ਜੁਆਇੰਟ ਐਕਸ਼ਨ ਕਮੇਟੀ ਦੁਆਰਾ ਮੰਗਾਂ ਨੂੰ ਲੈ ਕੇ ਭੁੱਖ ਹੜਤਾਲ ਅਤੇ ਧਰਨਾ ਚੌਥੇ ਦਿਨ ਵੀ ਜ਼ਾਰੀ
ਪੰਜਾਬ ਸਰਕਾਰ ਨਾਲ ਜੁਆਇੰਟ ਐਕਸ਼ਨ ਕਮੇਟੀ ਦੇ ਮੈਂਬਰਾਂ ਦੀ ਪ੍ਰਾਰੰਭਿਕ ਬਾਤਚੀਤ ਤੇ ਚਰਚਾ ਹੋਈ, ਅਗਲੇ ਹਫਤੇ ਦੋਬਾਰਾ ਮੀਟਿੰਗ- ਪਿ੍ਰੰ. ਡਾ. ਅਜੇ ਸਰੀਨ
ਜਲੰਧਰ, 10 ਜੂਨ, 2023: ਪੁਡਾ ਕੰਪਲੈਕਸ ਡੀਸੀ ਦਫ਼ਤਰ ਦੇ ਬਾਹਰ ਪੰਜਾਬ ਦੇ ਸਾਰੇ ਸਹਾਇਤਾ ਪ੍ਰਾਪਤ ਅਤੇ ਗੈਰ ਸਹਾਇਤਾ ਪ੍ਰਾਪਤ ਕਾਲਜਾਂ ਦੇ ਦਾਖਲੇ ਦੇ ਲਈ ਪੰਜਾਬ ਸਰਕਾਰ ਦੁਆਰਾ ਸ਼ੁਰੂ ਕੀਤੇ ਗਏ ਸੈਂਟ੍ਰਲਾਈਜ਼ਡ ਐਡਮੀਸ਼ਨ ਪੋਰਟਲ ਦੇ ਖਿਲਾਫ ਜੁਆਇੰਟ ਐਕਸ਼ਨ ਕਮੇਟੀ ਦੀ ਪੰਜ ਦਿਨਾਂ ਦੀ ਭੁੱਖ ਹੜਤਾਲ ਅਤੇ ਧਰਨਾ ਅੱਜ ਚੌਥੇ ਦਿਨ ਵੀ ਜਾਰੀ ਰਿਹਾ। ਜਿਸ ਵਿੱਚ ਪੰਜਾਬ ਏਡਿਡ ਕਾਲਜ ਪ੍ਰਬੰਧਨ ਤਿੰਨ ਰਾਜ ਵਿਸ਼ਵ ਵਿਦਿਆਲਿਆਂ ਦੇ ਪਿ੍ਰੰਸੀਪਲ ਐਸੋਸਿਏਸ਼ਨ, ਪੰਜਾਬ ਚੰਡੀਗੜ ਕਾਲਜ ਟੀਚਰ ਯੂਨੀਅਨ (ਪੀਸੀਸੀਟੀਯੂ) ਅਤੇ ਗੈਰ ਸਹਾਇਤਾ ਪ੍ਰਾਪਤ ਕਾਲਜ ਦੇ ਪ੍ਰਬੰਧਨ ਦੀ ਜੁਆਇੰਟ ਐਕਸ਼ਨ ਕਮੇਟੀ ਦੇ ਮੈਂਬਰਾਂ- ਪਿ੍ਰੰ. ਡਾ. ਅਜੇ ਸਰੀਨ- ਕਨਵੀਨਰ ਜੇਏਸੀ, ਪਿ੍ਰੰ. ਡਾ. ਅਨੂਪ ਕੁਮਾਰ, ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਪਿ੍ਰੰ. ਡਾ. ਜਸਰੀਨ ਕੌਰ, ਪਿ੍ਰੰ. ਪੂਜਾ ਪਰਾਸ਼ਰ, ਅਤੇ ਕਾਫੀ ਕਾਲਜਾਂ ਦੇ ਪ੍ਰੋਫੈਸਰ ਵੀ ਅੱਜ ਦੇ ਧਰਨੇ ਵਿੱਚ ਸ਼ਾਮਲ ਰਹੇ।
