ਜ਼ਿਲ੍ਹਾ ਮਾਲੇਰਕੋਟਲਾ ਵਿਖੇ "ਵਿਕਸਤ ਭਾਰਤ ਸੰਕਲਪ ਯਾਤਰਾ" ਤਹਿਤ ਸ਼ਹਿਰੀ ਖੇਤਰ 'ਚ 10 ਤੋਂ 12 ਜਨਵਰੀ ਤੱਕ ਆਮ ਜਨਤਾ ਨੂੰ ਲੋਕ ਭਲਾਈ ਸਕੀਮਾਂ ਬਾਰੇ ਕੀਤਾ ਜਾਵੇਗਾ ਜਾਗਰੂਕ- ਏ.ਡੀ.ਸੀ.
ਕੇਂਦਰੀ ਯੋਜਨਾਵਾਂ ਅਤੇ ਪ੍ਰੋਗਰਾਮਾਂ ਬਾਰੇ ਲੋਕਾਂ ਨੂੰ ਕੀਤਾ ਜਾਵੇਗਾ ਜਾਗਰੂਕ- ਸੁਰਿੰਦਰ ਸਿੰਘ
ਮਾਲੇਰਕੋਟਲਾ, 3 ਜਨਵਰੀ, 2024: ਕੇਂਦਰੀ ਯੋਜਨਾਵਾਂ ਨੂੰ ਹਾਸ਼ੀਏ 'ਤੇ ਜੀਵਨ ਬਸਰ ਕਰ ਰਹੇ ਲੋਕਾਂ ਤੱਕ ਪਹੁੰਚਾਉਣਾ ਯਕੀਨੀ ਬਣਾਉਣ ਅਤੇ ਲੋੜਵੰਦ ਲੋਕਾਂ ਦੇ ਜੀਵਨ ਪੱਧਰ ਵਿੱਚ ਹੋਰ ਸੁਧਾਰ ਕਰਨ ਲਈ ਕੇਂਦਰ ਸਰਕਾਰ ਵੱਲੋਂ "ਵਿਕਸਤ ਭਾਰਤ ਸੰਕਲਪ ਯਾਤਰਾ" ਦੀ ਸ਼ੁਰੂਆਤ ਕੀਤੀ ਗਈ ਹੈ ਜੋ ਕਿ ਪਹਿਲਾ ਜ਼ਿਲ੍ਹਾ ਮਾਲੇਰਕੋਟਲਾ ਦੇ ਪੇਂਡੂ ਖੇਤਰ ਵਿੱਚ ਆਮ ਲੋਕਾਂ ਨੂੰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਤੋਂ ਅਵਗਤ ਕਰਵਾ ਰਹੀ ਹੈ ਤਾਂ ਜੋ ਤਾਂ ਜੋ ਜ਼ਮੀਨੀ ਪੱਧਰ ’ਤੇ ਲੋੜਵੰਦ ਲੋਕਾਂ ਦੇ ਜੀਵਨ ਪੱਧਰ ਵਿਚ ਹੋਰ ਸੁਧਾਰ ਕੀਤਾ ਜਾ ਸਕੇ । ਇਸ ਗੱਲ ਦੀ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਰਿੰਦਰ ਸਿੰਘ ਨੇ ਦਿੱਤੀ । ਉਨ੍ਹਾਂ ਦੱਸਿਆ ਕਿ ਹੁਣ ਇਹ ਜਾਗਰੂਕਤਾ ਵੈਨ ਮਿਤੀ 10 ਜਨਵਰੀ ਤੋਂ 12 ਜਨਵਰੀ 2024 ਤੱਕ ਜ਼ਿਲ੍ਹਾ ਮਾਲੇਰਕੋਟਲਾ ਦੇ ਸ਼ਹਿਰੀ ਖੇਤਰ ਵਿੱਚ ਵਿਚ ਸਰਕਾਰ ਦੀਆਂ ਪ੍ਰਮੁੱਖ ਸਕੀਮਾਂ ਤੇ ਪ੍ਰੋਗਰਾਮਾਂ ਤੋ ਯੋਗ ਲਾਭਪਾਤਰੀਆਂ ਤੱਕ ਪਹੁੰਚ ਬਣਾ ਕੇ ਜਾਗਰੂਕ ਕਰੇਗੀ ।
ਉਨ੍ਹਾਂ ਦੱਸਿਆ ਕਿ "ਵਿਕਸਤ ਭਾਰਤ ਸੰਕਲਪ ਯਾਤਰਾ" ਮਿਤੀ 10 ਜਨਵਰੀ ਨੂੰ ਸਵੇਰੇ 9.30 ਵਜੇ ਦਫ਼ਤਰ ਨਗਰ ਕੌਂਸਲ, 12.30 ਵਜੇ ਸੱਟਾ ਬਜ਼ਾਰ ਅਤੇ ਬਾਅਦ ਦੁਪਹਿਰ 03.30 ਵਜੇ ਜਮਾਲਪੁਰ ਪੱਕਾ ਦਰਵਾਜ਼ਾ ਵਿਖੇ ਪਹੁੰਚੇਗੀ । ਮਿਤੀ 11 ਜਨਵਰੀ ਨੂੰ ਸਵੇਰੇ 09.30 ਵਜੇ ਭੂਮਸੀ ਚੌਂਕ, ਨਵਾਂ ਰਹਿਮਾਨੀ ਹਾਊਸ, 12.30 ਵਜੇ ਕੇਲੋਂ ਗੇਟ, ਮਾਲੇਰਕੋਟਲਾ ਵਿਖੇ ਪੁੱਜੇਗੀ । 11 ਜਨਵਰੀ ਨੂੰ ਹੀ ਬਾਅਦ ਦੁਪਹਿਰ 3.30 ਵਜੇ ਨਗਰ ਕੌਂਸਲ ਦਫ਼ਤਰ ਅਹਿਮਦਗੜ੍ਹ ਵਿਖੇ ਲੋਕਾਂ ਨੂੰ ਜਾਗਰੂਕ ਕਰੇਗੀ । ਇਸੇ ਤਰ੍ਹਾਂ ਮਿਤੀ 12 ਜਨਵਰੀ ਨੂੰ ਸਵੇਰੇ 9.30 ਵਜੇ ਦਫ਼ਤਰ ਨਗਰ ਪੰਚਾਇਤ ਅਮਰਗੜ੍ਹ ਵਿਖੇ ਆਮ ਲੋਕਾਂ ਨੂੰ ਲੋਕ ਭਲਾਈ ਸਕੀਮਾਂ ਬਾਰੇ ਜਾਗਰੂਕ ਕਰਨ ਲਈ ਪੁੱਜੇਗੀ ।