ਗੁਰੂ ਨਾਨਕ ਦੇਵ ਯੂਨੀਵਰਸਿਟੀ ਡਰਾਮਾ ਕਲੱਬ ਅਤੇ ਆਵਾਜ਼ ਰੰਗਮੰਚ ਟੋਲੀ ਵੱਲੋਂ ਪ੍ਰਸਿੱਧ ਨਾਟਕ ਲੋਹਾ ਕੁੱਟ ਦੀ ਸਫ਼ਲ ਪੇਸ਼ਕਾਰੀ
ਗੁਰੂ ਨਾਨਕ ਦੇਵ ਯੂਨੀਵਰਸਿਟੀ ਡਰਾਮਾ ਕਲੱਬ ਅਤੇ ਆਵਾਜ਼ ਰੰਗਮੰਚ ਟੋਲੀ ਵੱਲੋਂ ਦਸ਼ਮੇਸ਼ ਆਡੀਟੋਰੀਅਮ ਵਿਖੇ ਕਰਵਾਏ ਜਾ ਰਹੇ ਚੌਥੇ ਚਾਰ ਰੋਜ਼ਾ ਨਾਟਕ ਮੇਲੇ ਦੇ ਤੀਸਰੇ ਦਿਨ ਰੰਗਕਰਮੀ ਮੰਚ ਅੰਮ੍ਰਿਤਸਰ ਦੇ ਕਲਾਕਾਰਾਂ ਨੇ ਪ੍ਰਸਿੱਧ ਰੰਗਮੰਚ ਨਿਰਦੇਸ਼ਕ ਮੰਚਪ੍ਰੀਤ ਦੀ ਨਿਰਦੇਸ਼ਨਾ ਹੇਠ ਬਲਵੰਤ ਗਾਰਗੀ ਦੇ ਪ੍ਰਸਿੱਧ ਨਾਟਕ ਲੋਹਾ ਕੁੱਟ ਦੀ ਸਫ਼ਲ ਪੇਸ਼ਕਾਰੀ ਕੀਤੀ।

ਅੰਮ੍ਰਿਤਸਰ: ਗੁਰੂ ਨਾਨਕ ਦੇਵ ਯੂਨੀਵਰਸਿਟੀ ਡਰਾਮਾ ਕਲੱਬ ਅਤੇ ਆਵਾਜ਼ ਰੰਗਮੰਚ ਟੋਲੀ ਵੱਲੋਂ ਦਸ਼ਮੇਸ਼ ਆਡੀਟੋਰੀਅਮ ਵਿਖੇ ਕਰਵਾਏ ਜਾ ਰਹੇ ਚੌਥੇ ਚਾਰ ਰੋਜ਼ਾ ਨਾਟਕ ਮੇਲੇ ਦੇ ਤੀਸਰੇ ਦਿਨ ਰੰਗਕਰਮੀ ਮੰਚ ਅੰਮ੍ਰਿਤਸਰ ਦੇ ਕਲਾਕਾਰਾਂ ਨੇ ਪ੍ਰਸਿੱਧ ਰੰਗਮੰਚ ਨਿਰਦੇਸ਼ਕ ਮੰਚਪ੍ਰੀਤ ਦੀ ਨਿਰਦੇਸ਼ਨਾ ਹੇਠ ਬਲਵੰਤ ਗਾਰਗੀ ਦੇ ਪ੍ਰਸਿੱਧ ਨਾਟਕ ਲੋਹਾ ਕੁੱਟ ਦੀ ਸਫ਼ਲ ਪੇਸ਼ਕਾਰੀ ਕੀਤੀ।
ਨਾਟਕ ਲੋਹਾ ਕੁੱਟ ਵਿੱਚ ਸਮਾਜਿਕ ਵਰਤਾਰਿਆਂ ਦੀ ਝਲਕ ਨੂੰ ਬੜੀ ਹੀ ਬੇਬਾਕੀ ਨਾਲ ਚਿਤਰਿਆ ਗਿਆ। ਨਾਟਕ ਦੀ ਕਹਾਣੀ ਔਰਤ ਦੇ ਮਨ ਦੇ ਵਲਵਲਿਆਂ ਦੁਆਲੇ ਘੁੰਮਦੀ ਹੈ। ਨਾਟਕ ਦਾ ਮੁੱਖ ਪਾਤਰ ਕਾਕੂ ਲੁਹਾਰ ਲੋਹਾ ਕੁੱਟਣਾ ਤੇ ਜਾਣਦਾ ਹੈ ਪਰ ਪਤਨੀ ਦੇ ਮਨ ਦੇ ਵਲਵਲਿਆਂ ਤੋਂ ਬੇਖਬਰ ਰਹਿੰਦਾ ਹੈ। ਜਿਸਦਾ ਰੰਝ ਉਸਦੀ ਪਤਨੀ ਨੂੰ ਸਾਰੀ ਉਮਰ ਰਹਿੰਦਾ ਹੈ। ਪਰ ਜਦ ਕਦੇ ਉਸਦੀ ਪਹਿਲੀ ਮੁਹੱਬਤ ਉਸਨੂੰ ਵਰਗਲਾਉਦੀ ਹੈ ਤਾਂ ਉਹ ਬੇਬਸੀ ਦੇ ਆਲਮ ਵਿੱਚ ਖੁਦ ਨੂੰ ਝੰਜੋੜਦੀ ਹੈ ਅਤੇ ਬਗਾਵਤ ਦੇ ਰਾਹ ਤੇ ਤੁਰ ਪੈਂਦੀ ਹੈ। ਨਾਟਕ ਲੋਹਾ ਕੁੱਟ ਔਰਤ ਮਰਦ ਦੇ ਰਿਸ਼ਤੇ ,ਪਰਿਵਾਰਿਕ ਤੰਦਾਂ ਦੇ ਜੋੜ-ਤੋੜ, ਵਿਛੋੜੇ ਤੇ ਪਿਆਰ-ਮੁਹੱਬਤ ਹਰ ਵਿਸ਼ੇ ਨੂੰ ਖੁੱਲੇ ਅਰਥਾਂ ਵਿੱਚ ਪ੍ਰਗਟ ਕਰਨ ਵਿੱਚ ਕਾਮਯਾਬ ਰਿਹਾ।
ਨਾਟਕ ਮੇਲੇ ਦੇ ਤੀਜੇ ਦਿਨ ਬੀ.ਐਸ.ਐਫ. ਦੇ ਡਿਪਟੀ ਕਮਾਂਡਰ ਐੱਸ.ਬੀ. ਸਾਗਰ ਨੇ ਮੁੱਖ ਮਹਿਮਾਨ ਅਤੇ ਕਲਾ ਪ੍ਰੇਮੀ ਸਤਵੀਰ ਸਿੰਘ ਨੇ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਸ਼ਿਰਕ ਕਿਤੀ। ਇਸ ਮੌਕੇ ਪੰਜਾਬੀ ਵਿਭਾਗ ਦੇ ਮੁੱਖੀ ਡਾ. ਮਨਜਿੰਦਰ ਸਿੰਘ ਨੇ ਬੋਲਦਿਆਂ ਕਿਹਾ ਕੇ ਨਾਟਕ ‘ਲੋਹਾ ਕੁੱਟ’ ਬਲਵੰਤ ਗਾਰਗੀ ਦੀ ਸਭ ਤੋਂ ਪ੍ਰਸਿੱਧ ਰਚਨਾ ਹੈ ਜਿਸ ਦੀ ਸ਼ਾਨਦਾਰ ਪੇਸ਼ਕਾਰੀ ਕਰ ਕੇ ਮੰਚਪ੍ਰੀਤ ਤੇ ਉਹਨਾਂ ਦੀ ਟੀਮ ਨੇ ਨਾਟਕ ਨਾਲ ਪੁਰਾ ਇਨਸਾਫ਼ ਕੀਤਾ ਹੈ ਅਤੇ ਸਮਾਜ ਨੂੰ ਸੇਧ ਦਿੱਤੀ ਹੈ। ਇਸ ਮੌਕੇ ਡਰਾਮਾ ਕਲੱਬ ਦੇ ਕਨਵੀਨਰ ਡਾ. ਸੁਨੀਲ ਕੁਮਾਰ ਨੇ ਆਏ ਹੋਏ ਮਹਿਮਾਨਾਂ ਤੇ ਦਰਸ਼ਕਾਂ ਦਾ ਧੰਨਵਾਦ ਕੀਤਾ ਅਤੇ ਰੰਗਕਰਮੀ ਮੰਚ ਅੰਮ੍ਰਿਤਸਰ ਦੀ ਟੀਮ ਨੂੰ ਸਨਮਾਨਿਤ ਕੀਤਾ। ਇਸ ਮੌਕੇ ਕੰਵਲ ਰੰਧੇਅ, ਮਨਪ੍ਰੀਤ ਸਿੰਘ ਚੱਡਾ, ਡਾ. ਬਲਜੀਤ ਕੌਰ, ਡਾ. ਯੂਬੀ ਗਿੱਲ, ਡਾ. ਗੁਰਵਿੰਦਰ ਸਿੰਘ, ਕਰਮਜੀਤ ਸੰਧੂ, ਰਾਜਦੀਪ ਕੌਰ ਆਦਿ ਸਮੇਤ ਵੱਡੀ ਗਿਣਤੀ ਵਿਚ ਦਰਸ਼ਕ ਹਾਜ਼ਰ ਸਨ।