ਪਿ੍ਰੰ. ਡਾ. ਅਜੇ ਸਰੀਨ ਨੇ ਕਿਹਾ ਕਿ ਜੁਆਇੰਟ ਏਕਸ਼ਨ ਕਮੇਟੀ ਦੇ ਮੈਂਬਰਾਂ ਦੀ ਪੰਜਾਬ ਸਰਕਾਰ ਦੇ ਨੁਮਾਇੰਦੇਆਂ ਦੇ ਨਾਲ ਪ੍ਰਾਰੰਭਿਕ ਦੌਰ ਦੀ ਪਹਿਲੀ ਬਾਤਚੀਤ ਤੇ ਕਾਫੀ ਚਰਚਾ ਹੋਈ ਹੈ ਅਤੇ ਅਗਲੇ ਹਫਤੇ ਸਮੱਸਿਆ ਦਾ ਹਲ ਲੱਭਣ ਦੇ ਲਈ ਫਿਰ ਤੋਂ ਮੀਟਿੰਗ ਰਖੀ ਗਈ ਹੈ। ਪਿ੍ਰੰ. ਡਾ. ਅਨੂਪ ਕੁਮਾਰ ਨੇ ਕਿਹਾ ਕਿ ਸੈਂਟ੍ਰਲਾਇਜ਼ ਅਡਮੀਸ਼ਨ ਪੋਰਟਲ ਨੂੰ ਲਾਗੂ ਕਰਨ ਤੋਂ ਵਿਦਿਆਰਥੀਆਂ ਦੇ ਜੇਬ ਤੇ ਇੱਕ ਪਾਸੇ ਆਰਥਿਕ ਬੋਝ ਪਵੇਗਾ ਅਤੇ ਸਾਇਬਰ ਕੈਫੇ ਵਾਲੇ ਆਪਣੀ ਮਨਮਰਜੀ ਦੇ ਪੈਸੇ ਲੈ ਕੇ ਆਪਣੀ ਚਲਾਣਗੇ ਜੋਕਿ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਹੋਵੇਗਾ। ਅੱਜ ਦੀ ਭੁੱਖ ਹੜਤਾਲ ਵਿੱਚ ਜਲੰਧਰ ਜਿਲੇ ਦੇ ਡਾ. ਸੰਜੀਵ ਧਵਨ- ਜਿਲਾ ਸਚਿਵ ਅਤੇ ਪ੍ਰੋ. ਮਨੂ ਸੂਦ- ਜੀਐਨਡੀਯੂ ਏਰਿਆ ਸਕ੍ਰੇਟਰੀ ਦੀ ਅਗੁਵਾਈ ਵਿੱਚ ਪ੍ਰੋ. ਅਸ਼ੋਕ ਖੁਰਾਨਾ, ਡਾ. ਦੀਪਕ ਵਧਾਵਨ, ਡਾ. ਸੁਰੇਸ਼ ਮਾਗੋ, ਪ੍ਰੋ. ਗੁਲਸ਼ਨ ਸ਼ਰਮਾ, ਪ੍ਰੋ. ਅਸ਼ਮੀਨ ਕੌਰ ਭੁੱਖ ਹੜਤਾਲ ਤੇ ਬੈਠੇ ਅਤੇ ਵੱਖ ਵੱਖ ਕਾਲਜਾਂ ਦੇ ਪ੍ਰਾਧਿਆਪਕ ਅਤੇ ਪਿ੍ਰੰਸੀਪਲਸ ਵੀ ਮੌਜੂਦ ਰਹੇ।