਰ, 2021: ਦੋਆਬਾ ਕਾਲਜ ਵਿਖੇ ਪੋਸਟ ਗ੍ਰੇਜੂਏਟ ਜਰਨਲਿਜ਼ਮ ਅਤੇ ਮਾਸ ਕਮਿਉਨੀਕੇਸ਼ਨ ਵਿਭਾਗ ਵਲੋਂ ਪੰਜ ਰੋਜ਼ਾ ਥਿਏਟਰ ਵਰਕਸ਼ਾਪ- ਜਿੰਦਗੀ ਨਾਟਕ ਹੀ ਹੁੰਦਾ ਹੈ ਦਾ ਅਯੋਜਨ ਵਿਦਿਆਰਥੀਆਂ ਦੇ ਲਈ ਕੀਤਾ ਗਿਆ ਜਿਸ ਵਿੱਚ ਪ੍ਰੋ. ਦੀਪਕ ਸ਼ਰਮਾ- ਥਿਏਟਰ ਅਤੇ ਫਿਲਮ ਡਾਇਰੈਕਟਰ ਬਤੌਰ ਕਾਰਜਸ਼ਾਲਾ ਸੰਯੋਜਕ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਡਾ ਸਿਮਰਨ ਸਿਧੂ- ਵਿਭਾਗਮੁੱਖੀ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ।
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਇਸ ਤਰਾਂ ਦੀ ਸਾਰਥਕ ਕਾਰਜਸ਼ਾਲਾ ਜਰਨਲਿਜ਼ਮ ਦੇ ਵਿਦਿਆਰਥੀਆਂ ਵਿੱਚ ਆਤਮ ਵਿਸ਼ਵਾਸ ਅਤੇ ਖੁਦ ਨੂੰ ਅਭਿਵਿਅਕਤ ਕਰਨ ਦੀ ਸ਼ਮਤਾ ਦਾ ਸਟੀਕਤਾ ਨਾਲ ਵਿਕਾਸ ਕਰਦੀ ਹੈ ਜਿਸ ਤੋਂ ਕੀ ਉਸਦੀ ਸਖਸੀਅਤ ਵਿੱਚ ਹੋਰ ਵੀ ਨਿਖਾਰ ਆਉਂਦਾ ਹੈ ਜੋ ਕਿ ਟੈਲੀਵੀਜ਼ਨ ਅਤੇ ਰੇਡੀਓ ਇੰਡਸਟਰੀ ਦੇ ਲਈ ਬਹੁਤ ਜ਼ਰੂਰੀ ਹੈ। ਪ੍ਰੋ. ਦੀਪਕ ਸ਼ਰਮਾ ਨੇ ਵਿਦਿਆਰਥੀਆਂ ਨੂੰ ਵਾਇਸ ਮਾਡਿਉਲੇਸ਼ਨ ਦੀ ਵੱਖ ਵੱਖ ਏਕਸਰਸਾਇਸਿਜ਼, ਡਿਕਸ਼ਨ, ਕਰੈਕਟਰ ਡਿਵੈਲਪਮੇਂਟ, ਇੰਪਰੋਵਾਇਜੇਸ਼ਨ, ਡਾਇਲੋਗ ਬਿਲਡਿੰਗ ਆਦਿ ਦੇ ਬਾਰੇ ਵਿੱਚ ਵੱਖ ਵੱਖ ਕ੍ਰਿਆਵਾਂ ਕਰਵਾਈਆਂ। ਵਾਇਸ ਅੋਵਰ ਆਰਟਿਸਟ ਪਿ੍ਰੰਸ ਨੇ ਵਿਦਿਆਰਥੀਆਂ ਨੂੰ ਵਾਇਸ ਅੋਵਰ ਦੇ ਨੁਕਤੇ ਦੱਸੇ। ਵਰਕਸ਼ਾਪ ਦੇ ਅੰਤ ਵਿੱਚ ਵਿਭਾਗਮੁੱਖੀ ਡਾ. ਸਿਮਰਨ ਸਿੱਧੂ ਨੇ ਸਾਰੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਕਾਰਜਸ਼ਾਲਾ ਵਿਦਿਆਰਥੀਆਂ ਨੂੰ ਪਿ੍ਰੰਟ ਅਤੇ ਇਲੇਕਟ੍ਰਾਨਿਕ ਮੀਡੀਆ ਦੇ ਖੇਤਰ ਵਿੱਚ ਕਾਬਲ ਬਣਾਉਨ ਲਈ ਸਹਾਇਕ ਸਿਧ ਹੋਈ ਹੈ।