ਦੋਆਬਾ ਕਾਲਜ ਵਿਖੇ ਗਿਆਨ ਗੰਗਾ ਸਮਾਪਤ

ਦੋਆਬਾ ਕਾਲਜ ਵਿਖੇ ਗਿਆਨ ਗੰਗਾ ਸਮਾਪਤ
ਦੋਆਬਾ ਕਾਲਜ ਵਿੱਚ ਅਯੋਜਤ ਗਿਆਨ ਗੰਗਾ ਦੇ ਸਮਾਪਨ ਸਮਾਰੋਹ ਦੇ ਸਵੇਰ ਦੇ ਸੱਤਰ ਵਿੱਚ ਮੁੱਖ ਮਹਿਮਾਨ ਸ਼੍ਰੀ ਧਰੁਵ ਮਿੱਤਲ ਨੂੰ ਸੰਮਾਨਿਤ ਕਰਦੇ ਹੋਏ ਪਿ੍ਰੰ. ਡਾ. ਪ੍ਰਦੀਪ ਭੰਡਾਰੀ। ਸ਼ਾਮ ਦੇ ਸੱਤਰ ਵਿੱਚ ਮੁੱਖ ਮਹਿਮਾਨ ਹਰਪ੍ਰੀਤ ਸਿੰਘ ਅਟਵਾਲ- ਐਸਡੀਐਮ ਅਤੇ ਪਿ੍ਰੰ. ਡਾ ਪ੍ਰਦੀਪ ਭੰਡਾਰੀ ਜੇਤੂ ਵਿਦਿਆਰਥੀਆਂ ਨੂੰ ਸੰਮਾਨਿਤ ਕਰਦੇ ਹੋਏ। 

ਜਲੰਧਰ, 9 ਮਾਰਚ, 2022: ਦੋਆਬਾ ਕਾਲਜ ਦੇ ਡੀਬੀਟੀ ਸੰਪੋਰਨਸਰਡ- ਸਾਇੰਸ ਇਨੋਵੇਸ਼ਨ ਅਤੇ ਆਤਮ ਨਿਰਭਰ ਭਾਰਤ ਦੀ ਥੀਮ ਤੇ ਅਧਾਰਤ ਦੋ ਦਿਨਾਂ ਗਿਆਨ ਗੰਗਾ ਸਮਾਗਮ ਦਾ ਸਮਾਪਨ ਸਮਾਰੋਹ ਅਯੋਜਨ ਕੀਤਾ ਗਿਆ ਜਿਸ ਵਿੱਚ ਸ਼੍ਰੀ ਧਰੁਵ ਮਿੱਤਲ- ਟ੍ਰੈਜ਼ਰਰ, ਦੋਆਬਾ ਕਾਲਜ ਮੈਨੇਜਿੰਗ ਕਮੇਟੀ ਸਨ ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਕੇ.ਕੇ. ਯਾਦਵ-ਸੰਯੋਜਕ, ਡਾ. ਰਾਜੀਵ ਖੋਸਲਾ- ਅੋਰਗਨਾਇਜਿੰਗ ਸਕੱਤਰੀ ਅਤੇ ਪ੍ਰਾਧਿਆਪਕਾਂ ਨੇ ਕੀਤਾ। ਸਮਾਰੋਹ ਦਾ ਸ਼ੁਭਾਰੰਭ ਜੋਤੀ ਪ੍ਰਜਵਲਨ ਤੋਂ ਕੀਤਾ ਗਿਆ।

ਇਸ ਮੌਕੇ ਤੇ ਦੂਸਰੇ ਦਿਨ ਕਰੈਕ ਦ ਕੋਡ, ਵਿਗਿਆਨ ਮੇਮ, ਟੇਕ ਗੈਮਸ, ਟੈਂਪਲ ਰਨ, ਰਾਬਤਾ-ਏ-ਸਾਇੰਸ, ਵਿਗਿਆਨ ਪੱਤਰਕਾਰ, ਵਿਗਿਆਨ ਟੀਵੀ ਨਿਊਜ, ਵਿਗਿਆਨ ਵਿਗਿਆਪਨ, ਵਿਗਿਆਨ ਡਾਕਉਮੇਂਟਰੀ, ਸਾਇੰਸ ਆਨ ਸਟੇਜ, ਸਿਕਟ ਐਂਡ ਡਾਂਸ ਆਦਿ ਕਰਵਾਏ ਗਏ। 

