ਦੋਆਬਾ ਕਾਲਜ ਵਿਖੇ ਵਾਤਵਰਣ ਦੀ ਸੁਰੱਖਿਆ ਲਈ ਗ੍ਰੀਨ ਫਿਊਜ਼ਨ ਸਮਾਗਮ ਅਯੋਜਤ
ਜਲੰਧਰ, 7 ਮਈ, 2024: ਦੋਆਬਾ ਕਾਲਜ ਦੇ ਇਕੋ ਕਲੱਬ ਵੱਲੋਂ ਭਾਰਤ ਸਰਕਾਰ ਦੇ ਇਨਵਾਇਰਮੈਂਟਲ ਐਜੂਕੇਸ਼ਨ ਪ੍ਰੋਗ੍ਰਾਮ ਅਤੇ ਪੰਜਾਬ ਸਟੇਟ ਕਾਊਂਸਿਲ ਫਾਰ ਸਾਇੰਸ ਐਂਡ ਟੈਕਨੋਲੋਜੀ ਦੇ ਸੰਯੋਗ ਨਾਲ ਗ੍ਰੀਨ ਫਿਊਜ਼ਨ ਵਿਸ਼ੇ ’ਤੇ ਸਮਾਗਮ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਡਾ. ਗਿਰਿਸ਼ ਸਪਰਾ— ਮੈਨੇਜਿੰਗ ਡਾਇਰੈਕਟਰ ਗ੍ਰੀਨ ਬ੍ਰਿਗੈਡ ਪ੍ਰਾਇਵਿਟ ਲਿਮਿਟਡ ਅਤੇ ਸ਼੍ਰੀ ਭਰਤ ਬੰਸਲ— ਰੀਪ ਬੈਨੇਫਿਟ ਫਾਊਂਡੈਸ਼ਨ ਬਤੌਰ ਮੁੱਖ ਬੁਲਾਰੇ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਅਸ਼ਵਨੀ ਕੁਮਾਰ ਅਤੇ ਡਾ. ਸ਼ਿਵਿਕਾ ਦਾਤਾ—ਸੰਯੋਜਕਾਂ, ਡਾ. ਰਾਕੇਸ਼ ਕੁਮਾਰ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਵਰਤਮਾਨ ਭੂ—ਮੰਡਲੀਕਰਣ ਦੇ ਦੌਰ ਵਿੱਚ ਵਾਤਾਵਰਣ ਨੂੰ ਬਹੁਤ ਨੁਕਸਾਨ ਹੋਇਆ ਹੈ । ਪਰੰਤੂ ਆਪਣੇ ਰੋਜਾਨਾ ਦੇ ਕੰਮਾਂ ਵਿੱਚ ਛੋਟੇ ਬਦਲਾਵ ਜਿਵੇਂ ਛੋਟੇ ਮਗ ਦਾ ਪ੍ਰਯੋਗ, ਪੇਪਰ ਰੀ—ਸਾਇਕਲ ਅਤੇ ਪਲਾਸਟਿਕ ਦਾ ਪ੍ਰਯੋਗ ਘੱਟ ਕਰਕੇ ਅਸੀਂ ਵਾਤਾਵਰਣ ਦੀ ਸੁਰੱਖਿਆ ਵਿੱਚ ਆਪਣਾ ਯੋਗਦਾਨ ਦੇ ਸਕਦੇ ਹਾਂ । ਉਨ੍ਹਾਂ ਨੇ ਕਿਹਾ ਕਿ ਵਾਤਾਵਰਣ ਵਿੱਚ ਆ ਰਹੇ ਬਦਲਾਵਾਂ ਦੇ ਬਾਰੇ ਵਿੱਚ ਸਾਰੀਆ ਨੂੰ ਜਾਗਰੂਕ ਕਰਵਾਉਣ ਦੇ ਲਈ ਕੇਂਦਰ ਅਤੇ ਰਾਜ ਸਰਕਾਰ ਦੀ ਵੱਖ ਵੱਖ ਏਜੰਸਿਆਂ ਦੇ ਨਾਲ ਤਾਲ—ਮੇਲ ਕਰ ਇਸ ਤਰ੍ਹਾਂ ਦੇ ਪ੍ਰੋਗ੍ਰਾਮਾਂ ਦਾ ਸਮੇਂ—ਸਮੇਂ ਤੇ ਆਯੋਜਨ ਕੀਤਾ ਜਾਂਦਾ ਹੈ ਤਾਕਿ ਵਿਦਿਆਰਥੀਆਂ ਨੂੰ ਜਾਗਰੂਕ ਕਰ ਸਮਾਜ ਅਤੇ ਵਾਤਾਵਰਣ ਵਿੱਚ ਸਾਰਥਕ ਬਦਲਾਵ ਲਿਆਇਆ ਜਾ ਸਕੇ ।
