ਦੋਆਬਾ ਕਾਲਜ ਵਿਖੇ ਗਿਆਨ ਗੰਗਾ ਅਯੋਜਤ

ਦੋਆਬਾ ਕਾਲਜ ਵਿਖੇ ਗਿਆਨ ਗੰਗਾ ਅਯੋਜਤ
ਦੋਆਬਾ ਕਾਲਜ ਵਿੱਚ ਗਿਆਨ ਗੰਗਾ ਸਮਾਰੋਹ ਦੇ ਪਹਿਲੇ ਦਿਨ ਮੁੱਖ ਮਹਿਮਾਨ ਸ਼੍ਰੀ ਅਲੋਕ ਸੋਂਧੀ ਅਤੇ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਸਟਾਲਸ ਦਾ ਨਰਿਕਸ਼ਨ ਕਰਦੇ ਹੋਏ। 

ਜਲੰਧਰ, 7 ਮਾਰਚ, 2022: ਦੋਆਬਾ ਕਾਲਜ ਦੇ ਡੀਬੀਟੀ ਸੰਪੋਸਰਡ ਸਾਇੰਸ ਵਿੱਚ ਇਨੋਵੇਸ਼ਨ ਅਤੇ ਆਤਮ ਨਿਰਭਰ ਭਾਰਤ ਦੀ ਥੀਮ ਤੇ ਅਧਾਰਤ ਗਿਆਨ ਗੰਗਾ-2022 ਸਮਾਗਮ ਦਾ ਜਲੰਧਰ ਜ਼ਿਲੇ ਦੇ ਸਕੂਲ ਦੇ ਵਿਦਿਆਰਥੀਆਂ ਦੇ ਲਈ ਅਯੋਜਨ ਕੀਤਾ ਗਿਆ ਜਿਸ ਵਿੱਚ ਸ਼੍ਰੀ ਅਲੋਕ ਸੋਂਧੀ- ਮਹਾਸਚਿਵ, ਦੋਆਬਾ ਕਾਲਜ ਮੈਨੇਜਿੰਗ ਕਮੇਟੀ, ਜਲੰਧਰ ਬਤੌਰ ਮੁੱਖ ਮਹਿਮਾਨ, ਡਾ.ਪੀ.ਕੇ. ਸਹਿਜਪਾਲ-ਕੰਸਲਟੈਂਟ, ਡਾਇਓ ਬਾਓਟੇਕਨੋਲਾਜੀਸ ਸਿੰਗਾਪੁਰ, ਹਰਿੰਦਰਪਾਲ ਸਿੰਘ-ਡੀਈਓ, ਰਾਜੀਵ ਜੋਸ਼ੀ- ਡਿਪਟੀ ਡੀਈਓ ਬਤੌਰ ਵਿਸ਼ੇਸ਼ ਮਹਿਮਾਨ ਹਾਜ਼ਿਰ ਹੋਏ  ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਕੇ.ਕੇ. ਯਾਦਵ-ਸੰਯੋਜਕ, ਡਾ. ਰਾਜੀਵ ਖੋਸਲਾ-ਅੋਰਗਨਾਈਜਿੰਗ ਸਕੱਤਰੀ ਅਤੇ ਪ੍ਰਾਧਿਆਪਕਾਂ ਨੇ ਕੀਤਾ। ਸਮਾਰੋਹ ਦਾ ਸ਼ੁਭਾਰੰਭ ਜੋਤੀ ਪ੍ਰਜਵਲਨ ਦੀ ਰਸਮ ਅਤੇ ਦੋਆਬਾ ਜੈਗਾਣ ਦੇ ਨਾਲ ਹੋਇਆ। 
 

