ਸਾਰਾਗੜ੍ਹੀ ਲੜਾਈ ਦੀ 125ਵੀ ਵਰੇਗੰਡ ਮੌਕੇ ਭਾਰਤ ਸਰਕਾਰ ਯਾਦਗਾਰੀ ਡਾਕ ਟਿਕਟ ਜਾਰੀ ਕਰੇ -ਸਾਰਾਗੜ੍ਹੀ ਫਾਊਂਡੇਸ਼ਨ
ਵਿਸ਼ਵ ਪ੍ਰਸਿੱਧ ਸਾਰਾਗੜ੍ਹੀ ਲੜਾਈ ਦੀ 125 ਵੀ ਵਰੇਗੰਡ ਪੂਰੇ ਉਤਸ਼ਾਹ ਨਾਲ ਮਨਾਈ ਜਾਵੇਗੀ -ਗੁਰਿੰਦਰਪਾਲ ਸਿੰਘ ਜੌਸਨ
ਲੁਧਿਆਣਾ: ਸਾਰਾਗੜ੍ਹੀ ਫਾਊਂਡੇਸ਼ਨ ਦੇ ਮੀਡੀਆ ਸਲਾਹਕਾਰ ਸ. ਰਣਜੀਤ ਸਿੰਘ ਖਾਲਸਾ ਨੇ ਇੱਕ ਲਿਖਤੀ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਵਿਸ਼ਵ ਪ੍ਰਸਿੱਧ ਸਾਰਾਗੜ੍ਹੀ ਦੀ ਇਤਿਹਾਸਕ ਲੜਾਈ ਦੀ125 ਵੀ ਵਰੇਗੰਡ ਅਗਲੇ ਸਾਲ ਸਾਰਾਗੜ੍ਹੀ ਫਾਊਡੇਸ਼ਨ ਭਾਰਤ ਤੇ ਪੰਜਾਬ ਸਰਕਾਰ ਸਮੇਤ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਨਿੱਘੇ ਸਹਿਯੋਗ ਨਾਲ ਬੜੇ ਉਤਸ਼ਾਹ ਨਾਲ ਮਨਾਏਗੀ ਅਤੇ ਵੱਡੇ ਯਾਦਗਾਰੀ ਸਮਾਗਮਾਂ ਦਾ ਆਯੋਜਨ ਕੀਤਾ ਜਾਵੇਗਾ।ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਫੈਸਲਾ ਅੱਜ ਸਾਰਾਗੜ੍ਹੀ ਫਾਊਂਡੇਸ਼ਨ ਦੇ ਚੈਅਰਮੈਨ ਸ.ਗੁਰਿੰਦਰਪਾਲ ਸਿੰਘ ਜੋਸਨ ਦੀ ਪ੍ਰਧਾਨਗੀ ਹੇਠ ਸਾਰਾਗੜ੍ਹੀ ਫਾਊਂਡੇਸ਼ਨ ਦੇ ਸਮੂਹ ਅਹੁਦੇਦਾਰਾਂ ਦੀ ਹੌਈ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਸਾਂਝੇ ਰੂਪ ਵਿੱਚ ਕੀਤਾ ਗਿਆ।
ਇਸ ਦੌਰਾਨ ਸ.ਖਾਲਸਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੀਟਿੰਗ ਦੌਰਾਨ ਨਿਊਯਾਰਕ (ਅਮਰੀਕਾ) ਤੋਂ ਉਚੇਚੇ ਤੌਰ ਤੇ ਪੁੱਜੇ ਸਾਰਾਗੜ੍ਹੀ ਫਾਊਡੇਸ਼ਨ ਦੇ ਚੇਅਰਮੈਨ ਸ.