ਇਸ ਮੌਕੇ ਤੇ ਓਪਨ ਏਅਰ ਥਿਏਟਰ ਵਿੱਚ ਕਾਲਜ ਦੇ ਵੱਖ ਵੱਖ ਵਿਭਾਗਾਂ ਦੇ ਮਨੋਰਮ ਗਿਆਨਵਰਧਕ ਸਟਾਲਸ ਵੀ ਲਗਾਏ ਗਏ ਇਸ ਸਮਾਗਮ ਵਿੱਚ ਜਲੰਧਰ ਜਿਲੇ ਦੇ 24 ਸਕੂਲਾਂ ਦੇ 900 ਵਿਦਿਆਰਥੀਆਂ ਨੇ ਭਾਗ ਲਿਆ। ਸ਼੍ਰੀ ਧਰੁਵ ਮਿਤਲ ਨੇ ਹਾਜ਼ਿਰੀ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਅੱਜ ਦੇ ਯੁਗ ਵਿੱਚ ਸਾਇੰਸ ਦੇ ਵਿਦਿਆਰਥੀਆਂ ਨੂੰ ਵੱਖ ਵੱਖ ਲੈਬੋਰੇਟਰੀਜ਼ ਵਿੱਚ ਪ੍ਰੇਕਿਟਕਲ ਟ੍ਰੇਨਿੰਗ ਅਤੇ ਉਨਾਂ ਨੂੰ ਵੱਖ ਵੱਖ ਉਪਕਰਣਾਂ ਦੀ ਸਿਖਲਾਈ ਦੇਣਾ ਵੀ ਬਹੁਤ ਜ਼ਰੂਰੀ ਹੈ ਤਾਕਿ ਉਹ ਸਾਇੰਸ ਦੇ ਖੇਤਰ ਵਿੱਚ ਸਟੀਕਤਾ ਨਾਲ ਅਗੇ ਵੱਧ ਸਕਣ। 

ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਮੇਹਮਾਨਾ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਵਰਤਮਾਨ ਦੌਰ ਵਿੱਚ ਇਹ ਬਹੁਤ ਜ਼ਰੂਰੀ ਹੈ ਕਿ ਵਿਦਿਆਰਥੀ ਆਪਣੇ ਕੈਰੀਅਰ ਫੋਰਮੇਸ਼ਨ ਦੀ ਪਲੈਨਿੰਗ ਹੇਤੂ ਸਮੇਂ ਤੇ ਸਹੀ ਫੈਂਸਲਾ ਲੈ ਕੇ ਚਾਰ ਸ਼ਬਦ ਲਰਨ, ਕ੍ਰਿਏਟ, ਗ੍ਰੋ ਅਤੇ ਇੰਜਵਾਏ ਦੇ ਮੂਲ ਮੰਤਰਾਂ ਨੂੰ ਅਪਣਾ ਕੇ ਆਪਣੇ ਜੀਵਨ ਵਿੱਚ ਸਫਲ ਹੋ ਸਕਣ।
ਸ਼ਾਮ ਦੇ ਸੱਤਰ ਵਿੱਚ ਪੁਰਸਕਾਰ ਵਿਤਰਣ ਸਮਾਰੋਹ ਵਿੱਚ ਸ਼੍ਰੀ ਹਰਪ੍ਰੀਤ ਸਿੰਗ ਅਟਵਾਲ- ਐਸਡੀਐਮ, ਜਲੰਧਰ-1 ਬਤੌਰ ਮੁੱਖ ਮਹਿਮਾਨ, ਸਰਬਜੀਤ ਸਿੰਘ- ਪਿ੍ਰੰ. ਡਾਇਰੈਕਟਰ, ਸੈਂਟ੍ਰਲ ਇੰਸਟੀਟਿਊਟ ਆਫ ਹੈਂਡ ਟੂਲਜ਼ ਅਤੇ ਸੰਜੇ ਸਬਰਵਾਲ- ਮੈਂਬਰ, ਦੋਆਬਾ ਕਾਲਜ ਮੈਨੇਜਿੰਗ ਕਮੇਟੀ ਬਤੌਰ ਵਿਸ਼ੇਸ਼ ਮਹਿਮਾਨ ਹਾਜ਼ਿਰ ਹੋਏ ਜਿਨਾਂ ਨੇ ਪਿ੍ਰੰ. ਪ੍ਰਦੀਪ ਭੰਡਾਰੀ ਦੇ ਨਾਲ ਜੈਤੂ ਵਿਦਿਆਰਥੀਆਂ ਨੂੰ ਪੁਰਸਕਾਰ ਦਿੱਤੇ। ਡਾ. ਰਾਜੀਵ ਖੋਸਲਾ ਨੇ ਹਜ਼ਿਰੀ ਦਾ ਧੰਨਵਾਦ ਕੀਤਾ। 
 

