ਦੋਆਬਾ ਕਾਲਜ ਵਿਖੇ ਗਿਆਨ ਗੰਗਾ-2023 ਅਯੋਜਤ
ਜਲੰਧਰ, 4 ਨਵੰਬਰ, 2023: ਦੋਆਬਾ ਕਾਲਜ ਵਿੱਖੇ ਥੀਮ ਵਨ ਅਰਥ – ਵਨ ਫਿਊਚਰ- ਵਨ ਫੈਮਿਲੀ ਤੇ ਅਧਾਰਤ ਡੀਬੀਟੀ ਸੰਪੋਸਰਡ ਗਿਆਨ ਗੰਗਾ ਸਮਾਗਮ ਦਾ ਜਲੰਧਰ ਜ਼ਿਲੇ ਦੇ ਸਕੂਲਾਂ ਦੇ ਵਿਦਿਆਰਥੀਆਂ ਦੇ ਲਈ ਅਯੋਜਨ ਕੀਤਾ ਗਿਆ ਜਿਸ ਵਿੱਚ ਚੰਦਰ ਮੋਹਨ- ਪ੍ਰਧਾਨ, ਆਰਿਆ ਸਿੱਖਿਆ ਮੰਡਲ ਅਤੇ ਦੋਆਬਾ ਕਾਲਜ ਮੈਨੇਜਿੰਗ ਕਮੇਟੀ, ਜਲੰਧਰ ਬਤੌਰ ਮੁੱਖ ਮਹਿਮਾਨ, ਦਮਨਵੀਰ ਸਿੰਘ- ਏਸੀਪੀ, ਨਾਰਥ, ਰਾਜੀਵ ਜੋਸ਼ੀ – ਡਿਪਟੀ, ਡੀਈਓ ਬਤੌਰ ਵਿਸ਼ੇਸ਼ ਮਹਿਮਾਨ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਈਰਾ ਸ਼ਰਮਾ ਅਤੇ ਡਾ. ਰਾਜੀਵ ਖੋਸਲਾ- ਕੋਰਡੀਨੇਟਰਸ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ। ਸਮਾਰੋਹ ਦਾ ਸ਼ੁਭਾਰੰਭ ਸ਼ਮਾ ਰੋਸ਼ਨ ਦੀ ਰਸਮ ਅਤੇ ਦੋਆਬਾ ਜੈਗਾਣ ਦੇ ਨਾਲ ਹੋਇਆ।
ਇਸ ਮੌਕੇ ਤੇ ਵੱਖ ਵੱਖ ਇਵੇਂਟਾਂ- ਵਿਗਿਆਨ ਗੰਗਾ, ਵਿਗਿਆਨ ਸੰਦੇਸ਼, ਟੈਕ ਗੰਗਾ, ਫਨ ਗੇਮਸ, ਐਜੂ ਗੰਗਾ, ਅਮਿ੍ਰਤ ਗੰਗਾ, ਸ਼੍ਰੀ ਗੰਗਾ, ਇਨਕਿਉਜ਼ਿਟਿਵ ਬਜ਼, ਵਿਗਿਆਨ ਸਕੈਚ ਪੈਡ, ਆਰਟ ਇਨ ਸਾਇੰਸ, ਪੋਸਟਰ ਵਿਗਿਆਨ ਜੈਮ, ਵਿਗਿਆਨ ਗੁਰੂ, ਸ਼ਾਰਕ ਟੈਂਕ, ਆਇਡਿਆ ਸਨੈਪ ਸ਼ਾਰਟ, ਵੇਸਟ ਟੂ ਵੇਲਥ, ਡਿਜੀ ਕੋਲਾਜ, ਟੈਕ ਸੈਵੀ, ਆਨਲਾਇਨ ਚੈਸ, ਰੇਡਿਓ ਦੀ ਅਵਾਜ਼, ਰਿਪੋਰਟਿੰਗ ਜੀ-20, ਸਟੋਰੀ ਬੋਰਡ ਕੰਪੀਟੀਸ਼ਨ ਆਦਿ ਪ੍ਰਮੁਖ ਰਹੇ। ਇਸ ਮੌਕੇ ਤੇ ਕਾਲਜ ਕੈਂਪਸ ਵਿੱਚ ਕਾਲਜ ਦੇ ਵੱਖ ਵੱਖ ਵਿਭਾਗਾਂ ਦੇ ਮਨੋਰਮ ਗਿਆਨਵਰਧਕ ਸਟਾਲਸ ਵੀ ਲਾਏ ਗਏ ਇਸ ਸਮਾਗਮ ਵਿੱਚ ਜਲੰਧਰ ਜ਼ਿਲੇ ਦੇ 25 ਸਕੂਲਾਂ ਦੇ 1500 ਵਿਦਿਆਰਥੀਆਂ ਨੇ ਭਾਗ ਲਿਆ।
