ਦੋਆਬਾ ਕਾਲਜ ਵਿਖੇ ਗਿਆਨ ਗੰਗਾ ਸਮਾਗਮ ਅਯੋਜਤ

ਦੋਆਬਾ ਕਾਲਜ ਵਿਖੇ ਗਿਆਨ ਗੰਗਾ ਸਮਾਗਮ ਅਯੋਜਤ
ਦੋਆਬਾ ਕਾਲਜ ਵਿੱਚ ਗਿਆਨ ਗੰਗਾ ਸਮਾਗਮ ਵਿੱਚ ਡਾ. ਗਰਿਮਾ ਗੁਪਤਾ ਦਾ ਸਵਾਗਤ ਕਰਦੇ ਹੋਏ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਧਰੁਵ ਮਿੱਤਲ ਅਤੇ ਪ੍ਰਾਧਿਆਪਕਗਣ । ਨਾਲ ਵੱਖ—ਵੱਖ ਮੁਕਾਬਲੇ ਵਿੱਚ ਭਾਗ ਲੈਂਦੇ ਵਿਦਿਆਰਥੀ ।

ਜਲੰਧਰ, 7 ਨਵੰਬਰ, 2024: ਦੋਆਬਾ ਕਾਲਜ ਵਿਖੇ ਵਿਕਸਤ ਭਾਰਤ ਦੇ ਲਈ ਨਵੀਨੀਕਰਨ ਅਤੇ ਉਦੱਮਤਾ ਦੀ ਥੀਮ ’ਤੇ ਆਧਾਰਿਤ ਗਿਆਨ ਗੰਗਾ—2024 ਇੱਕ ਵਿਸ਼ਾਲ ਸਮਾਗਮ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ 24 ਸਕੂਲਾਂ ਦੇ 1100 ਤੋਂ ਵੱਧ ਵਿਦਿਆਰਥੀਆਂ ਨੇ 41 ਮੁਕਾਬਲੇ— ਵਿਗਿਆਨ ਗੰਗਾ, ਟੈਕ ਗੰਗਾ, ਸੰਚਾਰ ਗੰਗਾ, ਐਜੂ ਗੰਗਾ, ਅੰਮ੍ਰਿਤ ਗੰਗਾ, ਸ਼੍ਰੀ ਗੰਗਾ ਅਤੇ ਫੰਨ ਗੇਮਸ ਵਿੱਚ ਵੱਧ ਚੜ੍ਹ ਕੇ ਭਾਗ ਲਿਆ । 

ਇਸ ਮੋਕੇ ’ਤੇ ਡਾ. ਗਰਿਮਾ ਗੁਪਤਾ ਸਾਇੰਟਿਸਟ—ਐਫ ਬਾਇਓਟੈਕਨੋਲੋਜੀ ਵਿਭਾਗ, ਮਿਨਿਸਟਰੀ ਆਫ ਸਾਇੰਸ ਐਂਡ ਟੈਕਨੋਲੋਜੀ ਭਾਰਤ ਸਰਕਾਰ ਬਤੌਰ ਮੁੱਖ ਮਹਿਮਾਨ, ਸ਼੍ਰੀ ਧਰੁਵ ਮਿੱਤਲ—ਖਜ਼ਾਨਚੀ ਦੋਆਬਾ ਕਾਲਜ ਪ੍ਰਬੰਧਕੀ ਕਮੇਟੀ ਬਤੌਰ ਵਿਸ਼ੇਸ਼ ਮਹਿਮਾਨ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਰਾਜੀਵ ਖੋਸਲਾ, ਪੋ੍ਰ. ਨਵੀਨ ਜੋਸ਼ੀ—ਸੰਯੋਜਕ, ਪ੍ਰਾਧਿਆਪਕ ਅਤੇ ਵਿਦਿਆਰਥੀਆਂ ਨੇ ਕੀਤਾ । ਸਮਾਰੋਹ ਦਾ ਸ਼ੁਭਾਰੰਭ ਗਨੇਸ਼ ਵੰਦਨਾ ਅਤੇ ਦੋਆਬਾ ਜਯ ਗਾਣ ਨਾਲ ਹੋਇਆ । ਵੱਖ—ਵੱਖ ਵਿਭਾਗਾਂ ਦੇ ਵਿਦਿਆਰਥੀ— ਨੀਲਮ, ਇੰਦਰਪ੍ਰੀਤ, ਵਿਗਿਆਨ ਅਤੇ ਮੋਹਿਤ ਨੇ ਸਮੂਹ ਡਾਂਸ, ਵੈਸਟਰਨ ਡਾਂਸ, ਮਿਮਿਕਰੀ, ਲੁੱਡੀ ਅਤੇ ਭੰਗੜੇ ਦੀ ਮਨਮੋਹਕ ਪੇਸ਼ਕਾਰੀ ਕੀਤੀ । 

