ਦੁਆਬਾ ਕਾਲਜ ਦੇ ਵਿਦਿਆਰਥੀਆਂ ਦੀ ਵਦਿਆ ਪਲੇਸਮੇਂਟ
ਜਲੰਧਰ, 17 ਦਸੰਬਰ, 2021: ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਕਾਲਜ ਦੇ ਕੰਪਿਊਟਰ ਸਾਇੰਸ ਅਤੇ ਆਈਟੀ ਵਿਭਾਗ ਦੇ ਵਿਦਿਆਰਥੀਆਂ ਦੀ ਹਾਲ ਹੀ ਵਿੱਚ ਪਲੇਸਮੇਂਟ ਡ੍ਰਾਇਵ ਵਲੋਂ ਮਲਟੀ ਨੇਸ਼ਨਲ ਕੰਪਨੀਆਂ ਵਿੱਚ ਪਲੇਸਮੇਂਟ ਹੋਈ ਹੈ। ਬੀਸੀਏ ਸਮੇਸਟਰ-6 ਦੇ ਨਿਤਿਨ ਦੀ ਟੀਸੀਐਸ ਅਤੇ ਵਿਪਰੋ ਵਿੱਚ ਅਤੇ ਅਭਿਸ਼ੇਕ- ਬੀਐਸਸੀ ਆਈਟੀ ਸਮੈਸਟਰ-6 ਦੀ ਟੀਸੀਐਸ ਵਿੱਚ ਪਲੇਸਮੇਂਟ ਹੋਈ।
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਕਾਲਜ ਵਿੱਚ ਦਿੱਤੀ ਜਾ ਰਹੀ ਪ੍ਰੇਕਟੀਕਲ ਅਤੇ ਸਿਮੁਲੇਸ਼ਨ ਬੇਸਡ ਟੀਚਿੰਗ, ਸਾਫਟ ਸਕਿਲ ਟ੍ਰੇਨਿੰਗ ਅਤੇ ਪ੍ਰਸਨੇਲਿਟੀ ਡਵੈਲਪਮੇਂਟ ਪ੍ਰੋਗਰਾਮ ਦਾ ਹੀ ਨਤੀਜਾ ਹੈ ਕਿ ਗ੍ਰੇਜੂਏਸ਼ਨ ਦੇ ਬਾਅਦ ਹਰ ਸਟ੍ਰੀਮ ਦੇ ਵਿਦਿਆਰਥੀ ਵਦਿਆ ਪਲੇਸਮੇਂਟ ਪ੍ਰਾਪਤ ਕਰ ਰਹੇ ਹਨ। ਉਨਾਂ ਨੇ ਕਿਹਾ ਕਿ ਸਮੇ ਸਮੇ ਤੇ ਮਲਟੀਨੇਸ਼ਨਲ ਕੰਪਨੀਆਂ ਵਿੱਚ ਵਿਦਿਆਰਥੀਆਂ ਦੀ ਰਿਕਰੂਟਮੇਂਟ ਦੇ ਲਈ ਪਲੇਸਮੇਂਟ ਡ੍ਰਾਈਵਜ਼ ਦਾ ਅਯੋਜਨ ਕਰਦਾ ਰਹੇਗਾ ਤਾਕਿ ਵਿਦਿਆਰਥੀਆਂ ਨੂੰ ਵਦਿਆ ਪਲੇਸਮੇਂਟ ਦੇ ਮੌਕੇ ਮਿਲ ਸਕਣ। ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਇਨਾਂ ਹੋਣਹਾਰ ਵਿਦਿਆਰਥੀਆਂ, ਅਤੇ ਉਨਾਂ ਦੇ ਮਾਤਾ ਪਿਤਾ, ਪ੍ਰੋ. ਨਵੀਨ ਜੋਸ਼ੀ-ਵਿਭਾਗਮੁੱਖੀ, ਪਲੇਸਮੇਂਟ ਸੈਲ ਇੰਚਾਰਜ ਡਾ. ਅਮਰਜੀਤ ਸਿੰਘ ਸੈਣੀ ਅਤੇ ਡਾ. ਅੋਪਿੰਦਰ ਸਿੰਘ ਨੂੰ ਇਸ ਉਪਲਬਧੀ ਲਈ ਹਾਰਦਿਕ ਵਧਾਈ ਦਿੱਤੀ।