ਨਤੀਜੇ ਇਸ ਪ੍ਰਕਾਰ ਰਹੇ-
    ਇਨਕਿਉਜ਼ਿਟਿਵ ਬਜ਼ ਵਿੱਚ ਜਲੰਧਰ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ ਟੀਮ ਨੇ ਪਹਿਲਾ ਅਤੇ ਇਸੇ ਹੀ ਸਕੂਲ ਦੀ ਟੀਮ ਦੂਸਰੇ ਅਤੇ ਗਵਰਨਮੇਂਟ ਮਾਡਲ ਸੀਨੀਅਰ ਸੈਕੰਡਰੀ ਸਕੂਲ, ਲਾਡੋਵਾਲੀ ਦੀ ਟੀਮ ਤੀਜੇ ਸਥਾਨ ਤੇ ਰਹੀ।
    ਇਵੇਂਟ ਪਿ੍ਰ-ਪਿ੍ਰਪੇਅਡ ਪੋਸਟਰ ਵਿੱਚ ਗਵਰਨਮੇਂਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਨੇਹਰੂ ਦੀ ਟੀਮ ਨੇ ਪਹਿਲਾ, ਸੰਸਕ੍ਰਤਿ ਕੇਐਮਵੀ ਸਕੂਲ ਦੀ ਟੀਮ ਨੇ ਦੂਸਰਾ, ਜਲੰਧਰ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
    ਇਵੇਂਟ ਰੰਗੋਲੀ ਵਿੱਚ ਜਲੰਧਰ ਮਾਡਲ ਸੀਨੀਅਰ ਸਕੈਂਡਰੀ ਸਕੂਲ ਦੀ ਟੀਮ ਨੇ ਪਹਿਲਾ, ਗਵਰਨਮੇਂਟ ਸੀਨੀਅਰਰ ਸੈਕੰਡਰੀ ਸਕੂਲ, ਨੇਹਰੂ ਗਾਰਡਨ ਦੀ ਟੀਮ ਨੇ ਦੂਸਰਾ ਅਤੇ ਸੰਸਕ੍ਰਤਿ ਕੇਐਮਵੀ ਸਕੂਲ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਵੇਂਟ ਵਿਗਿਆਨ ਜੈਮ ਵਿੱਚ ਗਵਰਨਮੇਂਟ ਮਾਡਲ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਦੀ ਟੀਮ ਨੇ ਪਹਿਲਾ, ਗਵਰਨਮੇਂਟ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ ਟੀਮ ਨੇ ਦੂਸਰਾ ਅਤੇ ਸੰਸਕ੍ਰਤਿ ਕੇਐਮਵੀ ਸਕੂਲ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਵੇਂਟ ਵਿਗਿਆਨ ਗੁਰੂ ਵਿੱਚ ਸੰਸਕ੍ਰਤਿ ਕੇਐਮਵੀ ਸਕੂਲ ਦੀ ਟੀਮ ਨੇ ਪਹਿਲਾ, ਗਵਰਨਮੇਂਟ ਸੀਨੀਅਰ ਸੈਕੰਡਰੀ ਨੇਹਰੂ ਗਾਰਡਨ ਸਕੂਲ ਦੀ ਟੀਮ ਨੇ ਦੂਸਰਾ, ਆਰ.ਪੀ. ਮੈਮੋਰਿਅਲ ਪਬਲਿਕ ਸਕੂਲ ਦੀ ਟੀਮ ਨੇ ਤੀਸਰਾ। ਇਵੇਂਟ ਆਇਡੀਆ ਫੈਕਟਰੀ ਵਿੱਚ ਗਵਰਨਮੇਂਟ ਮਾਡਲ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਦੀ ਟੀਮ ਨੇ ਪਹਿਲਾ ਅਤੇ ਤੀਸਰਾ, ਸੰਸਕ੍ਰਤਿ ਕੇਐਮਵੀ ਸਕੂਲ ਦੀ ਟੀਮ ਨੇ ਦੂਸਰਾ। ਇਵੇਂਟ ਵੇਸਟ ਟੂ ਵੇਲਥ ਵਿੱਚ ਆਰ.ਪੀ. ਮੈਮੋਰਿਅਲ ਪਬਲਿਕ ਸਕੂਲ ਦੀ ਟੀਮ ਨੇ ਪਹਿਲਾ, ਸਾਂਇਦਾਸ ਸੀਨੀਅਰ ਸੈਕੰਡਰੀ ਸਕੂਲ ਦੀ ਟੀਮ ਨੇ ਦੂਸਰਾ ਅਤੇ ਜਲੰਧਰ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ ਟੀਮ ਨੇ ਤੀਸਰਾ। ਇਵੇਂਟ ਵਿਗਿਆਨ ਡਿਜੀ ਕੋਲਾਜ ਵਿੱਚ ਜਲੰਧਰ ਮਾਡਲ ਸਕੂਲ ਦੀ ਟੀਮ ਨੇ ਪਹਿਲਾ, ਗਵਰਨਮੇਂਟ ਸੀਨੀਅਰ ਸੈਕੰਡਰੀ ਸਕੂਲ, ਸੰਤੋਖ ਪੁਰਾ ਦੀ ਟੀਮ ਨੇ ਦੂਸਰਾ ਅਤੇ ਗਵਰਨਮੇਂਟ ਸੀਨੀਅਰ ਸੈਕੰਡਰੀ ਸਕੂਲ, ਪੀਏਪੀ ਦੀ ਟੀਮ ਨੇ ਦੂਸਰਾ ਅਤੇ ਆਰ.ਪੀ. ਮੈਮੋਰਿਅਲ ਪਬਲਿਕ ਸਕੂਲ ਦੀ ਟੀਮ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਵੇਂਟ ਵਿਗਿਆਨ ਸ਼ੋਧ ਵਿਚੱ ਸੰਸਕ੍ਰਤਿ ਕੇਐਮਵੀ ਸਕੂਲ ਦੀ ਟੀਮ ਨੇ ਪਹਿਲਾ, ਗਵਰਨਮੇਂਟ ਮਾਡਲ ਸਕੂਲ, ਪੀਏਪੀ ਦੀ ਟੀਮ ਨੇ ਦੂਸਰਾ ਅਤੇ ਆਰ.ਪੀ. ਮੈਮੋਰਿਅਲ ਪਬਲਿਕ ਸਕੂਲ ਦੀ ਟੀਮ ਨੇ ਤੀਸਰਾ। ਇਵੇਂਟ ਵਿਗਿਆਨ ਫੋਟੋਗ੍ਰਾਫੀ  ਵਿੱਚ ਸੰਤ ਪ੍ਰਾਣਪਾਲ ਸਿੰਘ ਕਾਨਵੇਂਟ ਸਕੂਲ ਦੀ ਟੀਮ ਨੇ ਪਹਿਲਾ, ਜਲੰਧਰ ਮਾਡਲ ਸਕੂਲ ਦੀ ਟੀਮ ਨੇ ਦੂਸਰਾ, ਡੀਸੀ ਕਾਲੇਜਿਏਟ ਸੀਨੀਅਰ ਸੈਕੰਡਰੀ ਸਕੂਲ ਦੀ ਟੀਮ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਵੇਂਟ ਵਿਗਿਆਨ ਮੋਜੋ ਅਤੇ ਕੋਵਿਡ ਅਵੇਅਰਨੇਸ ਕੈਂਪੇਨ ਵਿੱਚ ਜਲੰਧਰ ਮਾਡਲ ਸਕੂਲ ਦੀ ਟੀਮ ਨੇ ਪਹਿਲਾ, ਇਵੇਂਟ ਫਲਾਵਰ ਡੈਕੋਰੇਸ਼ਨ ਵਿੱਚ ਸੰਸਕ੍ਰਤਿ ਕੇਐਮਵੀ ਸਕੂਲ ਦੀ ਟੀਮ ਨੇ ਪਹਿਲਾ, ਗਵਰਨਮੇਂਟ ਗਰਲਜ਼ ਸੀਨੀਅਰ ਸੈਕੰਡਰੀ ਨੇਹਰੂ ਗਾਰਡਨ ਦੀ ਟੀਮ ਨੇ ਦੂਸਰਾ ਅਤੇ ਜਲੰਧਰ ਮਾਡਲ ਦੀ ਟੀਮ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। 