ਡਾ. ਗਰਿਮਾ ਗੁਪਤਾ ਨੇ ਹਾਜਰ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਜੀਵਨ ਵਿੱਚ ਕੋਰ ਕੰਪਿਟੈਂਸੀ ਵਿਕਸਤ ਕਰਨ ਦੇ ਲਈ ਪ੍ਰੇਰਿਤ ਕੀਤਾ ਤਾਕਿ ਉਹ ਆਤਮਵਿਸ਼ਵਾਸ ਦੇ ਨਾਲ ਭਵਿੱਖ ਵਿੱਚ ਸਫਲ ਹੋ ਸਕਣ । ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਾਰਤ ਨੂੰ ਵਿਕਸਤ ਕਰਨ ਦੇ ਲਈ ਨਵੀਂ ਊਰਜਾ ਦੇ ਨਾਲ ਅੱਗੇ ਵੱਧਣ ਦੇ ਲਈ ਪ੍ਰੇਰਿਤ ਕੀਤਾ । ਉਨ੍ਹਾਂ ਨੇ ਕਾਲਜ ਨੂੰ ਡੀਬੀਟੀ ਸਟਾਰ ਸਟੇਟਸ ਹਾਸਿਲ ਕਰਨ ਤੋਂ ਬਾਅਦ ਉਸਨੂੰ ਸਹੀ ਢੰਗ ਨਾਲ ਲਾਗੂ ਕਰਨ ਅਤੇ ਉਸਦਾ ਲਾਭ ਵਿਦਿਆਰਥੀਆਂ ਤੱਕ ਪਹੁੰਚਾਉਣ ਦੇ ਲਈ ਵਧਾਈ ਦਿੱਤੀ । 

ਇਸ ਮੌਕੇ ’ਤੇ ਵਿਦਿਆਰਥੀਆਂ ਨੇ ਇਨਕੁਜੀਟਿਵ ਬਜ, ਵਿਗਿਆਨ ਸੰਦੇਸ਼— ਪ੍ਰਿਪਰੇਡ ਪੋਸਟਰ, ਵਿਗਿਆਨ ਸ਼ੋਧ, ਡੀਜੀ ਕੋਲਾਜ, ਟੇਕ ਸੈਵੀ, ਡਿਜੀਟਲ ਪੋਸਟਰ ਡਿਜ਼ਾਇਨ, ਐਪ ਪਿਚਿੰਗ ਕੰਪੀਟਿਸ਼ਨ, ਆਨਲਾਇਨ ਚੇਸ, ਫੋਟੋਗ੍ਰਾਫੀ ਰਿਪੋਟਿੰਗ, ਵਿਗਿਆਨ ਗੁਰੂ, ਮੇਹੰਦੀ, ਨੇਲ ਆਰਟ, ਰੰਗੋਲੀ, ਸਟੋਰੀ ਟੇਲਿੰਗ ਕੰਪਿਟੀਸ਼ਨ, ਸਟੋਰ ਬੋਰਡ ਕੰਪਿਟੀਸ਼ਨ ਆਦਿ ਦਾ ਅਯੋਜਨ ਕੀਤਾ ਗਿਆ । 

ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਭਾਰਤ ਨੂੰ ਵਿਕਸਤ ਰਾਸ਼ਟਰ ਬਣਾਉਣ ਦੇ ਲਈ ਸਾਨੂੰ ਖੇਤੀ ਆਧਾਰਿਤ ਅਰਥਵਿਵਸਥਾ ਤੋਂ ਗਿਆਨ ਅਰਥਵਿਵਸਥਾ ਵੱਲ ਵੱਧਣਾ ਹੋਵੇਗਾ । ਇਸ ਦੇ ਲਈ ਨੌਜਵਾਨਾਂ ਨੂੰ ਨਵੀਨਤਾ ਅਤੇ ਉੱਦਮ ਰਾਹੀਂ ਸਰਗਮ ਭੂਮਿਕਾ ਨਿਭਾਉਣੀ ਪਵੇਗੀ । ਉਨ੍ਹਾਂ ਨੇ ਕਿਹਾ ਕਿ ਗਿਆਨ ਗੰਗਾ ਸਮਾਗਮ ਜੋ ਕਿ ਇੱਕ ਨੋਲੇਜ ਫੈਸਟ ਹੈ ਇਸੀ ਦਿਸ਼ਾ ਵੱਲ ਇੱਕ ਸਾਰਥਕ ਕਦਮ ਹੈ । ਡਾ. ਰਾਜੀਵ ਖੌਸਲਾ ਨੇ ਕਾਲਜ ਦੇ ਡੀਬੀਟੀ ਸਟਾਰ ਸਟੇਟਸ ਸਕੀਮ ਦੇ ਤਹਿਤ ਕਰਵਾਏ ਗਏ ਵੱਖ—ਵੱਖ ਸਾਇੰਟਿਫਿਕ ਇੰਟਰੈਕਸ਼ਨ ਪ੍ਰੋਗ੍ਰਾਮ, ਵਰਕਸ਼ਾਪ ਅਤੇ ਸੈਮੀਨਾਰਸ ਦੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ । ਇਸ ਮੌਕੇ ’ਤੇ ਪ੍ਰਿੰ. ਸੁਖਦੇਵ ਲਾਲ— ਜੀਐਸਐਸਐਸ ਆਦਮਪੁਰ, ਪ੍ਰਿੰ. ਰਾਕੇਸ਼ ਸ਼ਰਮਾ— ਸਾਈਂ ਦਾਸ ਸੀ. ਸੈਕ. ਸਕੂਲ, ਪ੍ਰਿੰ. ਸੰਜੈ ਸ਼ਰਮਾ—ਡੀਐਸਐਸਡੀ ਸਕੂਲ, ਪ੍ਰਿੰ. ਸੂਮਨ ਬਾਲਾ ਜੀਐਸਐਸਐਸ ਸਕੂਲ ਲੰਮਾ ਪਿੰਡ ਅਤੇ ਪ੍ਰਿੰ. ਤਨੁ ਪੀਕੇ ਮੈਮੋਰਿਅਲ ਸਕੂਲ ਬਤੌਰ ਵਿਸ਼ੇਸ਼ ਮਹਿਮਾਨ ਹਾਜਰ ਸਨ । 

ਇਸ ਮੌਕੇ ’ਤੇ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਰਾਜੀਵ ਖੌਸਲਾ ਅਤੇ ਪ੍ਰੋ. ਨਵੀਨ ਜੋਸ਼ੀ ਨੇ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ । ਪ੍ਰੋ. ਨਵੀਨ ਜੋਸ਼ੀ ਨੇ ਹਾਜਰ ਦਾ ਧੰਨਵਾਦ ਕੀਤਾ ।