ਚੰਦਰ ਮੋਹਨ ਨੇ ਹਾਜ਼ਿਰੀ ਨੂੰ ਸੰਬੋਧਤ ਕਰਦੇ ਹੋਏ ਵਿਦਿਆਰਥੀਆਂ ਨੂੰ ਜੀਵਨ ਦੇ ਹਰ ਖੇਤਰ ਵਿੱਚ ਗਿਆਨ ਦੀ ਭੂਮਿਕਾ ਦੇ ਬਾਰੇ ਵਿੱਚ ਦਸਦੇ ਹੋਏ ਕਿਹਾ ਕਿ ਇਹ ਬਹੁਤ ਜ਼ਰੂਰੀ ਹੈ ਕਿ ਵਿਦਿਆਰਥੀ ਸਮੇਂ ਰਹਿੰਦੇ ਆਪਣੇ ਨਿਰਧਾਰਤ ਟੀਚੇ ਨੂੰ ਪ੍ਰਾਪਤ ਕਰਨ ਦੇ ਲਈ ਇਕਾਗ੍ਰਤਾ ਦੇ ਨਾਲ ਗਿਆਨ ਪ੍ਰਾਪਤ ਕਰ ਕੇ ਉਸ ਨੂੰ ਸਟੀਕਤਾ ਨਾਲ ਅਭਿਵਿਅਕਤ ਕਰ ਸਕਦਾ ਹੈ। ਦਮਨਵੀਰ ਸਿੰਘ ਨੇ ਵਿਦਿਆਰਥੀਆਂ ਨੂੰ ਜੀਵਨ ਵਿੱਚ ਸਫਲ ਹੋਣ ਦੇ ਲਈ ਅਨੁਸ਼ਾਸਨ ਨੂੰ ਅਪਣਾਉਣ ਦੇ ਲਈ ਪ੍ਰੇਰਿਤ ਕੀਤਾ ਅਤੇ ਉਨਾਂ ਨੇ ਰਸਤੇ ਵਿੱਚ ਆਉਣ ਵਾਲੀ ਹਰ ਮੁਸ਼ਕਿਲ ਨੂੰ ਆਤਮ ਵਿਸ਼ਵਾਸ ਦੇ ਨਾਲ ਸਾਮਣਾ ਕਰਨ ਦੀ ਸਲਾਹ ਵੀ ਦਿੱਤੀ।
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਮਹਿਮਾਨਾ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਵਿਗਿਆਨ ਨੂੰ ਆਪਣੇ ਜੀਵਨ ਦਾ ਮੂਲ ਮੰਤਰ ਬਣਾਉਂਦੇ ਹੋਏ ਸਾਰੇ ਵਿਦਿਆਰਥੀਆਂ ਨੂੰ ਆਪਣੇ ਜੀਵਨ ਨੂੰ ਨਿਖਾਰ ਕੇ ਆਪਣੇ ਟੀਚੇ ਦੀ ਪ੍ਰਾਪਤੀ ਕਰਨ ਦੇ ਲਈ ਸਦਾ ਹੀ ਜਾਗਰੂਕ ਰਹਿਣਾ ਚਾਹੀਦਾ ਹੈ। ਡਾ. ਰਾਜੀਵ ਖੋਸਲਾ ਨੇ ਕਿਹਾ ਕਿ ਵਿਗਿਆਨ ਦੇ ਬਲਬੂਤੇ ਤੇ ਹੀ ਭਾਰਤ ਵਿੱਚ ਵਿਗਿਆਨ ਦੇ ਵਿਸ਼ੇ ਵਿੱਚ ਵਿਦਿਆਰਥੀਆਂ ਦਾ ਰੂਝਾਨ ਵੱਧ ਰਿਹਾ ਹੈ ਅਤੇ ਕਿਹਾ ਕਿ ਇਸ ਵਿਸ਼ੇਸ਼ ਗਿਆਨ ਗੰਗਾ ਵਿੱਚ ਐਨਈਪੀ-2020 ਦਾ ਪੂਰਣ ਰੂਪ ਝਲਕਦਾ ਹੈ।
ਪੁਰਸਕਾਰ ਵਿਤਰਣ ਸਮਾਰੋਹ ਵਿੱਚ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਇਰਾ ਸ਼ਰਮਾ, ਡਾ. ਰਾਜੀਵ ਖੋਸਲਾ, ਨੇ ਵਿਦਿਆਰਥੀਆਂ ਨੂੰ ਪੁਰਸਕਾਰ ਭੇਂਟ ਕੀਤੇ।
ਪ੍ਰੋ. ਇਰਾ ਸ਼ਰਮਾ ਨੇ ਹਾਜ਼ਿਰੀ ਦਾ ਧੰਨਵਾਦ ਕੀਤਾ।
ਮੰਚ ਸੰਚਾਲਨ ਪ੍ਰੋ. ਪਿ੍ਰਆ ਚੋਪੜਾ ਨੇ ਬਖੂਬੀ ਕੀਤਾ।