ਗੁਰਿੰਦਰਪਾਲ ਸਿੰਘ ਜੌਸਨ ਤੇ ,ਪ੍ਰਧਾਨ ਬ੍ਰਿਗੇਡੀਅਰ (ਰਿਟਾ.) ਜਤਿੰਦਰ ਸਿੰਘ ਅਰੋੜਾ ਨੇ ਇੱਕ ਮਤਾ ਪਾਸ ਕਰਕੇ ਭਾਰਤ ਸਰਕਾਰ ਤੌ ਜ਼ੋਰਦਾਰ ਮੰਗ ਕੀਤੀ ਕਿ ਸਾਰਾਗੜ੍ਹੀ ਲੜਾਈ ਦੀ 125 ਵੀ ਵਰੇਗੰਡ ਮੌਕੇ ਭਾਰਤ ਸਰਕਾਰ ਇੱਕ ਯਾਦਗਾਰੀ ਟਿਕਟ ਜਾਰੀ ਕਰੇ ਤਾਂ ਕਿ ਇਤਿਹਾਸਕ ਲੜਾਈ ਵਿੱਚ ਸੂਰਬੀਰਤਾ ਦਿਖਾ ਕੇ ਸ਼ਹੀਦ ਹੋਣ ਵਾਲੇ 36 ਸਿੱਖ ਰੈਜ਼ੀਮੈਨਟ ਦੇ ਇੱਕੀ ਜਵਾਨਾਂ ਦੀ ਲਾਸਾਨੀ ਸ਼ਹਾਦਤ ਨੂੰ ਸਿੱਜਦਾ ਤੇ ਸਤਿਕਾਰ ਭੇਟ ਕੀਤਾ ਜਾ ਸਕੇ।
ਮੀਟਿੰਗ ਦੌਰਾਨ ਇਹ ਵੀ ਫੈਸਲਾ ਕੀਤਾ ਕਿ ਮੌਜੂਦਾ ਸਮੇਂ ਦੀ ਨੌਜਵਾਨ ਪੀੜ੍ਹੀ ਤੇ ਬੱਚਿਆਂ ਨੂੰ ਸਾਰਾਗੜ੍ਹੀ ਲੜਾਈ ਦੇ ਇਤਿਹਾਸ ਸਬੰਧੀ ਸਹੀ ਜਾਣਕਾਰੀ ਪ੍ਰਾਪਤ ਕਰਨ ਅਤੇ ਸ਼ਹੀਦ ਹੌਏ ਸਿੱਖ ਫੌਜੀਆਂ ਦਾ ਪੂਰਾ ਵੇਰਵਾ ਉਪਲੱਬਧ ਕਰਵਾਉਣ ਹਿੱਤ ਸਾਰਾਗੜ੍ਹੀ ਫਾਊਡੇਸ਼ਨ ਦੀ ਵੈਬਸਾਈਟ ਉਪਰ ਸਾਰਾਗੜ੍ਹੀ ਲੜਾਈ ਦਾ ਪੂਰਾ ਇਤਿਹਾਸ ਸਿਲੈਬਸ ਦੇ ਰੂਪ ਵੱਜੋਂ ਦਰਸਾ ਕੇ ਲਿਖਤੀ ਸਾਰਾਗੜ੍ਹੀ ਪ੍ਰੀਖਿਆ ਦਾ ਆਯੋਜਨ ਹਰ ਸਾਲ ਕਰਵਾਉਣ ਦਾ ਉਪਰਾਲਾ ਵੀ ਆਰੰਭ ਕੀਤਾ ਜਾਵੇਗਾ ਅਤੇ ਪ੍ਰੀਖਿਆ ਵਿੱਚ ਅਵੱਲ ਆਉਣ ਵਾਲੇ ਬੱਚਿਆਂ ਨੂੰ ਨਕਦ ਇਨਾਮ ਰਾਸ਼ੀ ਸਾਰਾਗੜ੍ਹੀ ਫਾਊਡੇਸ਼ਨ ਵੱਲੌਂ ਦਿੱਤੀ ਜਾਵੇਗੀ।
ਮੀਟਿੰਗ ਦੌਰਾਨ ਸਾਰਾਗੜ੍ਹੀ ਫਾਊਂਡੇਸ਼ਨ ਦੇ ਅਹੁਦੇਦਾਰਾਂ ਗੁਰਭੇਜ ਸਿੰਘ ਟਿੱਬੀ, ਸ.ਗੁਰਜੀਤ ਸਿੰਘ ਚੀਮਾ ,ਮਨਜੀਤ ਸਿੰਘ,ਸਿਮਰ ਸਿੰਘ ਵੱਲੋ ਸਾਂਝੇ ਤੌਰ ਤੇ ਫਾਊਂਡੇਸ਼ਨ ਦੇ ਚੇਅਰਮੈਨ ਸ.ਗੁਰਿੰਦਰਪਾਲ ਸਿੰਘ ਜੋਸਨ ਤੇ ਪ੍ਰਧਾਨ ਬ੍ਰਿਗੇਡੀਅਰ ਰਿਟਾ.ਜਸਵਿੰਦਰ ਸਿੰਘ ਅਰੋੜਾ ਨੂੰ ਸਨਮਾਨਿਤ ਵੀ ਕੀਤਾ ਗਿਆ।