ਇਵੇਂਟ ਵਿਗਿਆਨ ਟੀ.ਵੀ. ਨਿਊਜ਼ ਵਿੱਚ ਜਲੰਧਰ ਮਾਡਲ ਸਕੂਲ ਦੀ ਟੀਮ ਨੇ ਪਹਿਲਾ, ਸੰਸਕ੍ਰਤਿ ਕੇਐਮਵੀ ਸਕੂਲ ਦੀ ਟੀਮ ਨੇ ਦੂਸਰਾ ਅਤੇ ਗਵਰਨਮੇਂਟ ਮਾਡਲ ਸੀਨੀਅਰ ਸੈਕੰਡਰੀ ਸਕੂਲ, ਲਾਡੋਵਾਲੀ ਦੀ ਟੀਮ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਵੇਂਟ ਰਾਬਤਾ ਏ ਸਾਇੰਸ ਵਿੱਚ ਸੰਸਕ੍ਰਤਿ ਕੇਐਮਵੀ ਸਕੂਲ ਦੀ ਟੀਮ ਨੇ ਪਹਿਲਾ, ਗਵਰਨਮੇਂਟ  ਮਾਡਲ, ਲਾਡੋਵਾਲੀ ਦੀ ਟੀਮ ਨੇ ਦੂਸਰਾ ਅਤੇ ਜਲੰਧਰ ਮਾਡਲ ਸਕੂਲ ਦੀ ਟੀਮ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।