ਇਸ ਮੌਕੇ ਤੇ ਵੱਖ ਵੱਖ ਇਵੇਂਟਸ ਨੂੰ ਚਾਰ ਭਾਗਾਂ ਵਿੱਚ ਵੰਡਿਆਂ ਗਿਆ ਜਿਸ ਵਿੱਚ ਵਿਗਿਆਨ ਗੰਗਾ, ਟੈਕ ਗੰਗਾ, ਸੰਚਾਰ ਗੰਗਾ, ਅਤੇ ਅਮ੍ਰਤ ਗੰਗਾ ਜਿਸ ਵਿੱਚ ਪਹਿਲੇ ਦਿਨ ਇਨਕਿਉਜਿਟਿਵ ਬਜ਼, ਵਿਗਿਆਨ ਸਕੈਚ ਪੈਡ- ਪੋਸਟਰ ਅਤੇ ਰੰਗੋਲੀ, ਵਿਗਿਆਨ ਜੈਮ, ਵਿਗਿਆਨ ਗੁਰੂ, ਆਈਡੀਆ ਫੈਕਟਰੀ- ਆਂਤਰਪਿ੍ਰਨਿਓਰਸ਼ਿਪ ਪੋਟੇਂਸ਼ਿਅਲ, ਵੇਸਟ ਟੂ ਵੇਲਥ, ਵਿਗਿਆਨ ਡਿਜ਼ੀ ਕੋਲਾਜ਼, ਵਿਗਿਆਨ ਸ਼ੋਧ, ਵਿਗਿਆਨ ਇਨ ਫੋਕਸ- ਫੋਟੋਗ੍ਰਾਫੀ, ਵਿਗਿਆਨ ਮੋਜੋ, ਮਸਾਲਾ ਲੈਬ, ਫਲਾਵਰ ਡੈਕੋਰੇਸ਼ਨ, ਕੋਵਿਡ ਅਵੇਅਰਨੇਸ ਕੈਂਪੇਨ ਪ੍ਰਮੁਖ ਰਹੇ। ਇਸ ਮੌਕੇ ਤੇ ਓਪਨ ਏਅਰ ਥਿਏਟਰ ਵਿੱਚ ਕਾਲਜ ਦੇ ਵੱਖ ਵੱਖ ਵਿਭਾਗਾਂ ਦੇ ਮਨੋਰਮ ਗਿਆਨਵਰਧਕ ਸਟਾਲਸ ਵੀ ਲਾਏ ਗਏ ਇਸ ਸਮਾਗਮ ਵਿੱਚ ਜਲੰਧਰ ਜ਼ਿਲੇ ਦੇ ਵੱਖ ਵੱਖ ਸਕੂਲਾਂ ਦੇ 900 ਵਿਦਿਆਰਥੀਆਂ ਨੇ ਭਾਗ ਲਿਆ। ਸ਼੍ਰੀ ਅਲੋਕ ਸੋਂਧੀ ਨੇ ਹਾਜ਼ਿਰੀ ਨੂੰ ਸੰਬੋਧਤ ਕਰਦੇ ਹੋਏ ਵਿਦਿਆਰਥੀਆਂ ਨੂੰ ਆਪਣੇ ਅੰਦਰ ਜਿਗਿਆਸਾ ਦੀ ਭਾਵਨਾ ਦਾ ਸੰਚਾਰ ਕਰਨ ਦੇ ਲਈ ਪ੍ਰੇਰਿਤ ਕੀਤਾ ਜਿਸ ਤੋਂ ਕਿ ਉਹ ਆਪਣੇ ਜੀਵਨ ਵਿੱਚ ਸਿੱਖਣ ਅਤੇ ਗਿਆਨ ਪ੍ਰਾਪਤ ਕਰਨ ਦੇ ਟੀਚੇ ਨੂੰ ਸਟੀਕਤਾ ਦੇ ਨਾਲ ਨਿਰਧਾਰਤ ਕਰ ਸਕਦੇ ਹਨ। ਉਨਾਂ ਨੇ ਕਿਹਾ ਕਿ ਵਿਗਿਆਨ ਸਾਡੇ ਰੋਜ਼ਾਨਾ ਜੀਵਨ ਵਿੱਚ ਮਹਤਵਪੂਰਨ ਭੂਮਿਕਾ ਨਿਭਾਂਦਾ ਹੈ ਇਸ ਲਈ ਸਾਨੂੰ ਆਪਣੇ ਜੀਵਨ ਦਾ ਅਹਿਮ ਅੰਗ ਬਣਨਾ ਚਾਹੀਦਾ ਹੈ। ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਮਹਿਮਾਨਾ ਨੂੰ ਸਵਾਗਤ ਕਰਦੇ ਹੋਏ ਕਿਹਾ ਕਿ ਵਿਗਿਆਨ ਨੂੰ ਆਪਣੇ ਜੀਵਨ ਦਾ ਮੂਲ ਮੰਤਰ ਬਣਾਉਂਦੇ ਹੋਏ ਸਾਰੇ ਵਿਦਿਆਰਥੀਆਂ ਨੂੰ ਆਪਣੇ ਜੀਵਨ ਨੂੰ ਨਿਖਾਰ ਕੇ ਆਪਣੇ ਟੀਚੇ  ਦੀ ਪ੍ਰਾਪਤੀ ਕਰਨ ਦੇ ਲਈ ਸਦਾ ਹੀ ਜਾਗਰੂਕ ਰਹਣਾ ਚਾਹੀਦਾ ਹੈ। ਡਾ. ਰਾਜੀਵ ਖੋਸਲਾ ਨੇ ਕਿਹਾ ਕਿ ਵਿਗਿਆਨ ਦੇ ਬਲਬੂਤੇ ਤੇ ਹੀ ਭਾਰਤ ਵਿੱਚ ਸਮੇਂ ਰਹਿੰਦੇ ਕੋਵੈਕਸੀਨ ਅਤੇ ਕੋਵੀਸ਼ੀਲਡ ਵਰਗੀ ਵੈਕਸੀਨਾਂ ਬਣਾ ਕੇ ਮਨੁੱਖ ਦੇ ਜੀਵਨ ਦੀ ਰੱਖਿਆ ਕਰਨ ਵਿੱਚ ਇੱਕ ਬਹੁੱਤ ਅਹਿਮ ਭੂਮਿਕਾ ਨਿਭਾਈ ਹੈ। ਡਾ. ਪੀ.ਕੇ. ਸਹਿਜਪਾਲ ਨੇ ਵਿਦਿਆਰਥੀਆਂ ਨੂੰ ਆਪਣਏ ਪ੍ਰਾਧਿਆਪਕਾਂ ਤੋਂ ਸਹੀ ਸਿੱਖਿਆ ਅਤੇ ਪ੍ਰੇਰਣਾ ਲੈ ਕੇ ਸਹੀ ਸਮੇਂ ਤੇ ਸਹੀ ਫੈਂਸਲਾ ਲੈਣ ਤੇ ਜ਼ੋਰ ਦਿੱਤਾ। 

ਪਹਿਲੇ ਦਿਨ ਸਮਾਰੋਹ ਦੇ ਅੰਤ ਵਿੱਚ ਡਾ. ਗਰਿਮਾ ਗੁਪਤਾ- ਸਾਇੰਟਿਸਟ, ਮਿਨਿਸਟ੍ਰੀ ਆਫ ਸਾਇੰਸ ਟੈਕਨੋਲਾਜੀ, ਭਾਰਤ ਸਰਕਾਰ ਨੇ ਹਾਜ਼ਿਰੀ ਨੂੰ ਮਲਟੀ ਡਿਸਪਲਨਰੀ ਅਪਰੋਚ ਦੀ ਮਹੱਤਾ ਦੇ ਬਾਰੇ ਵਿੱਚ ਦੱਸਿਆ।