ਦੋਆਬਾ ਕਾਲਜ ਦੇ ਹੋਟਲ ਮੈਨੇਜਮੇਂਟ ਦੇ ਵਿਦਿਆਰਥੀਆਂ ਦੀ ਲਗੀ ਟ੍ਰੇਨਿੰਗ
ਜਲੰਧਰ, 19 ਫਰਵਰੀ, 2022: ਦੋਆਬਾ ਕਾਲਜ ਦੇ ਪੋਸਟ ਗ੍ਰੇਜੂਏਟ ਟੂਰਿਜ਼ਮ ਅਤੇ ਹੋਟਲ ਮੈਨੇਜਮੇਂਟ ਵਿਭਾਗ ਵਲੋਂ ਬੀਟੀਐਚਐਮ ਸਮੈਸਟਰ-6 ਦੇ ਵਿਦਿਆਰਥੀਆਂ ਦੇ ਲਈ ਦੇਸ਼ ਅਤੇ ਵਿਦੇਸ਼ ਵਿੱਚ ਵਦਿਆ ਹੋਟਲਾਂ ਵਿੱਚ ਇੰਡਸਟ੍ਰੀਅਲ ਟ੍ਰੇਨਿੰਗ ਡਰਾਇਵ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਐਪਚੀਟਿਊਡ ਟੇਸਟ, ਟੇਕਨੀਕਲ ਟੇਸਟ ਅਤੇ ਟੈਲੀਫੋਨਿਕ ਪਰਸਨਲ ਇੰਟਰਵਿਉ ਦੇ ਉਪਰੰਤ 26 ਵਿਦਿਆਰਥੀਆਂ ਨੂੰ ਚੁਣਿਆ ਗਿਆ ਹੈ।
ਵਿਭਾਗਮੁੱਖੀ ਪ੍ਰੋ. ਰਾਹੁਲ ਹੰਸ ਨੇ ਦੱਸਿਆ ਕਿ ਵਿਦਿਆਰਥੀ ਕਰਿਸ਼ਮਾ ਅਤੇ ਸਾਗਰ ਦਾ ਹੋਟਲ ਅੰਨਨਤਾਰਾ ਅਤੇ ਯੂਏਈ ਕੇ. ਪਾਮ. ਜੂਮੇਰਾ, ਡੁਬਈ, ਰੁਪਿੰਦਰ ਅਤੇ ਮਨਪ੍ਰੀਤ ਦਾ ਅਮਰਵਿਲਾਜ਼- ਦ ਓਬਰਾਏ ਆਗਰਾ ਅਤੇ ਸੁਖਵਿਲਾਸ ਚੰਡੀਗੜ, ਗੋਰਵ, ਤਿਸ਼ਾ ਹਰਮਨ ਅਤੇ ਪਵਨ ਦਾ ਤਾਜ ਹੋਟਲ ਅਤੇ ਕੰਨਵੇਂਸ਼ਨ ਸੈਂਟਰ ਆਗਰਾ, ਡਿੰਪਲ, ਦੁਪਿੰਦਰਦੀਪ ਮਨਮੋਹਨ, ਸਿਮਰਜੀਤ ਅਤੇ ਮਨਵੀਰ ਦਾ ਫੇਅਰਮੋਂਟ ਜਯਪੁਰ, ਲਲਿਤ, ਮੋਹਿਤ ਅਤੇ ਵਿਸ਼ਾਲ ਦਾ ਗ੍ਰੈਂਡ ਹੋਟਲ ਨਵੀ ਦਿੱਲੀ, ਬਲਜਿੰਦਰ, ਰਿਤਿਕਾ- ਲਲਿਤ ਚੰਡੀਗੜ, ਭਾਰਤੀ, ਮੋਹਿਤ ਅਤੇ ਦਵਿੰਦਰ ਦਾ ਰੈਡੀਸਨ ਜਲੰਧਰ ਵਿੱਚ ਬਤੌਰ ਪ੍ਰੋਫੈਸ਼ਨਲ ਟ੍ਰੇਨਿੰਗ ਦੇ ਲਈ ਚੁਣਿਆ ਗਿਆ।
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਵਿਭਾਗਮੁਖੀ ਪ੍ਰੋ. ਰਾਹੁਲ ਹੰਸ, ਵਿਦਿਆਰਥੀਆਂ ਅਤੇ ਉਨਾਂ ਦੇ ਮਾਤਾ ਪਿਤਾ ਨੂੰ ਇਸ ਉਪਲਬਧੀ ਲਈ ਹਾਰਦਿਕ ਵਧਾਈ ਦਿੰਦੇ ਹੋਏ ਕਿਹਾ ਕਿ ਕਾਲਜ ਦਾ ਟੂਰਿਜਮ ਅਤੇ ਹੋਟਲ ਮੈਨੇਜਮੇਂਟ ਵਿਭਾਗ ਆਪਣੇ ਵਿਦਿਆਰਥੀਆਂ ਨੂੰ ਟੂਰਿਜ਼ਮ ਅਤੇ ਹਾਸਪਿਟੇਲਿਟੀ ਇੰਡਸਟਰੀ ਦੇ ਅਨੁਰੂਪ ਇਸ ਨੂੰ ਕਾਲਜ ਵਿੱਚ ਮੌਜੂਦ ਦੋਆਬਾ ਬੇਕਰੀ ਅਤੇ ਵਿਸ਼ੇਸ਼ ਫੂਡ ਪ੍ਰੋਡਕਸ਼ਨ ਲੈਬ ਵਿੱਚ ਵਦਿਆ ਟ੍ਰੇਨਿੰਗ ਦਿੰਦਾ ਹੈ ਅਤੇ ਦੇਸ਼ ਵਿਦੇਸ਼ ਵਿਚੱ ਵੱਖ ਵੱਖ ਟੂਰਿਜ਼ਮ ਇੰਡਸਟਰੀ ਅਤੇ ਹੋਟਲ ਇੰਡਸਟਰੀ ਵਿੱਚ ਟ੍ਰੇਨਿੰਗ ਵੀ ਲਗਵਾਉਂਦਾ ਹੈ ਜਿਸ ਨਾਲ ਵਿਦਿਆਰਥੀਆਂ ਦੀ ਹੋਟਲ ਇੰਡਸਟਰੀ ਵਿੱਚ ਵਦਿਆ ਪਲੇਸਮੇਂਟ ਹੁੰਦੀ ਹੈ।