ਡਾ. ਗਿਰਿਸ਼ ਸਪਰਾ ਨੇ ਵਿਦਿਆਰਥੀਆਂ ਨੂੰ ਸਸਟੈਨੇਬਲ ਵੇਸਟ ਮੈਨੇਜਮੈਂਟ ਦੇ ਤੌਰ—ਤਰੀਕੇ, ਵੇਸਟ ਤੋਂ ਛੁਟਕਾਰਾ ਪਾਉਣ ਦੇ ਲਈ ਟੈਕਨਾਲੋਜੀ ਦੀ ਜਾਣਕਾਰੀ ਪ੍ਰਦਾਨ ਕੀਤੀ । ਉਨ੍ਹਾਂ ਨੇ ਹਾਜਰ ਨੂੰ ਸਰਕੂਲਰ ਇਕੋਨੋਮੀ ਮਾਡਲ ਦੇ ਬਾਰੇ ਵੀ ਦੱਸਿਆ । ਸ਼੍ਰੀ ਭਰਤ ਬਾਂਸਲ ਨੇ ਵਿਦਿਆਰਥੀਆਂ ਨੂੰ ਵਾਤਾਵਰਣ ਵਿੱਚ ਆ ਰਹੇ ਬਦਲਾਵਾਂ, ਉਸਦੇ ਮਾਨਵ ਜੀਵਨ ਵਿੱਚ ਪੈਣ ਵਾਲੇ ਪ੍ਰਭਾਵਾਂ ਅਤੇ ਵਾਤਾਵਰਣ ਦੇ ਸਾਂਭ—ਸੰਭਾਲ ਦੀ ਵਿਗਿਆਨਿਕ ਤਕਨੀਕਾਂ ਦੀ ਜਾਣਕਾਰੀ ਦਿੱਤੀ ।
ਇਸ ਮੌਕੇ ’ਤੇ ਵੱਖ—ਵੱਖ ਸਕੂਲਾਂ ਤੋਂ ਆਏ ਹੋਏ ਵਿਦਿਆਰਥੀਆਂ ਦੇ ਵਿੱਚ ਇਨਕਿਊਜਿਟਿਵ ਬਜ ਦੇ ਅੰਤਰਗਤ ਪਹਿਲਾਂ ਤੋਂ ਬਣਾਏ ਗਏ ਵਾਤਾਵਰਣ ਨਾਲ ਸੰਬੰਧਤ ਪੋਸਟਰਜ਼, ਡੈਕਲਾਮੈਸ਼ਨ ਕੰਟੇਸਟ ਅਤੇ ਵੇਸਟ ਟੂ ਵੇਲਥ ਕੰਪਿਟਿਸ਼ਨ ਕਰਵਾਇਆ ਗਿਆ। ਏਪੀਜੀ ਸਕੂਲ ਦੀ ਅਮਨ ਅਤੇ ਖੁਸ਼ੀ ਨੇ ਵੇਸਟ ਟੂ ਵੇਲਥ ਸ਼੍ਰੈਣੀ ਵਿੱਚ ਪਹਿਲਾ, ਸਾਹਿਲ, ਨਿਖਿਲ ਅਤੇ ਰਿਯਾ ਨੇ ਕਵਿੱਜ ਕੰਪਿਟਿਸ਼ਨ ਵਿੱਚ ਪਹਿਲਾ ਅਤੇ ਸਾਰਾਂਸ਼ ਨੇ ਡੈਕਲਾਮੈਸ਼ਨ ਵਿੱਚ ਪਹਿਲਾ, ਨੈਂਸੀ ਅਤੇ ਨਿਖਿਲ ਨੇ ਪੋਸਟਰਜ਼ ਮੈਕਿੰਗ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਅਤੇ ਪ੍ਰਾਧਿਆਪਕਾਂ ਨੇ ਜੇਤੂ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ।
ਦੋਆਬਾ ਕਾਲਜ ਵਿਖੇ ਅਯੋਜਤ ਗ੍ਰੀਨ ਫਿਊਜ਼ਨ ਸਮਾਗਮ ਵਿੱਚ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਗਨਮਾਨਿਆ ਅਤੇ ਪ੍ਰਾਧਿਆਪਕਗਣ ਜੇਤੂ ਵਿਦਿਆਰਥੀਆਂ ਦੇ ਨਾਲ ।