ਦੁਆਬਾ ਕਾਲਜ ਵਲੋਂ ਪ੍ਰੋਜੇਕਟ ਸੰਪਰਕ ਦੇ ਅੰਤਰਗਤ ਅਪਾਹਿਜ ਆਸ਼ਰਮ ਵਿੱਚ ਫੂਡ ਪੈਕੇਟਸ ਵੰਡੇ ਗਏ।
ਜਲੰਧਰ: ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦਿਆ ਹੋਏ ਦੱਸਿਆ ਕਿ ਕਾਲਜ ਨੇ ਹਾਲ ਹੀ ਵਿੱਚ ਆਪਣੇ ਸਮਾਜਿਕ ਸਰੋਕਾਰਾਂ ਦੀ ਪ੍ਰਤੀ ਆਪਣੀ ਜਿੰਮੇਵਾਰੀ ਨੂੰ ਸਮਝਦੇ ਹੋਏ ਕੋਵਿਡ ਕਾਲ ਵਿੱਚ ਪ੍ਰੋਜੇਕਟ ਸੰਪਰਕ ਅਭਿਆਨ ਦਾ ਆਰੰਭ ਕੀਤਾ ਹੈ ਜਿਸਦੇ ਤਹਿਤ ਕਾਲਜ ਦੇ ਟੂਰਿਜ਼ਮ ਅਤੇ ਹੋਟਲ ਮੈਨੇਜਮੇਂਟ ਵਿਭਾਗ ਵਲੋਂ ਤਿਆਰ ਕੀਤੇ ਗਏ ਵਿਸ਼ੇਸ਼ 150 ਫੂਡ ਪੈਕੇਟਸ ਜਲੰਧਰ ਦੇ ਅਪਾਹਿਜ ਆਸ਼ਰਮ ਵਿੱਚ ਵੰਡੇ ਗਏ।
ਇਸ ਮੌਕੇ ਤੇ ਪਿ੍ਰੰ. ਡਾ ਪ੍ਰਦੀਪ ਭੰਡਾਰੀ, ਪ੍ਰੋ. ਰਾਹੁਲ ਹੰਸ-ਵਿਭਾਗਮੁੱਖੀ, ਪ੍ਰੋ. ਸ਼ੁਭਮ ਤਾਰਾ, ਹਰਪ੍ਰੀਤ- ਫੂਡ ਤਕਨੀਸ਼ਨ ਅਤੇ ਵਿਦਿਆਰਥੀਆਂ ਨੇ ਅਪਾਹਿਜ ਆਸ਼ਰਮ ਦੇ ਚੇਅਰਮੇਨ- ਤਰਸੇਮ ਕਪੂਰ ਅਤੇ ਉਨਾਂ ਦੇ ਸਟਾਫ ਨੂੰ 150 ਫੂਡ ਪੈਕੇਟਸ ਪ੍ਰਦਾਨ ਕੀਤੇ। ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਕਾਲਜ ਭੱਵਿਖ ਵਿੱਚ ਵੀ ਸੰਪਰਕ ਪ੍ਰੋਗਰਾਮ ਦੇ ਤਹਿਤ ਸੋਸ਼ਲ ਆਉਟਰੀਚ ਦੇ ਪ੍ਰੋਗ੍ਰਾਮ ਦਾ ਅਯੋਜਨ ਅਤੇ ਸਮਾਜਿਕ ਕਾਰਜਾਂ ਵਿੱਚ ਆਪਣੀ ਭਾਗੀਦਾਰੀ ਕਰਦਾ ਰਹੇਗਾ।