ਦੋਆਬਾ ਕਾਲਜ ਵਿੱਚ ਨਵੇਂ ਸਾਲ ਨੂੰ ਸਮਰਪਿਤ ਹਵਨ ਯਗ ਅਯੋਜਤ
ਜਲੰਧਰ, 18 ਜਨਵਰੀ, 2024: ਦੋਆਬਾ ਕਾਲਜ ਵਿਖੇ ਨਵੇਂ ਸਾਲ ਨੂੰ ਸਮਰਪਿਤ ਹਵਨ ਯੱਗ ਅਯੋਜਤ ਕੀਤਾ ਗਿਆ ਜਿਸ ਵਿੱਚ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਪੰ. ਹੰਸ ਰਾਜ, ਪ੍ਰੋ. ਕੇ. ਕੇ. ਯਾਦਵ—ਡੀਨ ਅਕਾਡਮਿਕ, ਵਿਦਿਆਰਥੀ, ਸਿੱਖਿਅਕ ਅਤੇ ਗੈਗ ਸਿੱਖਿਅਕ ਸਟਾਫ ਨੇ ਪਵਿੱਤਰ ਹਵਨ ਕੁੰਡ ਵਿੱਚ ਆਹੁਤਿਆਂ ਪਾ ਕੇ ਸਾਰੇ ਵਿਦਿਆਰਥੀਆਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ।
ਪ੍ਰੋ. ਕੇ.ਕੇ. ਯਾਦਵ ਨੇ ਮਕਰ ਸੰਕ੍ਰਿਤੀ ਦੇ ਬਾਰੇ ਵਿੱਚ ਬੋਦੇ ਹੋਏ ਕਿਹਾ ਕਿ ਇਸ ਮੌਕੇ ਤੇ ਸੂਰਜ ਦੱਖਣ ਤੋਂ ਉਤਰਾਇਨ ਦੇ ਵੱਲ ਹੋ ਜਾਂਦਾ ਹੈ ਜਿਸ ਵਿੱਚ ਦਿਨ ਵੱਡੇ ਹੋ ਜਾਂਦੇ ਹਨ ਅਤੇ ਰੋਸ਼ਨੀ ਵੱਧਣ ਲੱਗਦੀ ਹੈ । ਉਨ੍ਹਾਂ ਨੇ ਕਿਹਾ ਕਿ ਵੈਦਿਕ ਮੰਤਰ ਤਮਸੋ ਮਾ ਜਯੋਤਿਰਗਮਯ ਇਸ ਮੌਕੇ ਦੇ ਲਈ ਬਿਲਕੁਲ ਅਨੁਕੂਲ ਹੈ ਜਿਸ ਨਾਲ ਵਿਦਿਆਰਥੀਆਂ ਨੂੰ ਪ੍ਰੇਰਣਾ ਲੈ ਕੇ ਆਪਣੇ ਉੱਜਵਲ ਭਵਿੱਖ ਵੱਲ ਪ੍ਰਕਾਸ਼ਮਾਨ ਹੋਣਾ ਚਲੱਣਾ ਚਾਹੀਦਾ ਹੈ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਪਿੱਛਲੇ ਸਾਲ ਦੀ ਉਪਲੱਬਧੀਆਂ ਦੇ ਬਾਰੇ ਦੱਸਿਆ ਕਿ ਕਾਲਜ ਵਿਦਿਆਰਥੀਆਂ ਨੇ ਲਗਭਗ 50 ਯੂਨਿਵਰਸਿਟੀ ਪੂਜੀਸ਼ਨ ਹਾਸਿਲ ਕੀਤੀ ਅਤੇ ਯੂਨਿਵਰਸਿਟੀ ਗੇਮਸ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਣ ਕੀਤਾ । ਉਨ੍ਹਾਂ ਨੇ ਆਪਣੇ ਕਾਲਜ ਅਤੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਮੰਗਲਕਾਮਨਾ ਕੀਤੀ ।